ਮੁੰਬਈ- ਮਾਲੇਗਾਂਵ ਬੰਬ ਧਮਾਕੇ ਦੇ ਮੁੱਖ ਅਰੋਪੀਆਂ ਵਿਚੋਂ ਇਕ ਰਾਕੇਸ਼ ਧਾਵੜੇ ਨੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ ਕਿ 2003 ਵਿਚ ਪੂਨੇ ਦੇ ਦੋ ਪ੍ਰੋਫੈਸਰਾਂ ਨੇ ਸਤ ਵਿਅਕਤੀਆਂ ਨੂੰ ਪਾਈਪ ਬੰਬ ਬਣਾਉਣ ਦੀ ਟਰੇਨਿੰਗ ਦਿਤੀ ਸੀ। ਮਹਾਂਰਾਸ਼ਟਰ ਦੀ ਜਾਲਨਾ ਪੁਲਿਸ ਦਾ ਦਾਅਵਾ ਹੈ ਕਿ ਧਾਵੜੇ ਨੇ ਪਿਛਲੇ ਹਫਤੇ ਪੁੱਛਗਿੱਛ ਦੌਰਾਨ ਪੂਨੇ ਦੇ ਨਰਸੂਜੀ ਵਾਡੀਆ ਕਾਲਜ ਦੇ ਸਾਬਕਾ ਰਸਾਇਣ ਸ਼ਾਸਤਰ ਪ੍ਰੋਫੈਸਰ ਡਾ: ਸ਼ਰਦ ਕੁੰਟੇ ਅਤੇ ਇਕ ਹੋਰ ਪ੍ਰੋਫੈਸਰ ਦੇਵ ਦੇ ਨਾਂਵਾਂ ਦਾ ਖੁਲਾਸਾ ਕੀਤਾ ਹੈ।
ਮੁੰਬਈ ਦੀ ਵਿਸ਼ੇਸ਼ ਮਕੋਕਾ ਕੋਰਟ ਨੇ ਸਾਧਣੀ ਪ੍ਰਗਿਆ ਸਿੰਘ ਸਮੇਤ ਵਿਸਫੋਟ ਦੇ ਦਸ ਅਰੋਪੀਆਂ ਨੂੰ 6 ਜਨਵਰੀ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ। ਜਦ ਕਿ 29 ਸਿੰਤਬਰ ਨੂੰ ਮਾਲੇਗਾਂਵ ਵਿਚ ਹੋਏ ਵਿਸਫੋਟ ਦੇ ਅਰੋਪੀ ਅਤੇ ਅਭਿਨਵ ਭਾਰਤ ਸੰਗਠਨ ਦੇ ਮੈਂਬਰ ਸਮੀਰ ਕੁਲਕਰਨੀ ਨੂੰ ਮੱਧਪ੍ਰਦੇਸ ਪੁਲਿਸ ਦੀ ਹਿਰਾਸਤ ਵਿਚ ਦੇ ਦਿਤਾ। ਕੁਲਕਰਣੀ ਤੇ ਮੱਧਪ੍ਰਦੇਸ ਦੇ ਜਬਲਪੁਰ ਵਿਚ ਸਿਤੰਬਰ 2007 ਵਿਚ ਇਕ ਚਰਚ ਤੇ ਹਮਲਾ ਕਰਨ ਦੇ ਲਈ ਭੀੜ ਨੂੰ ਊਕਸਾਉਣ ਦਾ ਅਰੋਪ ਹੈ।