ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਜਿਥੇ ਅਕਸਰ ਹੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਂਨ ਆਦਿ ਸੂਬਿਆਂ ਤੋਂ ਸੰਗਤਾਂ ਆਪਣੇ ਕੰਮਾਂ ਨੂੰ ਲੈਕੇ ਜਾਂ ਮੁਸ਼ਕਿਲਾਂ ਨੂੰ ਲੈਕੇ ਵੱਡੀ ਗਿਣਤੀ ਵਿਚ ਆਉਦੀਆ ਰਹਿੰਦੀਆ ਹਨ, ਉਥੇ ਦੋ ਸੱLਕੀ ਇਨਸਾਨਾਂ ਨੂੰ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਨੇ ਕੇਵਲ ਚੋਰੀ ਕਰਦਿਆ ਹੀ ਗ੍ਰਿਫ਼ਤਾਰ ਨਹੀਂ ਕੀਤਾ, ਬਲਕਿ ਉਨ੍ਹਾਂ ਦੋਵਾਂ ਕੋਲੋ ਕਈ ਤਰ੍ਹਾਂ ਦੇ ਆਈ.ਡੀ. ਕਾਰਡ ਵੀ ਪ੍ਰਾਪਤ ਹੋਏ ਹਨ । ਜਿਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਖ਼ਾਲਸਾ ਪੰਥ ਵਿਰੋਧੀ ਸ਼ਕਤੀਆਂ ਵਿਸ਼ੇਸ਼ ਤੌਰ ਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਨਿਸ਼ਾਨਾਂ ਬਣਾਉਣ ਵਾਲੇ ਅਨਸਰ ਕਿਸੇ ਖ਼ਤਰਨਾਕ ਸਾਜਿਸ ਤੇ ਕੰਮ ਕਰ ਰਹੇ ਹਨ ਅਤੇ ਸ. ਮਾਨ ਦੀ ਕੌਮੀ ਤੇ ਮਨੁੱਖਤਾਪੱਖੀ ਸਖਸ਼ੀਅਤ ਨੂੰ ਅਜਿਹੀਆ ਸਾਜਿਸਾਂ ਤੋ ਕਿਸੇ ਸਮੇ ਵੀ ਵੱਡਾ ਖ਼ਤਰਾ ਖੜ੍ਹਾ ਹੋ ਸਕਦਾ ਹੈ । ਜਿਸ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਬੀਤੇ ਸਮੇ ਵਿਚ ਸੈਟਰ ਦੇ ਗ੍ਰਹਿ ਸਕੱਤਰ, ਪੰਜਾਬ ਦੇ ਗ੍ਰਹਿ ਸਕੱਤਰ, ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਖੁਦ ਸ. ਮਾਨ ਵੱਲੋ ਅਤੇ ਸਾਡੇ ਦਫਤਰ ਵੱਲੋ ਵੱਖ-ਵੱਖ ਸਮਿਆ ਤੇ ਪੱਤਰ ਲਿਖਦੇ ਹੋਏ ਸ. ਮਾਨ ਨੂੰ ਆਪਣੀ ਨਿੱਜੀ ਸੁਰੱਖਿਆ ਨੂੰ ਮਜਬੂਤ ਬਣਾਉਣ ਹਿੱਤ ਹਥਿਆਰ ਖਰੀਦਣ ਅਤੇ ਲਾਈਸੈਸ ਜਾਰੀ ਕਰਨ ਲਈ ਕੋਈ 17-18 ਵਾਰ ਲਿਖਤੀ ਪੱਤਰ ਅਧਿਕਾਰੀਆਂ ਨੂੰ ਲਿਖੇ ਗਏ । ਲੇਕਿਨ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸੈਂਟਰ ਸਰਕਾਰ, ਨਾ ਹੀ ਗ੍ਰਹਿ ਸਕੱਤਰ ਇੰਡੀਆ ਸ੍ਰੀ ਭੱਲਾ ਅਤੇ ਨਾ ਹੀ ਗ੍ਰਹਿ ਸਕੱਤਰ ਪੰਜਾਬ ਤੇ ਹੋਰਨਾਂ ਅਧਿਕਾਰੀਆ ਨੇ ਇਸ ਗੰਭੀਰ ਵਿਸ਼ੇ ਨੂੰ ਸੰਜੀਦਗੀ ਨਾਲ ਲਿਆ । ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਮਨੁੱਖੀ ਕਦਰਾਂ-ਕੀਮਤਾਂ ਨੂੰ ਬਹਾਲ ਕਰਵਾਉਣ, ਜ਼ਬਰ ਦਾ ਸ਼ਿਕਾਰ ਕੌਮਾਂ ਅਤੇ ਘੱਟ ਗਿਣਤੀਆ ਦੇ ਹੱਕਾਂ ਦੀ ਰਾਖੀ ਕਰਨ, ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ ਬੁਲੰਦ ਕਰਨ ਵਾਲੀ ਸਖਸ਼ੀਅਤ ਨੂੰ ਇਹ ਹੁਕਮਰਾਨ ਅਤੇ ਸੰਬੰਧਤ ਅਧਿਕਾਰੀ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਸਾਜਿਸਾ ਤੇ ਕੰਮ ਕਰ ਰਹੇ ਹਨ । ਅਜਿਹੀ ਵਜਹ ਹੈ ਕਿ ਬੀਤੇ ਦਿਨੀਂ 2 ਬੰਦੇ ਜਿਨ੍ਹਾਂ ਵਿਚ ਇਕ ਬੀਬੀ ਤੇ ਇਕ ਮਰਦ ਅਜਿਹੀ ਕਾਰਵਾਈਆ ਵਿਚ ਮੌਕੇ ਤੇ ਫੜੇ ਗਏ । ਜੇਕਰ ਆਉਣ ਵਾਲੇ ਸਮੇ ਵਿਚ ਸ. ਮਾਨ ਦੀ ਮਨੁੱਖਤਾ ਤੇ ਕੌਮ ਪੱਖੀ ਸਖਸ਼ੀਅਤ ਦਾ ਕੋਈ ਸਰੀਰਕ ਤੌਰ ਤੇ ਨੁਕਸਾਨ ਹੋਇਆ ਤਾਂ ਉਸ ਲਈ ਉਪਰੋਕਤ ਗ੍ਰਹਿ ਸਕੱਤਰ ਇੰਡੀਆ ਮਿਸਟਰ ਭੱਲਾ, ਗ੍ਰਹਿ ਸਕੱਤਰ ਪੰਜਾਬ ਅਤੇ ਦੋਵੇ ਪੰਜਾਬ ਤੇ ਸੈਟਰ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੀਆ ਅਤੇ ਸਿੱਖ ਕੌਮ ਅਜਿਹੀ ਕਿਸੇ ਸਾਜਿਸ ਨੂੰ ਕਦਾਚਿਤ ਸਫਲ ਨਹੀ ਹੋਣ ਦੇਵੇਗੀ ।”
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨਿੱਜੀ ਸੁਰੱਖਿਆ ਦੇ ਮੁੱਦੇ ਨੂੰ ਲੈਕੇ ਸ. ਮਾਨ ਦੇ ਮੁੱਖ ਦਫਤਰ ਵੱਲੋ ਸ੍ਰੀ ਅਨੁਰਾਗ ਵਰਮਾ ਪ੍ਰਿੰਸੀਪਲ ਸਕੱਤਰ ਗ੍ਰਹਿ ਵਿਭਾਗ ਪੰਜਾਬ ਨੂੰ ਲਿਖੇ ਗਏ ਇਕ ਅਤਿ ਸੰਜ਼ੀਦਾ ਪੱਤਰ ਵਿਚ ਦੋਵਾਂ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ, ਗ੍ਰਹਿ ਸਕੱਤਰ ਇੰਡੀਆ ਅਤੇ ਗ੍ਰਹਿ ਸਕੱਤਰ ਪੰਜਾਬ ਨੂੰ ਖ਼ਬਰਦਾਰ ਕਰਦੇ ਹੋਏ ਲਿਖਿਆ ਗਿਆ । ਇਸ ਪੱਤਰ ਵਿਚ ਬੀਤੇ 2016 ਤੋਂ ਲੈਕੇ 2022 ਤੱਕ ਵੱਖ-ਵੱਖ ਸਮਿਆ ਤੇ ਸ. ਮਾਨ ਦੀ ਸੁਰੱਖਿਆ ਦੇ ਲਈ ਨਿੱਜੀ ਹਥਿਆਰ ਖਰੀਦਣ ਅਤੇ ਲਾਈਸੈਸ ਜਾਰੀ ਕਰਨ ਸੰਬੰਧੀ ਲਿਖੇ ਗਏ 17 ਪੱਤਰਾਂ ਦਾ ਵੇਰਵਾਂ ਵੀ ਇਸ ਪੱਤਰ ਦੇ ਨਾਲ ਨੱਥੀ ਕੀਤਾ ਗਿਆ ਤਾਂ ਕਿ ਦੋਵਾਂ ਸਰਕਾਰਾਂ ਅਤੇ ਦੋਵਾਂ ਸਰਕਾਰਾਂ ਦੇ ਗ੍ਰਹਿ ਸਕੱਤਰਾਂ ਵੱਲੋ ਸ. ਮਾਨ ਦੀ ਸਖਸ਼ੀਅਤ ਦੀ ਸੁਰੱਖਿਆ ਨੂੰ ਲੈਕੇ ਕੀਤੀ ਜਾ ਰਹੀ ਵੱਡੀ ਅਣਗਹਿਲੀ ਦੀ ਜਾਣਕਾਰੀ ਪੰਜਾਬ, ਇੰਡੀਆ ਅਤੇ ਸੰਸਾਰ ਨਿਵਾਸੀਆ ਨੂੰ ਜਨਤਕ ਤੌਰ ਤੇ ਦਿੱਤੀ ਜਾ ਸਕੇ । ਦਫ਼ਤਰ ਵੱਲੋ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਸ਼ੱਕੀ ਬੰਦੇ ਸ. ਮਾਨ ਦੇ ਦਫ਼ਤਰ ਵਿਖੇ ਫੜ੍ਹੇ ਗਏ ਹਨ, ਉਨ੍ਹਾਂ ਨੂੰ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਦੇ ਸਪੁਰਦ ਕਰਦੇ ਹੋਏ ਇਨ੍ਹਾਂ ਦੀ ਤਹਿ ਤੱਕ ਜਾਂਚ ਕਰਨ ਅਤੇ ਇਨ੍ਹਾਂ ਪਿੱਛੇ ਕਿਹੜੀਆ ਤਾਕਤਾਂ ਤੇ ਸਾਜ਼ਿਸਾਂ ਹਨ, ਉਨ੍ਹਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਰਦੇ ਹੋਏ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ ਅਤੇ ਸ. ਗੁਰਜੰਟ ਸਿੰਘ ਕੱਟੂ ਸਕੱਤਰ ਸ. ਮਾਨ ਵੱਲੋ ਪੁਲਿਸ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਲਿਖਵਾਈ ਗਈ ਐਫ.ਆਈ.ਆਰ. ਰਾਹੀ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਜਿਥੇ ਜੋਰਦਾਰ ਮੰਗ ਕੀਤੀ ਗਈ, ਉਥੇ ਸ. ਸਿਮਰਨਜੀਤ ਸਿੰਘ ਮਾਨ ਜੋ ਦੋ ਵਾਰੀ ਐਮ.ਪੀ. ਰਹਿ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਦੀ ਸਟੇਟ ਪਾਰਟੀ ਦੇ ਮੁੱਖ ਅਹੁਦੇ ਉਤੇ ਹਨ, ਜੋ ਹਰ ਜ਼ਬਰ-ਜੁਲਮ ਵਿਰੁੱਧ ਨਿਰੰਤਰ ਆਵਾਜ ਉਠਾਉਦੇ ਆ ਰਹੇ ਹਨ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਅਤੇ ਸੈਟਰ ਦੀਆਂ ਸਰਕਾਰਾਂ ਤੁਰੰਤ ਅਮਲੀ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋ ਹਥਿਆਰ ਖਰੀਦਣ ਅਤੇ ਲਾਈਸੈਸ ਜਾਰੀ ਕਰਨ ਦੀ ਮੰਗ ਨੂੰ ਮੁੱਖ ਰੱਖਕੇ ਤੁਰੰਤ ਲਾਈਸੈਸ ਜਾਰੀ ਕਰਨ ਦੀ ਵੀ ਜੋਰਦਾਰ ਮੰਗ ਕੀਤੀ ਗਈ । ਇਸ ਪੱਤਰ ਵਿਚ ਇਹ ਵੀ ਮੁੱਦਾ ਉਠਾਇਆ ਗਿਆ ਕਿ ਜੋ ਲੋਕ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ 29 ਅਪ੍ਰੈਲ ਨੂੰ ਪਟਿਆਲਾ ਵਿਖੇ ਸਿਵ ਸੈਨਿਕ ਜੋ ਭੜਕਾਊ ਕਾਰਵਾਈ ਕਰਦੇ ਹਨ, ਉਨ੍ਹਾਂ ਨੂੰ ਤਾਂ ਸਰਕਾਰ ਵੱਲੋ 1 ਏ.