ਬਰਲਿਨ-ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਜਰਮਨੀ ਵੀ ਬੁਰਕੇ ਤੇ ਪਬੰਦੀ ਲਗਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਰਮਨੀ ਦੇ ਇੱਕ ਸੂਬੇ ਹੇਸੈ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਦੇ ਬੁਰਕਾ ਪਾਉਣ ਤੇ ਪਬੰਦੀ ਲਗਾ ਦਿੱਤੀ ਗਈ ਹੈ। ਇੱਕ ਹੋਰ ਸੂਬੇ ਲੋਅਰ ਸੇਕਸਨੀ ਵਿੱਚ ਵੀ ਮਹਿਲਾ ਸਰਕਾਰੀ ਕਰਮਚਾਰੀਆਂ ਦੇ ਬੁਰਕਾ ਪਾਉਣ ਤੇ ਪਬੰਦੀ ਲਗਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ।
ਜਰਮਨੀ ਵਿੱਚ 16 ਸੂਬੇ ਹਨ। ਇੱਕ ਸਥਾਨਿਕ ਅਖ਼ਬਾਰ ਅਨੁਸਾਰ ਲੋਅਰ ਸੇਕਸਨੀ ਦੇ ਇੱਕ ਮੰਤਰੀ ਸ਼ਵੇਨੇਮੈਨ ਦਾ ਕਹਿਣਾ ਹੈ ਕਿ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਬੁਰਕਾ ਪਹਿਨਣ ਤੇ ਪਬੰਦੀ ਲਗਾਉਣ ਸਬੰਧੀ ਕਨੂੰਨੀ ਨਿਯਮਾਂ ਨੂੰ ਲਾਗੂ ਕਰਨ ਲਈ ਸੋਚ ਵਿਚਾਰ ਕੀਤੀ ਜਾ ਰਹੀ ਹੈ। ਇੱਕ ਤੁਰਕੀ ਮੂਲ ਦੀ ਸਮਾਜਿਕ ਮਾਮਲਿਆਂ ਦੀ ਮੰਤਰੀ ਔਜਖਾਨ ਦਾ ਕਹਿਣਾ ਹੈ ਕਿ ਸਰਵਜਨਿਕ ਸਥਾਨਾਂ ਤੇ ਬੁਰਕਾ ਪਹਿਨ ਕੇ ਆਉਣਾ ਉਚਿਤ ਨਹੀਂ ਹੈ। ਅਧਿਕਾਰੀਆਂ ਦਾ ਚਿਹਰਾ ਵੇਖਣਾ ਨਾਗਰਿਕਾਂ ਦਾ ਅਧਿਕਾਰ ਹੈ।