ਮਾਸਕੋ – ਰੂਸ ਦੇ ਪ੍ਰਧਾਨਮੰਤਰੀ ਬਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਵਲੋਂ ਮਾਸਕੋ ਸਥਿਤ ਸੈਂਟਰਲ ਸਕਵਾਇਰ ਤੇ ਜੋਰਦਾਰ ਵਿਖਾਵਾ ਕੀਤਾ। ਬੋਰਿਸ ਨੇਮਤੋਸੋਵ ਸਮੇਤ ਕਈ ਵਿਰੋਧੀ ਪਾਰਟੀ ਦੀ ਅਗਵਾਈ ਵਿੱਚ ਸੈਂਕੜੇ ਲੋਕਾਂ ਨੇ ਵਿਖਾਵਾ ਕਰਕੇ ਬਲਾਦੀਮੀਰ ਪੂਤਿਨ ਨੂੰ ਉਨ੍ਹਾਂ ਦੇ ਪ੍ਰਧਾਨਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ। ਸੁਰੱਖਿਆ ਨੂੰ ਮਦੇਨਜ਼ਰ ਰੱਖਦੇ ਹੋਏ ਸਕਵਾਇਰ ਦੇ ਚਾਰੇ ਪਾਸੇ ਸੁਰੱਖਿਆ ਕਰਮਚਾਰੀ ਮੌਜੂਦ ਸਨ।
ਪੂਤਿਨ ਦੇ ਖਿਲਾਫ ਰੂਸੀਆਂ ਵਲੋਂ ਪ੍ਰਦਰਸ਼ਨ
This entry was posted in ਮੁਖੱ ਖ਼ਬਰਾਂ.