ਨਿਆਂ ਮੰਦਿਰ ਦੇ
ਨਿਆਈ ਗਰਜੇ
ਸਿਰ ਦੇ ਉੱਤੇ
ਬੰਨ੍ਹ ਕਫ਼ਨ
ਨੰਗਾ ਕੀਤਾ
ਉਨ੍ਹਾਂ ਬੋਲਾਂ ਨੂੰ
ਜੋ ਜ਼ਹਿਰਾਂ ਘੋਲਣ
ਵੰਡੀਆਂ ਪਾਵਣ
ਬੇਪਰਦ ਕੀਤਾ
ਉਨ੍ਹਾਂ ਅੱਖੀਆਂ ਨੂੰ
ਜੋ ਅੱਗ ਵਰ੍ਹਾਵਣ
ਲਾਵਾ ਛੱਡਣ
ਪਾਜ ਉੱਧੇੜੇ
ਉਸ ਮਾਨਸਿਕਤਾ ਦੇ
ਧਰਮ ਜੋ ਆਪਣਾ
ਉੱਚਾ ਜਾਣੇ
ਆਪਣਾ ਖਾਣਾ
ਆਪਣਾ ਪਹਿਨਣ
ਬਾਕੀ ਸੱਭ ਨੂੰ
ਠਿੱਠ ਉਹ ਜਾਣੇ
ਨਿਆਂ ਮੰਦਿਰ ਦੇ
ਨਿਆਈ ਦਹਾੜੇ
ਵਾਂਗਰ ਬੱਬਰ ਸ਼ੇਰਾਂ
ਦੁਬਕ ਗਏ ਸੱਭ
ਗਿੱਦੜ—ਲੂੰਬੜ
ਭੱਜਣ ਦਾ ਕੋਈ
ਰਾਹ ਨਾ ਲੱਭੇ
ਪੈ ਗਈਆਂ ਘੂੰਗਣੀਆਂ
ਮੂੰਹ ਵਿਚ ਸੱਭ ਦੇ
ਜਿਸ ਧਰਤ ਉੱਤੇ
ਰਹਿ ਰਹੇ ਹੋ
ਜਿਸ ਕਾਇਨਾਤ ਦਾ
ਖਾਵੋ—ਪੀਵੋ
ਉਸ ਨੂੰ ਤੁਸੀਂ
ਲਾਂਬੂ ਲਾਵੋ?
ਉਸ ਨੂੰ ਤੁਸੀਂ
ਸਾੜੋ—ਫੂਕੋ?
ਇਹ ਗੱਲ ਅਸੀਂ
ਸਹਿ ਨਹੀਂ ਸਕਣੀ
ਇਹ ਗੱਲ ਕਦੇ
ਹੋ ਨਹੀਂ ਸਕਣੀ
ਨਿਆਂ ਮੰਦਿਰ ਦੇ
ਪੁਜਾਰੀ ਗਰਜੇ
ਨਿਆਂ ਮੰਦਿਰ ਦੇ
ਪੁਜਾਰੀ ਦਹਾੜੇ
ਸਿਰ ਦੇ ਉੱਤੇ
ਬੰਨ੍ਹ ਕਫਨ
ਸਿਰ ਦੇ ਉੱਤੇ
ਬੰਨ੍ਹ ਕਫਨ
……