ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਆਪਣੇ ਵਤਨ ਦੀ ਆਜ਼ਾਦੀ ਲਈ ਜਲਾਵਤਨੀ ਕੱਟ ਰਹੇ ਭਾਈ ਹਰਜੋਤ ਸਿੰਘ ਬੱਬਰ ਦੇ ਪਿਤਾ ਰਿਟਾਇਰਡ ਇੰਜਨੀਅਰ ਵੀਟਾ ਮਿਲਕ ਪਲਾਂਟ ਹਰਿਆਣਾ ਗੁਰਦੇਵ ਸਿੰਘ ਦੀ ਹੋਈ ਅਚਨਚੇਤੀ ਮੌਤ ਤੇ ਇਨ੍ਹਾਂ ਦੁਖਦਾਇਕ ਪੱਲ੍ਹਾਂ ਵਿਚ ਸ਼ਾਮਿਲ ਹੁੰਦਿਆਂ ਬੱਬਰ ਖਾਲਸਾ ਜਰਮਨੀ ਦੇ ਸਿੰਘਾਂ ਜਥੇਦਾਰ ਰੇਸ਼ਮ ਸਿੰਘ ਬੱਬਰ ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਭਾਈ, ਰਾਜਿੰਦਰ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਜਸਵੰਤ ਸਿੰਘ ਆਦਿ ਸਿੰਘਾਂ ਨੇ ਕਿਹਾ ਗਿਆ ਹੈ ਕਿ ਇਹ ਵੀ ਅਜ਼ਾਦੀ ਦੀ ਕੀਮਤ ਦਾ ਇੱਕ ਹਿੱਸਾ ਹੈ ਕਿ ਇੱਕ ਅਜ਼ਾਦੀ ਦਾ ਪ੍ਰਵਾਨਾ ਕਿਸੇ ਆਪਣੇ ਦੀਆਂ ਅੰਤਿਮ ਰਸਮਾਂ ਵਿੱਚ ਵੀ ਹਿੱਸਾ ਨਹੀ ਲੈ ਸਕਦਾ। ਪ੍ਰੀਵਾਰਾਂ ਨੂੰ ਜੋ ਤਸ਼ੱਦਦ ਅਤੇ ਸੰਤਾਪ ਆਪਣੇ ਪਿੰਡੇ ਤੇ ਹੰਡਾਉਣਾ ਪੈਂਦਾ ਹੈ ਇਹ ਤਾਂ ਸਰਕਾਰ ਵੱਲੋਂ ਭਗੌੜੇ ਇਲਾਨੇ ਸਿੰਘਾ ਦੇ ਪ੍ਰੀਵਾਰ ਹੀ ਜਾਣਦੇ ਹਨ। ਅੰਤ ਵਿੱਚ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਭਾਈ ਗੁਰਦੇਵ ਸਿੰਘ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਕੌਮ ਨੂੰ ਆਪਣਾ ਆਜ਼ਾਦ ਘਰ ਖਾਲਿਸਤਾਨ ਬਖਸ਼ਣ ਤਾਂ ਕਿ ਕਿਸੇ ਨੂੰ ਆਪਣਿਆਂ ਦੀਆਂ ਖੁਸ਼ੀਆਂ ਗਮੀਆਂ ਤੋਂ ਵਾਂਝੇ ਨਾ ਰਹਿਣਾ ਪਵੇ।
ਭਾਈ ਹਰਜੋਤ ਸਿੰਘ ਬੱਬਰ ਦੇ ਪਿਤਾ ਸ.ਗੁਰਦੇਵ ਸਿੰਘ ਦੇ ਅਕਾਲ ਚਲਾਣੇ ਤੇ ਬੱਬਰ ਖਾਲਸਾ ਜਰਮਨੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
This entry was posted in ਪੰਜਾਬ.