ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਅਕਸਰ ਹੀ ਕਿਹਾ ਜਾਂਦਾ ਹੈ ਕਿ “ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ”। ਪਰ 57 ਸਾਲਾ ਕੈਰੋਲ ਲੈਮੰਡ ਨੇ ਹਿਪਨੋਟਾਈਜ ਹੋਣ ਤੋਂ ਬਾਅਦ ਆਖਰਕਾਰ ਆਪਣੀ 25 ਸਾਲਾਂ ਦੀ ਆਦਤ ਛੱਡ ਦਿੱਤੀ ਹੈ। ਕੈਰੋਲ ਲੈਮੰਡ ਸਕਾਟਿਸ਼ ਫਿਜੀ ਡਰਿੰਕ ਆਇਰਨ-ਬਰੂ ’ਤੇ ਇਸ ਕਦਰ ਗਿੱਝ ਗਈ ਸੀ ਕਿ ਇੱਕ ਦਿਨ ਵਿੱਚ 20 ਡੱਬੇ ਪੀ ਜਾਂਦੀ ਸੀ। ਲੌਕਡਾਊਨ ਦੌਰਾਨ ਘਰ ਤੋਂ ਕੰਮ ਕਰਦੇ ਸਮੇਂ ਉਸਦੀ ਲਤ ਕਾਬੂ ਤੋਂ ਬਾਹਰ ਹੋ ਗਈ ਅਤੇ ਉਸਨੇ ਜਲਦੀ ਹੀ ਸੌਣ ਤੋਂ ਪਹਿਲਾਂ 20 ਡੱਬੇ ਹੇਠਾਂ ਰੱਖਣੇ ਸ਼ੁਰੂ ਕਰ ਦਿੱਤੇ। ਸਮੱਸਿਆ ਇੰਨੀ ਵਿਗੜ ਗਈ ਕਿ ਉਹ ਇਸ ਨੂੰ ਘਰ ਦੇ ਆਲੇ-ਦੁਆਲੇ ਲੁਕਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਸ ਦੇ ਪਤੀ ਨੂੰ ਉਸਦੀ ਇਸ ਬੁਰੀ ਆਦਤ ਦਾ ਪਤਾ ਨਾ ਲੱਗੇ। ਲੌਕਡਾਊਨ ਦੇ ਦੋ ਸਾਲਾਂ ਦੌਰਾਨ ਉਸਨੇ ਲਗਭਗ 15,000 ਡੱਬੇ ਆਇਰਨ-ਬਰੂ ਪੀਤੀ ਜਿਸ ਵਿੱਚ 94,000 ਗ੍ਰਾਮ ਖੰਡ ਅਤੇ 450,000 ਮਿਲੀਗ੍ਰਾਮ ਕੈਫੀਨ ਸ਼ਾਮਲ ਹੈ।
ਕੈਰੋਲ ਦੀ ਮਾਂ ਜਾਣਦੀ ਸੀ ਕਿ ਉਸਨੂੰ ਇਸ ਆਦਤ ਨੂੰ ਛੱਡਣ ਦੀ ਜ਼ਰੂਰਤ ਹੈ ਉਸਨੂੰ ਚੱਕਰ ਆਉਣ, ਬੇਹੋਸੀ ਅਤੇ ਦਿਲ ਦੀ ਧੜਕਣ ਤੋਂ ਬਾਅਦ ਇਸ ਸਾਲ ਜੂਨ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦੁਆਰਾ ਇੱਕ ਦਿਨ ਵਿੱਚ ਸਿਰਫ ਇੱਕ ਕੈਨ ਤੱਕ ਘਟਾਉਣ ਦੀ ਸਲਾਹ ਦੇਣ ਤੋਂ ਬਾਅਦ, ਕੈਰੋਲ ਨੇ ਲੰਡਨ ਸਥਿਤ ਥੈਰੇਪਿਸਟ ਅਤੇ ਹਿਪਨੋਟਿਸਟ ਡੇਵਿਡ ਕਿਲਮਰੀ ਦੀ ਮਦਦ ਲਈ ਅਤੇ ਚਾਰ ਹਫਤੇ ਪਹਿਲਾਂ ਇੱਕ ਪੂਰੇ ਹਿਪਨੋਥੈਰੇਪੀ (ਸੰਮੋਹਨ ਵਿਧੀ) ਸੈਸਨ ਲੈਣ ਤੋਂ ਬਾਅਦ, ਕੈਰੋਲ ਨੇ ਉਦੋਂ ਤੋਂ ਇਸ ਬੁਰੀ ਆਦਤ ਨੂੰ ਹਟ ਪਰ੍ਹੇ ਆਖਿਆ ਹੋਇਆ ਹੈ।