ਇਸਲਾਮਾਬਾਦ – ਐਫ਼ਏਟੀਐਫ਼ ਨੇ ਪਾਕਿਸਤਾਨ ਨੂੰ ਰਾਹਤ ਦਿੰਦੇ ਹੋਏ ਗਰੇ ਲਿਸਟ ਤੋਂ ਬਾਹਰ ਕਰ ਦਿੱਤਾ ਹੈ। ਪਾਕਿਸਤਾਨ 2018 ਤੋਂ ਗਰੇ ਲਿਸਟ ਵਿੱਚ ਪਾਏ ਜਾਣ ਕਰ ਕੇ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਆ ਰਿਹਾ ਸੀ। ਦੋ ਦਿਨ ਤੱਕ ਐਫ਼ਏਟੀਐਫ਼ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਮੁੱਦਿਆਂ ਤੇ ਵਿਚਾਰ ਕੀਤਾ ਗਿਆ। ਫਾਈਨੈਂਸਿ਼ਅਲ ਐਕਸ਼ਨ ਟਾਸਕ ਫੋਰਸ ਨੇ ਆਪਣੀ ਏਐਮਐਲ/ ਸੀਐਫ਼ਟੀ ਵਿਵਸਥਾ ਵਿੱਚ ਸੁਧਾਰ ਦੇ ਲਈ ਪਾਕਿਸਤਾਨ ਦੀ ਮਹੱਤਵਪੂਰਣ ਪ੍ਰਗਤੀ ਦਾ ਸਵਾਗਤ ਕੀਤਾ ਹੈ।ਮੋਜਾਮਿਬਕ ਅਤੇ ਤਨਜਾਨੀਆਂ ਨੂੰ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਪਾਕਿਸਤਾਨ ਅਤੇ ਨਿਕਾਰਾਗੁਆ ਨੂੰ ਇਸ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਸ ਸੂਚੀ ਵਿੱਚੋਂ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਹੁਣ ਆਪਣੀ ਅਰਥਵਿਵਸਥਾ ਨੂੰ ਸੰਕਟ ਵਿੱਚੋਂ ਬਾਹਰ ਕੱਢਣ ਦੇ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ, ਏਸਿ਼ਆਈ ਵਿਕਾਸ ਬੈਂਕ ਅਤੇ ਯੌਰਪੀ ਯੂਨੀਅਨ ਤੋਂ ਵਿੱਤੀ ਸਹਾਇਤਾ ਲੈਣ ਦੀ ਕੋਸਿ਼ਸ਼ ਕਰ ਸਕਦਾ ਹੈ। ਐਫ਼ਟੀਐਫ਼ ਦੇ ਪ੍ਰੈਜੀਡੈਂਟ ਟੀ[ ਰਾਜਾ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੈਰਿਸ ਵਿੱਚ ਹੋਈ ਦੋ ਦਿਨ ਦੀ ਬੈਠਕ ਵਿੱਚ ਇਹ ਫੈਂਸਲਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ 2021 ਵਿੱਚ ਕੁਝ ਰਣਨੀਤਕ ਖਾਮੀਆਂ ਨੂੰ ਦੂਰ ਕਰ ਲਿਆ ਸੀ। ਜੂਨ ਵਿੱਚ ਆਪਣੀ ਬੈਠਕ ਦੌਰਾਨ ਐਫ਼ਏਟੀਐਫ਼ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਨੂੰ ਗਰੇ-ਲਿਸਟ ਵਿੱਚ ਬਰਕਰਾਰ ਰੱਖ ਰਿਹਾ ਹੈ, ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਥੇ ਜਾ ਕੇ ਪ੍ਰਗਤੀ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਇਸ ਸੂਚੀ ਵਿੱਚੋਂ ਹਟਾਇਆ ਜਾ ਸਕਦਾ ਹੈ।