ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਪਿਆਰ ਹੀ ਸੱਭ ਤੋਂ ਸੁੰਦਰ ਚੀਜ਼ ਹੈ। ਉਸਦੀ ਇੱਛਾ ਹੈ ਕਿ ਮੰਨੇ ਪ੍ਰਮੰਨੇ ਗੀਤਕਾਰ ਗੁਲਜ਼ਾਰ ਉਸ ਲਈ ਰਚਨਾਵਾਂ ਲਿਖਣ।
ਫਿਲਮ ਨਿਰਮਾਤਾ ਅਤੇ ਪੱਤਰਕਾਰ ਪ੍ਰਤੀਸ਼ ਨੰਦੀ ਦੇ ਕਵਿਤਾ ਸੰਗ੍ਰਿਹ ਟੂਨਾਈਟ, ਦਿਸ ਸੈਵੇਜ ਰਾਈਟ ਦੇ ਰਲੀਜ ਸਮਾਰੋਹ ਸਮੇਂ ਕੈਟਰੀਨਾ ਨੇ ਕਿਹਾ ਕਿ ਉਸ ਤੇ ਅਜੇ ਤੱਕ ਕਿਸੇ ਨੇ ਗੀਤ ਨਹੀਂ ਲਿਖੇ, ਉਸਦਾ ਮੰਨਣਾ ਹੈ ਕਿ ਜੇ ਉਸ ਤੇ ਕੋਈ ਗੀਤ ਲਿਖੇਗਾ ਤਾਂ ਉਹ ਬੇਹਦ ਰੁਮਾਂਟਿਕ ਹੋਵੇਗਾ। ਸਮਾਗਮ ਵਿੱਚ ਸਾਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਸਫੇਦ ਡਰੈਸ ਵਿੱਚ ਆਈ ਕੈਟਰੀਨਾ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਗੁਲਜ਼ਾਰ ਸਾਹਬ ਮੇਰੇ ਲਈ ਨਜਮਾਂ ਲਿਖਣ। ਪ੍ਰਸਿੱਧ ਗੀਤਕਾਰ ਗੁਲਜ਼ਾਰ ਉਸ ਸਮੇਂ ਸਮਾਗਮ ਵਿੱਚ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕੈਟਰੀਨਾ ਕੈਫ਼ ਲਈ ਇੱਕ ਗੀਤ ਜਰੂਰ ਲਿਖਣਗੇ।