ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ‘ਮਹਿਲ’ ਮਾਨ ਸਾਹਬ ਦੀ ਪਰਿਵਾਰਕ ਵਿਰਾਸਤ ਹਨ ਉਨ੍ਹਾਂ ਨੇ ਬਾਦਲਾਂ ਵਾਂਗ ‘ਪੰਥ’ ਵੇਚ ਕੇ ਉਹਨਾਂ ਮਹਿਲ ਨਹੀਂ ਬਣਾਏ । ਇਹ ਕਹਿਣਾ ਹੈ ਜਲਾਵਤਨੀ ਕੱਟ ਰਹੇ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਦਾ ।
ਉਨ੍ਹਾਂ ਕਿਹਾ ਕਿਸੇ ਸੱਜਣ ਨੇ ਆਪਣੀ ਇਕ ਲਿਖਤ ਦੇ ਅੰਦਰ ਸਿਮਰਨਜੀਤ ਸਿੰਘ ਮਾਨ ਬਾਰੇ ‘ਮਹਿਲਾਂ ਵਿੱਚ ਰਹਿਣ’ ਦਾ ਮੇਹਣਾ ਮਾਰਿਆ ਹੈ । ਤਾਂ ਉਨ੍ਹਾਂ ਦੀ ਜਾਣਕਾਰੀ ਲਈ ਦਸ ਰਿਹਾ ਕਿ ‘ਮਹਿਲ’ ਮਾਨ ਸਾਹਬ ਦੀ ਪਰਿਵਾਰਕ ਵਿਰਾਸਤ ਹਨ ।
ਬਾਦਲਾਂ ਵਾਂਗ ‘ਪੰਥ’ ਵੇਚ ਕੇ ਉਹਨਾਂ ਮਹਿਲ ਨਹੀਂ ਬਣਾਏ । ਕਿਸੇ ਹੋਰ ਗੱਲ ਤੇ ਵਿਰੋਧ ਕਰਨਾ ਹੈ ਤਾਂ ਕਰੋ, ਇਹ ਕੀ ਵਿਰੋਧ ਹੋਇਆ ।
ਉਨ੍ਹਾਂ ਦਸਿਆ ਕਿ ਮੈ ਮਾਨ ਸਾਹਿਬ ਦੇ ਪਰਿਵਾਰ ਬਾਰੇ ਚੜ੍ਹਦੀ ਜਵਾਨੀ ਦੇ ਦਿਨ੍ਹਾਂ ਤੋਂ ਜਾਣਦਾ ਹਾਂ । ਇਹਨਾਂ ਦੇ ਪਿਤਾ ਸ ਜੋਗਿੰਦਰ ਸਿੰਘ ਮਾਨ ਹੁਰਾਂ ਨਾਲ ਸਿਰਦਾਰ ਕਪੂਰ ਸਿੰਘ ਜੀ ਰਾਹੀਂ ਮੁਲਾਕਾਤ ਵੀ ਹੋਈ ਸੀ ।
ਉਨ੍ਹਾਂ ਕਿਹਾ ਕਿ ਮਾਨ ਸਾਹਿਬ ਦੀ ਗੱਲ ਕਰਦੇ ਸਮੇਂ ਹਰ ਵਾਰ ਕਹਿਣਾ ਪੈਂਦਾ ਹੈ ਕਿ ਮੈਂ ਹਿੰਦੁਸਤਾਨੀ ਵੋਟ ਤੰਤਰ ਵਿੱਚ ਕੋਈ ਯਕੀਨ ਨਹੀਂ ਰੱਖਦਾ, ਕਿੳਂਕਿ ਮੈਂ ਆਪਣੇ ਵਿਚਾਰਾਂ ਬਾਰੇ ਪੂਰੀ ਤਰ੍ਹਾਂ ਸਪਸ਼ਟ ਹਾਂ । ਪਰ ਵੋਟਾਂ ਪਾਣ ਵਾਲਿਆਂ ਲਈ ਮਾਨ ਸਾਹਿਬ ਤੋਂ ਵਧੀਆ ਚੋਣ ਕੋਈ ਨਹੀਂ ਹੈ । ਉਹਨਾਂ ਦੇ ਮੁਕਾਬਲੇ ਉਤੇ ਖੜ੍ਹੇ ਕੀਤੇ ਲੋਕਾਂ ਦਾ ਉਹਨਾਂ ਨਾਲ ਮੁਕਾਬਲਾ ਵੀ ਕਰਨਾ ਨਹੀਂ ਬਣਦਾ । ਜਿਕਰਯੋਗ ਹੈ ਕਿ ਬੀਤੇ ਦਿਨੀਂ ਬੁੜੈਲ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਤਾਰਾ ਅਤੇ ਇਕ ਹੋਰ ਬੰਦੀ ਸਿੰਘ ਵਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਿਚ ਹਿਮਾਇਤ ਕਰਦਿਆਂ ਉਨ੍ਹਾਂ ਦੇ ਹਕ਼ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਜਿਸ ਨਾਲ ਸਰਦਾਰ ਮਾਨ ਦੇ ਹਕ਼ ਵਿਚ ਵੱਡੀ ਗਿਣਤੀ ਅੰਦਰ ਨੌਜੂਆਨਾ ਅਤੇ ਹੋਰ ਲੋਕਾਂ ਦਾ ਕਾਫੀ ਸਮਥਰਨ ਕੀਤਾ ਜਾ ਰਿਹਾ ਹੈ । ਭਾਈ ਤਾਰੇ ਦੀ ਚਿੱਠੀ ਬਾਰੇ ਕਿੰਤੂ ਪ੍ਰੰਤੂ ਕਰਣ ਵਾਲਿਆਂ ਨੂੰ ਉਨ੍ਹਾਂ ਦੀ ਭੈਣ ਬੀਬੀ ਸਰਬਜੀਤ ਕੌਰ ਨੇ ਠੋਕਵਾਂ ਜੁਆਬ ਦੇ ਕੇ ਉਨ੍ਹਾਂ ਦੇ ਮੂੰਹ ਬੰਦ ਕਰਵਾਏ ਸਨ ਜਿਸ ਨਾਲ ਵਿਰੋਧੀ ਖੇਮਿਆਂ ਅੰਦਰ ਕਾਫੀ ਹਲਚਲ ਮਚੀ ਹੋਈ ਹੈ ।