ਮਾਨਸਾ – ਪੰਜਾਬੀ ਸਿੰਗਰ ਸਿੱਧੂ ਮੂਸੇਵਾਲ ਦੇ ਕਤਲ ਦੀ ਜਿੰਮੇਵਾਰੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਨੇਡਾ ਵਿੱਚ ਬੈਠੇ ਸਾਥੀ ਗੋਲਡੀ ਬਰਾੜ ਨੇ ਇਸ ਘਿਨੌਣੀ ਹੱਤਿਆ ਦੀ ਜਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਅਤੇ ਆਪ ਸਰਕਾਰ ਦੈ ਖਿਲਾਫ਼ ਭਾਰੀ ਰੋਸ ਹੈ। ਸਿੱਧੂ ਦੀ ਮੌਤ ਦੇ ਤੁਰੰਤ ਬਾਅਦ ਹੀ ਵਿੱਕੀ ਗੌਂਡਰ ਅਤੇ ਦਵਿੰਦਰ ਬੰਬੀਹਾ ਗੈਂਗ ਨੇ ਬਦਲਾ ਲੈਣ ਦੀ ਗੱਲ ਕੀਤੀ ਸੀ। ਉਨ੍ਹਾਂ ਤੋਂ ਬਾਅਦ ਹੁਣ ਨੀਰਜ ਬਵਾਨਾ ਗੈਂਗ ਵੀ ਖੁਲ੍ਹ ਕੇ ਸਾਹਮਣੇ ਆ ਗਿਆ ਹੈ।
ਨੀਰਜ ਬਵਾਨਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲ ਦੀ ਹੱਤਿਆ ਦੀ ਨਿਂਦਿਆ ਕਰਦੇ ਹੋਏ ਖੁਲ੍ਹੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਦੋ ਦਿਨ ਦੇ ਅੰਦਰ ਮੂਸੇਵਾਲ ਦੇ ਕਤਲ ਦਾ ਬਦਲਾ ਲੈਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲ ਉਨ੍ਹਾਂ ਦਾ ਭਰਾ ਸੀ ਅਤੇ ਉਹ ਉਸ ਦੀ ਮੌਤ ਦਾ ਬਦਲਾ ਲੈਣਗੇ। ਨੀਰਜ ਬਵਾਨਾ ਦਾ ਨਾਮ ਹਾਲ ਹੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦੇ ਮਾਮਲੇ ਵਿੱਚ ਕਾਫੀ ਚਰਚਾ ਵਿੱਚ ਰਿਹਾ ਸੀ। ਉਹ ਦਿੱਲੀ ਦੇ ਬਵਾਨਾ ਪਿੰਡ ਦਾ ਰਹਿਣ ਵਾਲਾ ਹੈ। ਉਸ ਉਪਰ ਹੱਤਿਆ, ਲੁੱਟ-ਖੋਹ, ਡਕੈਤੀ, ਜਬਰਨ ਉਗਰਾਹੀ, ਲੋਕਾਂ ਨੂੰ ਧਮਕੀਆਂ ਦੇਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵਰਗੇ ਕਈ ਕੇਸ ਦਰਜ਼ ਹਨ।
ਦਵਿੰਦਰ ਬੰਬੀਹਾ ਗੈਂਗ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਸਿੱਧੂ ਦੀ ਹੱਤਿਆ ਦਾ ਬਦਲਾ ਲੈਣਗੇ। ਉਹ ਨਿਰਦੋਸ਼ ਸੀ। ਉਸ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧ ਨਹੀਂ ਸੀ।