ਫ਼ਤਹਿਗੜ੍ਹ ਸਾਹਿਬ – “ਕਾਂਗਰਸ ਪਾਰਟੀ ਦੇ ਆਗੂਆਂ ਸ੍ਰੀ ਰਾਹੁਲ ਗਾਂਧੀ, ਬੀਬੀ ਪ੍ਰਿੰਯਿਕਾ ਗਾਂਧੀ ਅਤੇ ਵੱਖ-ਵੱਖ ਸੂਬਿਆਂ ਵਿਚ ਜੋ ਮਹਿੰਗਾਈ ਅਤੇ ਬੇਰੁਜਗਾਰੀ ਵਿਰੁੱਧ ਬੀਤੇ ਦਿਨੀਂ ਵੱਡੇ ਰੋਸ਼ ਦਿਖਾਵੇ ਕੀਤੇ ਗਏ ਹਨ, ਉਹ ਤਾਂ ਠੀਕ ਹੈ, ਪਰ ਲੰਮੇ ਸਮੇ ਤੋਂ ਜੋ ਉਥੋ ਦੀਆਂ ਘੱਟ ਗਿਣਤੀ ਕੌਮਾਂ ਦੀਆਂ ਜ਼ਮਹੂਰੀਅਤ ਕਦਰਾਂ-ਕੀਮਤਾਂ ਨੂੰ ਕੁੱਚਲਿਆ ਜਾਂਦਾ ਆ ਰਿਹਾ ਹੈ ਅਤੇ ਕਾਨੂੰਨੀ ਵਿਵਸਥਾਂ ਦਾ ਜਨਾਜ਼ਾਂ ਨਿਕਲਦਾ ਆ ਰਿਹਾ ਹੈ, ਉਸ ਜਮਹੂਰੀਅਤ ਦੀ ਬਹਾਲੀ ਲਈ ਅਤੇ ਉਥੋ ਦੇ ਨਿਵਾਸੀਆ ਦੇ ਮਨੁੱਖੀ ਅਧਿਕਾਰਾਂ ਦੀ ਨਾ ਕਾਂਗਰਸ ਵੱਲੋਂ, ਨਾ ਬੀਜੇਪੀ ਨਾਲ ਸੰਬੰਧਤ ਹੁਕਮਰਾਨਾਂ ਵੱਲੋਂ ਕੋਈ ਅਮਲ ਨਾ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਹੈ । ਹੁਕਮਰਾਨ ਜਮਾਤਾਂ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਕੌਮ ਦੀ ਧਾਰਮਿਕ ਸੰਸਥਾ ਐਸ.ਜੀ.ਪੀ.ਸੀ. ਦੀ ਕਾਨੂੰਨ ਅਨੁਸਾਰ ਸਹੀ ਸਮੇ ਤੇ ਚੋਣਾਂ ਕਰਵਾਉਣ ਦੇ ਜਮਹੂਰੀ ਹੱਕਾਂ ਦੀ ਬਹਾਲੀ ਲਈ ਨਾ ਤਾਂ ਸੰਜ਼ੀਦਾ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਥੇ ਬਰਾਬਰਤਾ ਦੀ ਸੋਚ, ਅਣਖ-ਇੱਜਤ ਦੇ ਆਧਾਰ ਤੇ ਸਹੀ ਢੰਗ ਨਾਲ ਜ਼ਿੰਦਗੀ ਬਸਰ ਕਰਨ ਦੇਣ ਲਈ ਬਣਦੀਆਂ ਜ਼ਿੰਮੇਵਾਰੀਆ ਨਿਭਾਉਣ ਲਈ ਸੁਹਿਰਦ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਮੁਲਕ ਉਤੇ ਹਕੂਮਤ ਕਰਦੀਆ ਆ ਰਹੀਆ ਜਮਾਤਾਂ ਵੱਲੋਂ ਇਥੋ ਦੇ ਨਿਵਾਸੀਆ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਸਿੱਖ ਕੌਮ ਦੀ 1925 ਵਿਚ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋਂ ਜਰਨਲ ਚੋਣਾਂ ਨਾ ਕਰਵਾਉਣ ਦੇ ਜਮਹੂਰੀ ਹੱਕਾਂ ਨੂੰ ਲੰਮੇ ਸਮੇ ਤੋਂ ਕੁੱਚਲਦੇ ਰਹਿਣ ਦੇ ਕਾਰਨ ਅਤੇ 1962 ਅਤੇ 2020 ਵਿਚ ਚੀਨ ਵੱਲੋਂ ਸਿੱਖ ਕੌਮ ਦੇ ਲਦਾਖ ਇਲਾਕੇ ਕ੍ਰਮਵਾਰ 39,000 ਸਕੇਅਰ ਵਰਗ ਕਿਲੋਮੀਟਰ ਅਤੇ 900 ਸਕੇਅਰ ਵਰਗ ਕਿਲੋਮੀਟਰ ਇਲਾਕੇ ਨੂੰ ਅੱਜ ਤੱਕ ਵਾਪਸ ਨਾ ਲੈਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਬੀਤੇ ਦਿਨੀਂ ਇੰਡੀਆ ਦੇ ਕਾਨੂੰਨ ਵਜ਼ੀਰ ਵੋਟਾਂ ਦੇ ਮੁੱਦੇ ਉਤੇ ਇਕ ਪ੍ਰਸ਼ਨ ਦਾ ਜੁਆਬ ਦੇ ਰਹੇ ਸਨ, ਤਾਂ ਮੈਂ ਇਸ ਵਿਸ਼ੇ ਤੇ ਖੜ੍ਹਾ ਹੋ ਕੇ ਵਿਸ਼ੇਸ਼ ਨੁਕਤੇ ਤੋਂ ਜਾਣੂ ਕਰਵਾਉਣਾ ਚਾਹੁੰਦਾ ਸੀ ਪਰ ਮੈਨੂੰ ਬੋਲਣ ਦਾ ਸਮਾਂ ਹੀ ਨਾ ਦਿੱਤਾ ਗਿਆ । ਕਿਉਂਕਿ ਇਹ ਪਾਰਲੀਮੈਟ ਵਿਚ ਬਹੁਗਿਣਤੀ ਨੂੰ ਹੀ ਸਮਾਂ ਦਿੱਤਾ ਜਾਂਦਾ ਹੈ, ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਉਣ ਦੇ ਹੀ ਅਮਲ ਹੁੰਦੇ ਆ ਰਹੇ ਹਨ । ਜਦੋਕਿ ਮੈਂ ਉਸ ਸਮੇਂ ਇਹ ਨੁਕਤਾ ਉਠਾਉਣਾ ਚਾਹੁੰਦਾ ਸੀ ਕਿ ਜਿਵੇ ਫ਼ੌਜੀਆਂ ਨੂੰ ਆਪਣੇ ਵੋਟ ਹੱਕ ਦੀ ਵਰਤੋ ਕਰਨ ਦਾ ਹੱਕ ਹੈ, ਉਸੇ ਤਰ੍ਹਾਂ ਬਿਹਾਰ ਅਤੇ ਯੂਪੀ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਆਪਣੇ ਸੂਬੇ ਦੀਆਂ ਵੋਟਾਂ ਵਿਚ ਉਸੇ ਤਰ੍ਹਾਂ ਹੱਕ ਪ੍ਰਾਪਤ ਹੋਣਾ ਚਾਹੀਦਾ ਹੈ । ਦੂਸਰਾ ਹੁਕਮਰਾਨ ਵੋਟਿੰਗ ਦੀ ਗੱਲ ਤਾਂ ਕਰਦੇ ਹਨ ਲੇਕਿਨ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਬੀਤੇ 11 ਸਾਲਾਂ ਤੋਂ ਕਰਵਾਉਣ ਤੋ ਕਿਉਂ ਭੱਜ ਰਹੇ ਹਨ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਜਮਹੂਰੀਅਤ ਹੱਕ ਬਹਾਲ ਨਾ ਕਰਨ ਅਤੇ ਚੀਨ ਨੂੰ ਆਪਣੇ ਗੁਆਏ ਹੋਏ ਇਲਾਕਿਆ ਨੂੰ ਵਾਪਸ ਨਾ ਲੈਕੇ ਇਨ੍ਹਾਂ ਹੁਕਮਰਾਨ ਕਾਂਗਰਸੀਆਂ ਤੇ ਬੀਜੇਪੀ ਵਾਲਿਆ ਦੀ ਮੁਲਕ ਪ੍ਰਤੀ ਕੀ ਵਫਾਦਾਰੀ ਰਹਿ ਗਈ ਹੈ ? ਲੇਕਿਨ ਹੁਣ ਸਮੁੱਚੇ ਇੰਡੀਆਂ ਵਿਚ ਤਾਨਾਸਾਹੀ ਕੱਟੜਵਾਦੀ ਸੋਚ ਅਧੀਨ ਹਰ ਘਰ ਉਤੇ ਜ਼ਬਰੀ ਤਿਰੰਗੇ ਝੰਡੇ ਲਹਿਰਾਉਣ ਨਾਲ ਕੀ ਇਹ ਜਮਾਤਾਂ ਤੇ ਹੁਕਮਰਾਨ ਮੁਲਕ ਨਿਵਾਸੀਆ ਪ੍ਰਤੀ ਵਫਾਦਾਰੀ ਕਿਵੇ ਸਾਬਤ ਕਰ ਸਕਦੇ ਹਨ?
ਉਨ੍ਹਾਂ ਕਿਹਾ ਕਿ ਇਥੇ ਵੱਸਣ ਵਾਲੇ ਗਰੀਬਾਂ, ਦਲਿਤਾ, ਪੱਛੜੇ ਵਰਗਾਂ ਦੇ ਜੀਵਨ ਪੱਧਰ ਤਾਂ ਅਤਿ ਬਦਤਰ ਬਣੇ ਹੋਏ ਹਨ । ਜਿਨ੍ਹਾਂ ਕੋਲ ਦੋ ਸਮੇ ਦੀ ਰੋਟੀ, ਤਨ ਤੇ ਪਹਿਨਣ ਲਈ ਲੋੜੀਦਾ ਕੱਪੜਾ ਅਤੇ ਕੁਦਰਤੀ ਆਫਤਾ ਮੀਹ, ਬਾਰਿਸ, ਧੁੱਪ, ਠੰਡ ਤੋ ਬਚਣ ਲਈ ਛੱਤ ਵਾਲਾ ਮਕਾਨ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਹੀ ਨਹੀ ਹਨ, ਫਿਰ ਇਹ ਵਸਤਾਂ ਪ੍ਰਦਾਨ ਕਰਨ ਦੀ ਵੱਡੀ ਜ਼ਿੰਮੇਵਾਰੀ ਕਿਸਨੇ ਨਿਭਾਉਣੀ ਹੈ ?