ਰੰਗੀਨ “ਹਮ ਦੋਨੋਂ” ਹੋਈ ਰਲੀਜ਼

ਸਦਾ ਬਹਾਰ ਦੇਵ ਆਨੰਦ ਸਾਹਿਬ ਜਿਨ੍ਹਾਂ ਉਪਰ ਫਿਲਮਾਂ ਦਾ ਨਸ਼ਾ ਪਹਿਲਾਂ ਵਾਂਗ ਹੀ ਬਰਕਰਾਰ ਹੈ। ਬਾਲੀਵੁੱਡ ਵਿਚ ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਨੂੰ ਰੰਗੀਨ ਕਰਨ ਦੀ ਸ਼ੁਰੂਆਤ 1957 ਵਿਚ ਰਲੀਜ਼ “ਨਯਾ ਦੌਰ” ਅਤੇ 1960 ਵਿਚ ਰਲੀਜ਼ “ਮੁਗ਼ਲ ਏ ਆਜ਼ਮ” ਨਾਲ ਹੋਈ ਸੀ। ਇਨ੍ਹਾਂ ਚੋਂ ਜਿਥੇ ਨਯਾ ਦੌਰ ਨਾਕਾਮ ਰਹੀ ਉਸਦੇ ਮੁਕਾਬਲੇ ਦਰਸ਼ਕਾਂ ਨੇ ਮੁਗ਼ਲ ਏ ਆਜ਼ਮ ਦਾ ਭਰਪੂਰ ਸੁਆਗਤ ਕੀਤਾ। ਇਸੇ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਦੇਵ ਆਨੰਦ ਨੇ ਆਪਣੀ ਇਕ ਫਿਲਮ “ਹਮ ਦੋਨੋਂ” ਨੂੰ ਰੰਗੀਨ ਕਰਕੇ ਰਲੀਜ਼ ਕੀਤਾ ਹੈ।

ਇਸ ਫਿਲਮ ਦੀ ਰਲੀਜ਼ ਮੌਕੇ ਧਰਮਿੰਦਰ ਵਰਗੇ ਸੀਨੀਅਰ ਕਲਾਕਾਰਾਂ ਤੋਂ ਲੈਕੇ ਰਣਬੀਰ ਕਪੂਰ ਜਿਹੇ ਨਵੇਂ ਕਲਾਕਾਰ ਸਾਰੇ ਹੀ ਪਹੁੰਚੇ ਹੋਏ ਸਨ। ਇਨ੍ਹਾਂ ਵਿਚ ਸੰਨੀ ਦਿਓਲ, ਜੈਕੀ ਸ਼ਰਾਫ਼, ਗੋਵਿੰਦਾ, ਸਲਮਾਨ ਖਾਨ, ਆਮਿਰ ਖਾਨ, ਨਸੀਰੂਦੀਨ ਸ਼ਾਹ, ਰਤਨਾ ਪਾਠਕ ਸ਼ਾਹ, ਜਾਵੇਦ ਅਖ਼ਤਰ, ਸ਼ਬਾਨਾ ਆਜ਼ਮੀ,  ਪ੍ਰੇਮ ਚੋਪੜਾ, ਸਾਂਸਦ ਪ੍ਰਿਯਾ ਦੱਤ, ਭੱਪੀ ਲਹਿਰੀ ਆਦਿ ਕਲਾਕਾਰਾਂ ਦੇ ਨਾਮ ਵਰਣਨਯੋਗ ਹਨ।

“ਹਮ ਦੋਨੋ” 1961 ਵਿਚ ਬਲੈਕ ਐਂਡ ਵਾਈਟ ਰਲੀਜ਼ ਹੋਈ ਸੀ। ਇਸ ਫਿਲਮ ਨੂੰ ਰੰਗੀਨ ਬਨਾਉਣ ਲਈ ਲੇਟੇਸਟ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਸ ਸਬੰਧੀ ਦੇਵ ਸਾਹਿਬ ਦਾ ਕਹਿਣਾ ਹੈ ਕਿ ਮੁਗਲ ਏ ਆਜ਼ਮ ਅਤੇ ਨਯਾ ਦੌਰ ਨੂੰ ਰੰਗੀਨ ਕਰਦੇ ਸਮੇਂ ਟੈਕਨਾਲੋਜੀ ਨਵੀਂ ਸੀ। ਪਰੰਤੂ ਇਸ ਫਿਲਮ ਦੀ ਤਕਨੀਕ ਹੋਰ ਵੀ ਉੱਚ ਪੱਧਰ ਦੀ ਹੈ ਕਿਉਂਕਿ ਪਿਛਲੇ ਸੱਤਾਂ ਸਾਲਾਂ ਵਿਚ ਇਸ ਤਕਨੀਕ ਵਿਚ ਕਈ ਤਬਦੀਲੀਆਂ ਆਈਆਂ ਹਨ। ਉਨ੍ਹਾਂ ਨੂੰ ਸਿਨੇਮਾ ਸਕੋਪ, ਡਾਲਬੀ ਡਿਜੀਟਲ ਸਾਊਂਡ ਦੇ ਨਾਲ ਨਾਲ ਇਕ ਫਰੇਮ ਵਿਚ ਰੰਗਾਂ ਦੀਆਂ 65 ਹਜ਼ਾਰ ਸ਼ੇਡਜ਼ ਦਾ ਅਹਿਸਾਸ ਹੋਵੇਗਾ। ਉਨ੍ਹਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਹਮ ਦੋਵੋਂ ਹੁਣੇ ਹੁਣੇ ਬਣੀ ਹੈ ਅਤੇ ਪਰਦੇ ‘ਤੇ ਨਵੀਂ ਆਈ ਹੈ।

ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਫਿਲਮ ਵਿਚ ਮੁੱਖ ਯੋਗਦਾਨ ਪਾਉਣ ਵਾਲਿਆਂ ਚੋਂ ਸਿਰਫ਼ ਪੰਜ ਲੋਕ ਹੀ ਜਿੰਦਾ ਹਨ ਜਿਨ੍ਹਾਂ ਵਿਚ ਦੇਵ ਆਨੰਦ, ਦੋਵੇਂ ਹੀਰੋਇਨਾਂ ਨੰਦਾ ਅਤੇ ਸਾਧਨਾ, ਦੋਵੇਂ ਗਾਇਕਾਵਾਂ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ।

This entry was posted in ਫ਼ਿਲਮਾਂ.

One Response to ਰੰਗੀਨ “ਹਮ ਦੋਨੋਂ” ਹੋਈ ਰਲੀਜ਼

  1. Sapna says:

    Dev Anand Ji
    Filmi duniya vich Aksar meri jindgi da best actor riha hai, meri first and last choice dev anand hi rahe gi.
    Best wishes
    God bless Dev Ji
    SAPNA
    Holland

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>