ਦੱਖਣੀ-ਪੱਛਮੀ ਲਕਸ਼ਦੀਪ ਦੇ ਕੋਲੋਂ ਇਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸਿਸ਼ ਕਰ ਰਹੇ ਕੁਝ ਲੁਟੇਰਿਆਂ ਨੂੰ ਭਾਰਤੀ ਫੋਰਸਾਂ ਨੇ ਕਾਬੂ ਕੀਤਾ। ਇਨ੍ਹਾਂ ਦੀ ਗਿਣਤੀ 50 ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਹ ਸੋਮਾਲੀਆ ਦੇ ਲੁਟੇਰੇ ਵੀ ਹੋ ਸਕਦੇ ਹਨ। ਇਸ ਕਾਰਵਾਈ ਨੂੰ ਨੌਸੈਨਾ ਅਤੇ ਸਮੁੰਦਰ ਦੀ ਸੁਰੱਖਿਆ ਸੈਨਾ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਇਨ੍ਹਾਂ ਨੂੰ ਫੜਿਆ। ਇਸਦੇ ਨਾਲ ਹੀ ਇਨ੍ਹਾਂ ਨੇ ਇਕ ਥਾਈਲੈਂਡ ਦੀ ਬੇੜੀ ਨੂੰ ਵੀ ਇਨ੍ਹਾਂ ਲੁਟੇਰਿਆਂ ਤੋਂ ਛੁਡਾਇਆ। ਇਨ੍ਹਾਂ ਚੋਂ ਕੁਝ ਬੇੜੀਆਂ ਨੂੰ ਪਿਛਲੇ ਅੰਦਾਜ਼ਨ ਛੇ ਮਹੀਨੇ ਦੇ ਕਰੀਬ ਸੋਮਾਲੀਆ ਦੇ ਇਲਾਕੇ ਚੋਂ ਅਗਵਾ ਕਰ ਲਿਆ ਗਿਆ ਸੀ।
ਭਾਰਤੀ ਰੱਖਿਆ ਮੰਤਰਾਲੇ ਵਲੋਂ ਜਾਰੀ ਇਕ ਪ੍ਰੈਸ ਰਲੀਜ਼ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਫੜੇ ਗਏ ਲੋਕਾਂ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ ਅਤੇ ਇਥੇ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗਰੀਸ ਦੇ ਇਕ ਜਹਾਜ਼ ਨੇ ਨੌਸੈਨਾ ਤੋਂ ਮਦਦ ਮੰਗੀ ਸੀ ਕਿ ਕੁਝ ਲੁਟੇਰੇ ਉਨ੍ਹਾਂ ਜੇ ਜਹਾਜ਼ ‘ਤੇ ਕਬਜ਼ਾ ਕਰਨ ਦੀ ਕੋਸਿਸ਼ ਕਰ ਰਹੇ ਹਨ। ਇਸਤੋਂ ਬਾਅਦ ਨੌਸੈਨਾ ਨੇ ਕਾਰਵਾਈ ਕਰਕੇ ਇਨ੍ਹਾਂ ਲੁਟੇਰਿਆਂ ਨੂੰ ਫੜ ਲਿਆ। ਇਸ ਦੌਰਾਨ ਲੁਟੇਰਿਆਂ ਵਲੋਂ ਫਾਇਰਿੰਗ ਵੀ ਕੀਤੀ ਗਈ।