ਭਾਰਤ ਦੇ ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਆਸਟ੍ਰੇਲੀਅਨ ਓਪਨ ਟੈਨਿਸ ਦੇ ਡਬਲਜ਼ ਦੇ ਫਾਈਨਲ ‘ਚ ਅਮਰੀਕਾ ਦੇ ਬੌਬ ਅਤੇ ਮਾਈਕ ਬ੍ਰਾਇਨ ਦੀ ਜੋੜ ਤੋਂ ਹਾਰ ਗਈ ਹੈ।
ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਜੋੜੀ ਨੌ ਸਾਲ ਬਾਅਦ ਕਿਸੇ ਗਰੈਂਡ ਸਲੈਮ ਮੁਕਾਬਲੇ ਵਿਚ ਖੇਡ ਰਹੀ ਸੀ। ਲੇਕਨ ਬੌਬ-ਬ੍ਰਾਇਨ ਦੀ ਜੋੜੀ ਨੇ ਉਨ੍ਹਾਂ ਨੂੰ ਨਾਲ ਹਰਾ ਦਿੱਤਾ। ਪਹਿਲੇ ਟੈਸਟ ਵਿਚ ਦੋਵੇਂ ਪਾਸਿਉਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਪਰ ਬ੍ਰਾਇਨ ਭਰਾਵਾਂ ਨੇ ਬਾਅਦ ਵਿਚ ਪੇਸ-ਭੂਪਤੀ ‘ਤੇ ਆਪਣਾ ਦਬਾਅ ਬਣਾ ਲਿਆ। ਇਸਤੋਂ ਬਾਅਦ ਪੇਸ-ਭੂਪਤੀ ਵਾਪਸੀ ਨਾ ਕਰ ਸਕੇ ਅਤੇ ਪਹਿਲਾ ਸੈਟ 6-3 ਨਾਲ ਹਾਰ ਗਏ। ਦੂਜੇ ਸੈਟ ਵਿਚ ਵੀ ਹਾਲਤ ਅਜਿਹੀ ਹੀ ਰਹੀ ਅਤੇ ਬ੍ਰਾਇਨ ਭਰਾਵਾਂ ਨੇ ਪੇਸ-ਭੂਪਤੀ ਦੀ ਜੋੜੀ ਦੀ ਸਰਵਿਸ ਬ੍ਰੇਕ ਕਰਕੇ 6-4 ਨਾਲ ਜਿੱਤ ਹਾਸਲ ਕਰਕੇ ਖਿਤਾਬ ‘ਤੇ ਕਬਜ਼ਾ ਕਰ ਲਿਆ।