ਐਸ.ਆਈ, 2 ਹੈੱਡਕਾਸਟੇਬਲ ਅਤੇ 7 ਕਾਸਟੇਬਲ ਸੁਰੱਖਿਆ ਵੱਜੋ ਦਿੱਤੇ ਹੋਏ ਹਨ ਅਤੇ ਜੋ ਮਨੁੱਖਤਾ ਤੇ ਲੋਕਾਈ ਦੇ ਹੱਕ-ਹਕੂਕਾ ਲਈ ਨਿਰਪੱਖਤਾ ਨਾਲ ਆਵਾਜ ਉਠਾਉਦੇ ਆ ਰਹੇ ਹਨ ਅਤੇ ਜਿਨ੍ਹਾਂ ਨੂੰ ਸਰਕਾਰਾਂ, ਅਪਰਾਧੀਆ ਅਤੇ ਪੰਜਾਬ ਵਿਰੋਧੀ ਤਾਕਤਾਂ ਤੋ ਕਿਸੇ ਸਮੇ ਵੀ ਖਤਰਾ ਪੈਦਾ ਹੋ ਸਕਦਾ ਹੈ, ਉਨ੍ਹਾਂ ਨੂੰ ਬੀਤੇ 5 ਸਾਲਾਂ ਤੋ ਆਪਣੀ ਸੁਰੱਖਿਆ ਲਈ ਨਵਾਂ ਹਥਿਆਰ ਖਰੀਦਣ ਅਤੇ ਲਾਈਸੈਸ ਜਾਰੀ ਕਰਨ ਦੀ ਪ੍ਰਵਾਨਗੀ ਨਾ ਦੇ ਕੇ ਹੀ ਮੌਜੂਦਾ ਮੋਦੀ ਸਰਕਾਰ, ਸ੍ਰੀ ਅਮਿਤ ਸਾਹ ਦਾ ਗ੍ਰਹਿ ਵਿਭਾਗ ਅਜਿਹੀਆ ਤਾਕਤਾਂ ਦੀ ਸਰਪ੍ਰਸਤੀ ਕਰਕੇ ਇਥੋ ਦੇ ਨਿਵਾਸੀਆ ਨੂੰ ਕੀ ਦੇਣਾ ਚਾਹੁੰਦਾ ਹੈ ? ਸ. ਮਾਨ ਵਰਗੀ ਦ੍ਰਿੜ ਮਨੁੱਖਤਾ ਪੱਖੀ ਸਖਸ਼ੀਅਤ ਲਈ ਸਾਜਿਸਾਂ ਰਚਕੇ ਜਾਂ ਉਨ੍ਹਾਂ ਨੂੰ ਆਪਣੀ ਨਿੱਜੀ ਸੁਰੱਖਿਆ ਲਈ ਸਹੂਲਤ ਨਾ ਦੇਕੇ ਕੀ ਸਾਬਤ ਕਰਨਾ ਚਾਹੁੰਦੇ ਹਨ ? ਪੱਤਰ ਵਿਚ ਆਗੂਆ ਵੱਲੋ ਦੋਵਾਂ ਸਰਕਾਰਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਸ. ਮਾਨ ਵਰਗੀ ਸਖਸ਼ੀਅਤ ਵੱਲੋ ਆਪਣੀ ਨਿੱਜੀ ਸੁਰੱਖਿਆ ਲਈ ਹਥਿਆਰ ਖਰੀਦਣ ਅਤੇ ਲਾਈਸੈਸ ਜਾਰੀ ਕਰਨ ਦੀ ਕੀਤੀ ਗਈ ਕਾਨੂੰਨਣ ਮੰਗ ਨੂੰ ਹੁਕਮਰਾਨ ਤੁਰੰਤ ਪੂਰਨ ਕਰਨ, ਵਰਨਾ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਹੋਣ ਤੇ ਸੰਬੰਧਤ ਦੋਵੇ ਸਰਕਾਰਾਂ ਤੇ ਦੋਵਾਂ ਸਰਕਾਰਾਂ ਦੇ ਗ੍ਰਹਿ ਸਕੱਤਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਅਤੇ ਸਿੱਖ ਕੌਮ ਸ. ਮਾਨ ਵਰਗੀ ਸਖਸ਼ੀਅਤ ਨਾਲ ਇਸ ਕੀਤੇ ਜਾ ਰਹੇ ਵਿਤਕਰੇ ਨੂੰ ਕਤਈ ਸਹਿਣ ਨਹੀ ਕਰੇਗੀ । ਇਹ ਪਾਰਟੀ ਪਾਲਸੀ ਬਿਆਨ ਮੁੱਖ ਦਫਤਰ ਵੱਲੋ ਜਾਰੀ ਕੀਤਾ ਗਿਆ ।