ਅੰਤਰ ਰਾਸ਼ਟਰੀ ਸੰਸਥਾਂ ਬ੍ਰਹਮਾਂ ਕ੍ਰਮਾਰੀਜ਼ ਦੇ ਸਨੋਰ ਸੈਂਟਰ ਵੱਲੋਂ ਲਗਾਤਾਰ ਜਾਰੀ ਸਨਮਾਨ ਸਮਾਰੋਹਾਂ ਦੀ ਲੜੀ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ, ਔਰਗੈਨਿਕ ਖੇਤੀ ਲਈ ਪ੍ਰੇਰਿਤ ਕਰਨ, ਲਈ ਜੀਵਨ ਜਿਉਣ ਦੀ ਕਲਾ ਸਿਖਾਉਣ ਲਈ ਪਿੰਡ ਦੇ ਮੌਜੂਦਾ ਸਰਪੰਚਾਂ ਨੂੰ ਸੰਦੇਸ਼ ਦੇਣ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਿੰਡ ਬੱਲਾਂ ਤੋਂ ਡਾ.ਸ਼ਾਮ ਲਾਲ ਸਰਪੰਚ, ਪਿੰਡ ਭਾਂਖਰ ਤੋਂ ਸ਼ਮਸ਼ੇਰ ਸਿੰਘ ਸਰਪੰਚ, ਪਿੰਡ ਲਲੀਨਾਂ ਤੋਂ ਕ੍ਰਿਸ਼ਨ ਸਿੰਘ ਸਰਪੰਚ, ਪਿੰਡ ਬੋਲੜ ਤੋਂ ਰਣਦੀਪ ਸਿੰਘ ਰਾਣਾ ਸਰਪੰਚ ਅਤੇ ਇਨਾਂ ਪਿੰਡਾਂ ਦੇ ਵਸਨੀਕਾਂ ਨੇ ਬ੍ਰਹਮਾ ਕੁਮਾਰੀਜ ਰਾਜਯੋਗ ਕੇਂਦਰ ਓਮ ਸ਼ਾਤੀ ਗਿਆਨ ਗੰਗਾ ਭਵਨ ਸਨੋਰ ਵਿਖੇ ਆ ਕੇ ਸਨਮਾਨ ਸਮਾਰੋਹ ਵਿੱਚ ਹਿੱਸਾ ਲਿਆ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਆਪਸੀ ਪਿਆਰ, ਮਿਲਵਰਤਨ, ਸਨੇਹ, ਸਹਿਯੋਗ, ਸਤੁੰਸ਼ਟਤਾ ਪ੍ਰਾਪਤ ਕਰਨ ਲਈ ਕੁਝ ਸਮਾਂ ਆਪਨੇ ਆਪ ਨੂੰ ਦੇਣਾ ਚਾਹੀਦਾ ਆਪਣੇ ਆਪ ਨਾਲ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਖੇਤੀ ਕਰਦਿਆਂ ਵੀ ਸਾਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਅਨਾਜ ਅਸੀਂ ਪੈਦਾ ਕਰ ਰਹੇ ਹਾਂ ਉਹ ਸਾਡੇ ਪਰਿਵਾਰ ਨੇ ਹੀ ਖਾਣਾ ਹੈ ਇਸ ਲਈ ਔਰਗੈਨਿਕ ਖੇਤੀ ਤੇ ਵੀ ਜੋਰ ਦੇਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਰਣਦੀਪ ਸਿੰਘ ਰਾਣਾ ਨੇ ਕਿਹਾ ਜੋ ਜਿੰਮੇਵਾਰੀ ਸਾਨੂੰ ਪਿੰਡ ਵਾਸੀਆਂ ਨੇ ਦਿੱਤੀ ਉਸ ਦੀ ਪਾਲਣਾ ਅਸੀ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ। ਕ੍ਰਿਸ਼ਨ ਸਿੰਘ ਸਰਪੰਚ ਲਲੀਨਾ ਨੇ ਕਿਹਾ ਅਜਿਹੇ ਸੈਮੀਨਾਰ ਸਮੇਂ ਪ੍ਰਤੀ ਸਮੇਂ ਹੋਣੇ ਚਾਹੀਦੇ ਹਨ। ਇਸ ਨਾਲ ਹਰੇਕ ਇਨਸਾਨ ਵਿੱਚ ਜਾਗਰੁਕਤਾ ਆਉਦੀ ਹੈ। ਡਾ.ਸ਼ਾਮ ਲਾਲ ਸਰਪੰਚ ਪਿੰਡ ਬੱਲਾਂ ਨੇ ਕਿਹਾ ਆਪਸੀ ਭਾਈਚਾਰੇ ਮਿਲਵਰਤਨ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਮਿਲਦਾ ਹੈ। ਸਮਸ਼ੇਰ ਸਿੰਘ ਸਰੰਪਚ ਪਿੰਡ ਭਾਂਖਰ ਨੇ ਕਿਹਾ ਪਿੰਡਾਂ ਵਿੱਚ ਛੋਟੀਆਂ-ਛੋਟੀਆਂ ਲੜਾਈਆਂ ਆਪਸੀ ਸੂਝ ਬੂਝ ਨਾਲ ਪੰਚਾਇਤ ਦੇ ਸਹਿਯੋਗ ਨਾਲ ਹੀ ਨਿਪਟਾ ਲਈਆਂ ਜਾਂਦੀਆਂ ਹਨ। ਬ੍ਰਹਮਾ ਕੁਮਾਰੀ ਅਰਚਨਾ ਨੇ ਸਭ ਨੂੰ “ਜੀ ਆਇਆਂ ਨੂੰ” ਆਖਿਆ। ਸ਼ਮਨ ਨੇ ਸੁੰਦਰ ਕਵਿਤਾ ਰਾਹੀ ਸ਼ੁਭ ਸੰਦੇਸ਼ ਦਿੱਤਾ। ਮੈਡੀਟੇਸ਼ਨ ਰਾਹੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਇਸ ਲਈ ਕਮੈਂਟਰੀ ਦੁਆਰਾ ਯੋਗ ਕਰਵਾਇਆ ਗਿਆ ਪ੍ਰੇਮ ਮਹਿਤਾ, ਸ਼ਿਵ ਦੁਲਾਰ, ਮੋਹਿਤ ਅਤੇ ਰੋਨਿਤ ਨੇ ਸਰਪੰਚਾਂ ਨੂੰ ਸਿਰਪਾਓ ਭੇਂਟ ਕੀਤੇ ਅਤੇ ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਸਰਪੰਚਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਰਮਨਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਅੱਜ ਦੇ ਸੈਮੀਨਾਰ ਵਿੱਚ ਪ੍ਰਾਪਤ ਕੀਤੇ ਗਿਆਨ ਦੇ ਟਿਪਸ ਤੇ ਵੀ ਚਾਨਣਾ ਪਾਇਆ। ਇਹ ਜਾਣਕਾਰੀ ਪ੍ਰੇਮ ਮਹਿਤਾ ਨੇ ਦਿੱਤੀ।