ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਪੰਥ ਦੀਆਂ ਮਰਿਯਾਦਾਵਾਂ ਨਾਲ ਬਾਰ ਬਾਰ ਛੇੜਖਾਣੀ ਕੀਤੀ ਜਾ ਰਹੀ ਹੈ ਵੱਡਾ ਦੁੱਖ ਉਦੋਂ ਹੁੰਦਾ ਜਦੋ ਸਿਖ ਕੌਮ ਦੇ ਪ੍ਰਚਾਰਕ ਹੀ ਮਰਿਯਾਦਾ ਦੀ ਘੋਰ ਉਲੰਘਣਾ ਕਰਦੇ ਹਨ । ਹੁਣ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ, ਦਿੱਲੀ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਖੰਡਸਲ ਨੇ ਅੱਜ ਯੂਪੀ ਭਾਜਪਾ ਦੇ ਨਵੇਂ ਬਣੇ ਪ੍ਰਧਾਨ, ਚੌਧਰੀ ਭੁਪਿੰਦਰ ਸਿੰਘ ਅਤੇ ਕੇਂਦਰੀ ਪਸ਼ੁ ਪਾਲਣ ਤੇ ਡੇਅਰੀ ਵਿਕਾਸ ਦੇ ਰਾਜ ਮੰਤਰੀ ਚੌਧਰੀ ਸਤੀਸ਼ ਬਲਿਆਣ ਨੂੰ ਨੰਗੇ ਸਿਰ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਵੀਂ ਹੋਰਾਂ ਵਾਂਗ ਸਰਕਾਰੀ ਖੁਸ਼ੀਆਂ ਮਿਲਦੀਆਂ ਰਹਿਣ, ਪੰਥਕ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਕੀਤੀ ਹੈ ।
ਵਿਚਾਰਨ ਯੋਗ ਹੈ ਕਿ ਅਜਿਹੇ ਪ੍ਰਚਾਰਕ ਜਿਨ੍ਹਾਂ ਦਾ ‘ਇਖਲਾਕ’ ਤੇ ‘ਗਿਆਨ’ ਗੁਰੂ ਦੀ ਵਜ਼ੀਰੀ ਤੋਂ ਜ਼ਿਆਦਾ ‘ਸਰਕਾਰੀ ਚਾਕਰੀ’ ਵਲ ਰੁਚਿਤ ਹੈ ਓਹ ਕੌਮ ਨੂੰ ਕੀ ਸਿਖਿਆ ਦੇਣਗੇ ?
ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਇਨ੍ਹਾਂ ਤੇ ਬਣਦੀ ਕਾਰਵਾਈ ਕਰਣੀ ਚਾਹੀਦੀ ਹੈ ।