ਟੋਟੋਲੇਪਨ – ਸਾਊਥ ਮੈਕਸੀਕੋ ਦੇ ਟੋਟੋਲੇਪਨ ਸ਼ਹਿਰ ਵਿੱਚ ਕੁਝ ਹੱਥਿਆਰਬੰਦ ਗੁੰਡਿਆਂ ਨੇ ਮੇਅਰ ਕੋਨਾਰਡੋ ਮੇਂਡੋਜਾ ਸਮੇਤ 18 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੇਖਦੇ ਹੋਏ ਆਰਮੀ ਤੈਨਾਤ ਕਰ ਦਿੱਤੀ ਗਈ ਹੈ।
ਸਥਾਨਕ ਊਚ ਅਧਿਕਾਰੀਆਂ ਅਨੁਸਾਰ ਮੈਕਸੀਕੋ ਦੇ ਸੈਨ ਮੇਗੁਲ ਟੋਟੋਲੇਪਨ ਦੇ ਸਿਟੀ ਹਾਲ ਵਿੱਚ ਵੀਰਵਾਰ ਨੂੰ ਕੁਝ ਬੰਦੂਕਧਾਰੀਆਂ ਅੰਨ੍ਹੇਵਾਹ ਫਾਇਰਿੰਗ ਕੀਤੀ। ਜਿਸ ਕਰਕੇ ਸਿਟੀ ਹਾਲ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਇਸ ਹਮਲੇ ਵਿੱਚ ਕੁਝ ਪੁਲਿਸ ਦੇ ਜਵਾਨ ਵੀ ਮਾਰੇ ਗਏ। ਮੇਂਡੋਜਾ ਦੇ ਪਿਤਾ ਅਤੇ ਸਾਬਕਾ ਮੇਅਰ ਜਾਨ ਅਕੋਸਟਾ ਨੂੰ ਵੀ ਸਿਟੀ ਹਾਲ ਵਿੱਚ ਲਿਜਾ ਕੇ ਕਤਲ ਕੀਤਾ ਗਿਆ।
ਲਾਸ ਟੇਕਯੋਲੋਰਸ ਗੈਂਗ ਤੇ ਇਸ ਹਮਲੇ ਦਾ ਸ਼ੱਕ ਕੀਤਾ ਜਾ ਰਿਹਾ ਹੈ। ਇਸ ਗੈਂਗ ਨੇ ਕੁਝ ਦਿਨ ਪਹਿਲਾਂ ਹੀ ਟੇਟੋਲੋਪਨ ਵਿੱਚ ਵਾਪਸੀ ਦਾ ਐਲਾਨ ਕੀਤਾ ਸੀ। ਮੈਕਸੀਕੋ ਸਿਟੀ ਵਿੱਚ 15 ਦਿਨਾਂ ਦੇ ਅੰਦਰ ਗੋਲੀਬਾਰੀ ਦੀ ਇਹ ਤੀਸਰੀ ਘਟਨਾ ਹੈ।