ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਬਾਅਦ ਵਿੱਚ ਸਦਨ ਦੇ ਬਾਹਰ ਪ੍ਰਦਰਸ਼ਨ ਕਰਕੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ । ਇਸ ਦੀ ਪੁਸ਼ਟੀ ਉਪ ਰਾਜਪਾਲ ਦੇ ਸਕੱਤਰੇਤ ਨੇ ਕੀਤੀ ਹੈ। ਉਪ ਰਾਜਪਾਲ ਨੇ ‘ਆਪ’ ਵਿਧਾਇਕਾਂ ਆਤਿਸ਼ੀ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਅਤੇ ਦਿੱਲੀ ਡਾਇਲਾਗ ਕਮਿਸ਼ਨ ਦੀ ਮੁਖੀ ਜੈਸਮੀਨ ਸ਼ਾਹ ਦੇ ਨਾਲ-ਨਾਲ ‘ਆਪ’ ਸੰਸਦ ਸੰਜੇ ਸਿੰਘ ਦੇ ਖਿਲਾਫ ਨੋਟਿਸ ਭੇਜਿਆ ਹੈ।ਇਸ ਨੋਟਿਸ ਵਿੱਚ ਉਪ ਰਾਜਪਾਲ ਦੀ ਤਰਫੋਂ ਦੁਹਰਾਇਆ ਗਿਆ ਸੀ ਕਿ ਤੁਸੀਂ ਜੋ ਕਿਹਾ ਹੈ, ਉਹ ਝੂਠ ਹੈ ਤੇ ਤੂਹਾਡੇ ਵਲੋਂ ਝੂਠੇ ਦੋਸ਼ ਲਾਏ ਗਏ ਹਨ। ਉਪ ਰਾਜਪਾਲ ਸਕੱਤਰੇਤ ਵੱਲੋਂ ਇਸ ਮਾਮਲੇ ਵਿੱਚ ‘ਆਪ’ ਆਗੂਆਂ ਨੂੰ ਭੇਜੇ ਨੋਟਿਸ ਵਿੱਚ ਝੂਠੇ, ਮਨਘੜਤ, ਬੇਬੁਨਿਆਦ ਦੋਸ਼ ਲਾ ਕੇ ਦਿੱਲੀ ਦੇ ਉਪ ਰਾਜਪਾਲ ਦੇ ਅਕਸ ਨੂੰ ਖ਼ਰਾਬ ਕਰਨ ਦੀ ਗੱਲ ਕਹੀ ਗਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੁਰਗੇਸ਼ ਅਤੇ ਆਤਿਸ਼ੀ ਨੇ ਵਿਧਾਨ ਸਭਾ ਵਿੱਚ ਦੋਸ਼ ਲਾਇਆ ਸੀ ਕਿ ਦਿੱਲੀ ਦੇ ਉਪ ਰਾਜਪਾਲ, ਉਸ ਵੇਲੇ ਖਾਦੀ ਗ੍ਰਾਮ ਉਦਯੋਗ ਦੇ ਚੇਅਰਮੈਨ ਸਨ, ਦੇਸ਼ ਭਰ ਵਿੱਚ ਖਾਦੀ ਗ੍ਰਾਮ ਉਦਯੋਗ ਦੀਆਂ ਇਮਾਰਤਾਂ ਨੂੰ ਕਾਲਾ ਧਨ ਦਿੱਤਾ ਗਿਆ ਸੀ।
ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ
This entry was posted in ਭਾਰਤ.