ਬਲਾਚੌਰ -: ਸਥਾਨਕ ਸ਼ਹਿਰ ਬਲਾਚੌਰ ਦੇ ਪ੍ਰਸਿੱਧ ਸੀਤਾ ਰਾਮ ਮੰਦਿਰ ਦੀ ਮਾਂ ਭਗਵਤੀ ਜਾਗਰਣ ਕਮੇਟੀ ਅਤੇ ਸਮੂਹ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਰਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਾਈ ।ਇਸ ਮੌਕੇ ਰੇਖਾ ਐਂਡ ਪਾਰਟੀ ਜਲੰਧਰ , ਹੁਸਿ਼ਆਰ ਰਾਣਾ ਐਂਡ ਪਾਰਟੀ ਮੁਕੇਰੀਆ ਤੋਂ ਵਿਸ਼ੇਸ ਤੌਰ ਤੇ ਪੁੱਜ ਕੇ ਸੰਗਤਾ ਨੂੰ ਭੇਂਟਾ ਨਾਲ ਨਿਹਾਲ ਕੀਤਾ ਉਥੇ ਹੀ ਸਥਾਨਕ ਬਲਾਚੌਰ ਨਿਵਾਸੀ ਮਨੋਹਰ ਮਨਹਰ ਐਂਡ ਪਾਰਟੀ ਵਲੋਂ ਮਾਂ ਕੀ ਜੋਤ ਸੇ ਨੂਰ ਮਿਲਤਾ ਹੈ,ਸਭੀ ਕੇ ਦਿਲੋ ਕੋ ਸਕੂਨ ਮਿਲਤਾ ਹੈ, ਜੋ ਵੀਂ ਮਾਂ ਕੇ ਦਰਬਾਰ ਪੇ ਆਤਾ ਹੈ,ਉਸੇ ਕੁੱਛ ਨਾ ਕੁੱਛ ਜਰੂਰ ਮਿਲਤਾ ਹੈ ਸਮੇਤ ਤਾਰਾ ਰਾਣੀ ਅਤੇ ਗਣੇਸ਼ ਵੰਦਨਾ ਨੂੰ ਭੇਂਟਾ ਦੁਆਰਾ ਪੇਸ਼ ਕਰਕੇ ਸੰਗਤਾ ਮੰਤਰਮੁਗਧ ਕਰਦਿਆ ਝੂਮਣ ਲਗਾ ਦਿੱਤਾ ।ਮੰਦਿਰ ਸਥਾਨ ਤੇ ਬਣਾਇਆ ਗਿਆ ਮਾਤਾ ਭਵਨ ਵੇਖਣ ਯੋਗ ਸੀ ਜਿਨ੍ਹਾਂ ਕੀ ਬਹੁਤ ਹੀ ਸੁੰਦਰ ਤਰੀਕੇ ਨਾਲ ਫੁੱਲ ਮਾਲਾਵਾਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਵੱਖ ਵੱਖ ਸਥਾਨਾ ਉਪਰ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ ।ਸੰਗਤਾ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਾਗਰਣ ਸੁਣ ਕੇ ਆਪਣਾ ਜੀਵਨ ਸਫਲ ਕੀਤਾ । ਇਸ ਮੌਕੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ , ਸ੍ਰੋਮਣੀ ਅਕਾਲੀ ਦੀ ਇਸਤਰੀ ਵਿੰਗ ਦੀ ਜਿ਼ਲਾ ਪ੍ਰਧਾਨ ਬੀਬੀ ਸੁਨੀਤਾ ਚੌਧਰੀ , ਸਬਜੀ ਮੰਡੀ ਬਲਾਚੌਰ ਦੇ ਪ੍ਰਧਾਨ ਪ੍ਰਵੀਨ ਪੰਪਾ ਪੁਰੀ, ਅਸੋ਼ਕ ਕਟਾਰੀਆ, ਨਗਰ ਕੌਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ,ਸਾਬਕਾ ਪ੍ਰਧਾਨ ਰਣਦੀਪ ਕੌਂਸਲ , ਨੰਦ ਕਿਸ਼ੋਰ,ਨਰਿੰਦਰ ਸੂਦਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਮੌਜੂਦ ਸਨ ।ਇਸ ਮੌਕੇ ਜਾਗਰਣ ਕਮੇਟੀ ਵਲੋਂ ਵਿਧਾਇਕ ਸੰਤੋਸ਼ ਕਟਾਰੀਆ ਨੂੰ ਵਿਸ਼ੇਸ ਤੌਰ ਤੇ ਸਨਮਾਨਤ ਵੀ ਕੀਤਾ ਗਿਆ।