ਬਲਾਚੌਰ, (ਉਮੇਸ਼ ਜੋਸ਼ੀ) -: ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ 55 ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ । ਜਿਸ ਵਿੱਚ ਪੀ. ਏ. ਯੂ. ਦੇ ਨਵੇਂ ਸਥਾਪਿਤ ਖੇਤੀਬਾਡ਼ੀ ਕਾਲਜ ਬੱਲੋਵਾਲ ਸੌਖਡ਼ੀ ਦੇ ਤਿੰਨ ਵਿਦਿਆਰਥੀਆਂ ਅੰਰੁਧਤੀ ਡੋਗਰਾ, ਸੁਖਮਨਦੀਪ ਸਿੰਘ ਅਤੇ ਰਮਨੀਤ ਸਿੰਘ ਨੇ ਭਾਗ ਲਿਆ । ਐਥਲੈਟਿਕ ਮੀਟ ਦੌਰਾਨ ਹੋਏ ਮੁਕਾਬਲਿਆਂ ਵਿੱਚ ਅੰਰੁਧਤੀ ਡੋਗਰਾ ਨੇ ਲਡ਼ਕੀਆਂ ਦੀਆਂ 1500 ਮੀਟਰ, 800 ਮੀਟਰ ਅਤੇ 400 ਮੀਟਰ ਦੌਡ਼ ਮੁਕਾਬਲਿਆਂ ਵਿੱਚ 3 ਕਾਂਸੀ ਦੇ ਤੱਗਮੇ ਜਿੱਤੇ । ਲਡ਼ਕਿਆਂ ਦੇ ਮੁਕਾਬਲੇ ਵਿੱਚ ਸੁਖਮਨਦੀਪ ਸਿੰਘ ਨੇ ਹਾਈਜੰਪ ਵਿੱਚ ਕਾਂਸੇ ਦਾ ਤੱਗਮਾ ਪ੍ਰਾਪਤ ਕੀਤਾ ਅਤੇ ਰਮਨੀਤ ਸਿੰਘ ਨੇ 100 ਮੀਟਰ ਦੌਡ਼ ਮੁਕਾਬਲੇ ਦੇ ਫਾਈਨਲ ਤੱਕ ਪਹੁੰਚਣ ਵਿੱਚ ਕਾਮਯਾਬੀ ਹਾਸਿਲ ਕੀਤੀ . ਇਸ ਮੌਕੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾਡ਼ੀ ਕਾਲਜ, ਬੱਲੋਵਾਲ ਸੌਖਡ਼ੀ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਵੱਲੋਂ ਖੇਡਾਂ ਦੇ ਕਿਸੇ ਵੀ ਮੁਕਾਬਲੇ ਵਿੱਚ ਪਹਿਲੀ ਵਾਰ ਭਾਗ ਲਿਆ ਗਿਆ ਸੀ ਅਤੇ ਵਿਦਿਆਰਥੀਆਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਨਵੇ ਬਣੇ ਕਾਲਜ ਲਈ ਮਾਣ ਵਾਲੀ ਗੱਲ ਹੈ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਾਲਜ ਵੱਲੋਂ ਐਥਲੈਟਿਕ ਮੀਟ ਵਿੱਚ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੁਣ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਪੱਧਰ ਤੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ । ਖੇਤੀਬਾਡ਼ੀ ਕਾਲਜ ਦੇ ਖੇਡ ਇੰਚਾਰਜ ਡਾ, ਹੇਮੰਤ ਠਾਕੁਰ ਨੇ ਦੱਸਿਆ ਕਿ ਇਹਨਾ ਖੇਡ ਨਤੀਜਿਆਂ ਨਾਲ ਸਾਰੇ ਵਿਦਿਆਰਥੀਆਂ ਦੇ ਹੌਸਲੇ ਵਿੱਚ ਵਾਧਾ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਦਿਆਰਥੀ ਵੀ ਵੱਖ- ਵੱਖ ਖੇਡਾ ਲਈ ਤਿਆਰ ਕੀਤੇ ਜਾਣਗੇ ।
ਖੇਤੀਬਾਡ਼ੀ ਕਾਲਜ, ਬੱਲੋਵਾਲ ਸੌਖਡ਼ੀ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਜਿੱਤੇ ਇਨਾਮ
This entry was posted in Uncategorized.