ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ 4 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਕਾਫੀ ਮੁਕਾਬਲੇਦਾਰ ਹੋਣ ਜਾ ਰਹੀਆਂ ਹਨ। ਇਕ ਪਾਸੇ ਹਰਮਨਜੀਤ ਸਿੰਘ ਜੋ ਕਿ ਮੌਜੂਦਾ ਪ੍ਰਧਾਨ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਨ ਤੇ ਦੂਜੇ ਪਾਸੇ ਸਰਨਾ ਧੜੇ ਦੇ ਇੰਦਰਪ੍ਰੀਤ ਸਿੰਘ ਕੌਛੜ ਹਨ । ਦਿੱਲੀ ਕਮੇਟੀ ਚੋਣਾਂ ਵਿਚ ਬਾਦਲ ਧੜੇ ਨਾਲ ਜੁੜੇ ਉਮੀਦੁਆਰ ਨੂੰ ਹਰਾ ਕੇ ਸਰਨਾ ਧੜੇ ਦੇ ਇੰਦਰਪ੍ਰੀਤ ਸਿੰਘ ਮੌਂਟੀ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਬਣੇ ਹਨ ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੀਆਂ ਚੋਣਾਂ ਦੇ ਮੁੱਦੇ ਤੇ ਅੱਜ ਇਕ ਪ੍ਰੈਸ ਵਾਰਤਾ ਜੇ ਬਲੋਕ ਰਾਜੌਰੀ ਗਾਰਡਨ ਵਿਖੇ ਹੋਈ। ਇਸ ਪ੍ਰੈਸ ਵਾਰਤਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਵਿੰਦਰ ਸਿੰਘ ਸਰਨਾ ਪਾਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਦੇ ਜੋਰਦਾਰ ਨਿਸ਼ਾਨਾ ਸਾਧਿਆ। ਸ਼ੰਟੀ ਨੇ ਕਿਹਾ ਦਿੱਲੀ ਕਮੇਟੀ ਦੇ ਪਿਛਲੇ 51 ਸਾਲ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ ਕਿ ਕਿਸੇ ਐਸੇ ਸ਼ਖਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕੀਤੀ ਜਿਸਨੂੰ ਪੰਜਾਬੀ ਭਾਸ਼ਾ ਦਾ ਹੀ ਗਿਆਨ ਨਹੀਂ। ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਹ ਲੋਕ ਨਾ ਗੁਰੂ ਨੂੰ ਮੰਨਦੇ ਹਨ ਨਾ ਗੁਰੂ ਦੀ ਮਨਦੇ ਹਨ ਅਤੇ ਇਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਕੌਮ ਮਾਰੂ ਕਾਰਜਾਂ ਬਾਰੇ ਵੀਂ ਦਸਿਆ । ਸਰਨਾ ਨੇ ਕਿਹਾ ਕਿ ਇੰਦਰਪ੍ਰੀਤ ਨਵੀਂ ਪਨੀਰੀ ਦੇ ਹਨ ਜਿਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਰਵਿੰਦਰ ਸਿੰਘ ਸਰਨਾ ਨੇ ਕੋਛੜ ਦੀ ਟੀਮ ਨੂੰ ਜੇਤੂ ਬਣਾਕੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਦੇਣ ਦੀ ਸੰਗਤ ਨੂੰ ਅਪੀਲ ਕੀਤੀ।
ਇਸ ਪ੍ਰੈਸ ਕਾਨਫਰੰਸ ਵਿੱਚ ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂੰ, ਭੁਪਿੰਦਰ ਸਿੰਘ ਪੀ.ਆਰ.ਓ., ਮਨਜੀਤ ਸਿੰਘ ਸਰਨਾ, ਸਰਦਾਰ ਕੁਲਵੰਤ ਸਿੰਘ ਹਰਿੰਦਰਪਾਲ ਸਿੰਘ ਗਗਨਜੋਤ ਸਿੰਘ, ਖੇਮ ਸਿੰਘ ਆਨੰਦ (ਪ੍ਰਧਾਨ ਖੁਖਰੈਣ ਬਿਰਾਦਰੀ)
ਸੁਰਜੀਤ ਸਿੰਘ ਸੱਭਰਵਾਲ (ਚੇਅਰਮੈਨ ਡਿਸਪੈਂਸਰੀ)
ਭੁਪਿੰਦਰ ਸਿੰਘ ਬਾਵਾ (ਸ਼੍ਰੀਮਾਨ ਮੀਤ ਪ੍ਰਧਾਨ)
ਹਰਿੰਦਰ ਸਿੰਘ ਸੱਭਰਵਾਲ (ਚੇਅਰਮੈਨ ਮੈਟਰੀਮੋਨੀਅਲ ਸਰਵਿਸਿਜ਼)
ਸੁਰਿੰਦਰ ਪਾਲ ਸਿੰਘ (ਮੈਂਬਰ ਸਾਈਫ)
ਓਂਕਾਰ ਸਿੰਘ ਖੁਰਾਣਾ (ਬ੍ਰਾਈਟਵੇਜ਼) (ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਰਾਜੌਰੀ ਗਾਰਡਨ) ਨੇ ਵੀ ਸ਼ਿਰਕਤ ਕੀਤੀ ।