ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕਿਸੇ ਵੀ ਸਮਾਜ ਦੀ ਖੁਸ਼ਹਾਲੀ ਇਸ ਗੱਲ ਤੋਂ ਵੀ ਦੇਖੀ ਜਾ ਸਕਦੀ ਹੈ ਕਿ ਉਸ ਸਮਾਜ ਵਿੱਚ ਹੋਈਆਂ ਮੌਤਾਂ ਦੀ ਅਸਲ ਵਜ੍ਹਾ ਕੀ ਸੀ? ਇਸ ਸੰਬੰਧੀ ਨਸ਼ਰ ਹੋਣ ਵਾਲੇ ਅੰਕੜੇ ਨਿਰਸੰਦੇਹ ਬਹੁਤ ਹੀ ਹੈਰਾਨੀਜਨਕ ਸੱਚ ਸਾਹਮਣੇ ਪੇਸ਼ ਕਰ ਦੇਣਗੇ। ਹਾਲ ਹੀ ਵਿੱਚ ਨਸ਼ਰ ਹੋਈ ਜਾਣਕਾਰੀ ਨੇ ਸਕਾਟਲੈਂਡ ਵਿੱਚ ਹੋਈਆਂ ਮੌਤਾਂ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਜਿਸ ਦੌਰਾਨ ਸਾਹਮਣੇ ਆਇਆ ਹੈ ਕਿ 2011 ਤੋਂ 2020 ਦੀ ਸਮੇਂ ਦੌਰਾਨ ਹੋਈਆਂ ਬਾਲਗ ਨੌਜਵਾਨਾਂ ਦੀਆਂ ਮੌਤਾਂ ਦਾ ਵਧੇਰੇ ਗਿਣਤੀ ਵਿੱਚ ਖੁਦਕੁਸ਼ੀ ਮੁੱਖ ਵਜ੍ਹਾ ਸੀ। ਪਬਲਿਕ ਹੈਲਥ ਸਕਾਟਲੈਂਡ ਵੱਲੋਂ ਮਿਲੀ ਜਾਣਕਾਰੀ ਅਨੁਸਾਰ 5 ਸਾਲ ਤੋਂ 24 ਸਾਲ ਉਮਰ ਵਰਗ ਦੀਆਂ ਹੋਈਆਂ ਮੌਤਾਂ ਵਿੱਚੋਂ 25.7% ਦਾ ਕਾਰਨ ਖੁਦਕੁਸ਼ੀ ਸੀ। ਇਹ ਅੰਕੜਾ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਨਾਲੋਂ ਵੱਧ ਹੈ।
ਸਕਾਟਲੈਂਡ: ਖੁਦਕੁਸ਼ੀ ਕਾਰਨ ਹੋਈਆਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਮੌਤਾਂ
This entry was posted in ਅੰਤਰਰਾਸ਼ਟਰੀ.