ਮੁੰਬਈ- ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਲੇਗਾਂਵ ਬਲਾਸਟ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤੇ ਗਏ ਧਰਮ ਗੁਰੂ ਦਯਾਨੰਦ ਪਾਂਡੇ ਨੇ ਧਮਾਕਿਆਂ ਵਿਚ ਸ਼ਾਮਲ ਹੋਸ ਦੀ ਗੱਲ ਕਬੂਲੀ ਹੈ। 29 ਸਤੰਬਰ ਨੂੰ ਹੋਏ ਇਸ ਬਲਾਸਟ ਵਿਚ 6 ਲੋਕ ਮਾਰੇ ਗਏ ਸਨ।
ਏਟੀਐਸ ਐਡੀਸ਼ਨਲ ਕਮਿਸ਼ਨਰ ਪਰਮਵੀਰ ਸਿੰਘ ਨੇ ਦਸਿਆ ਕਿ ਪਾਂਡੇ ਨੇ ਮਾਲੇਗਾਂਵ ਧਮਾਕਿਆਂ ਵਿਚ ਸ਼ਾਮਲ ਹੋਣ ਦੀ ਗੱਲ ਮੰਨੀ ਹੈ। ਅਸੀਂ ਪੂਰੀ ਇਹਤਿਆਤ ਵਰਤੀ ਹੈ ਕਿ ਉਸਦੇ ਕਬੂਲਨਾਮੇ ਨੂੰ ਅਦਾਲਤ ਵਿਚ ਮਾਨਤਾ ਮਿਲ ਜਾਵੇ। ਪਾਂਡੇ ਨੂੰ 12 ਨਵੰਬਰ ਨੂੰ ਕਾਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸਦੇ ਖਿਲਾਫ਼ 10 ਹੋਰ ਆਰੋਪੀਆਂ ਦੇ ਨਾਲ ਮਕੋਕਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਇਲਜ਼ਾਮ ਹੈ ਕਿ ਉਸਨੇ ਪ੍ਰਮੁੱਖ ਆਰੋਪੀ ਪ੍ਰਗਿਆ ਸਿੰਘ ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪ੍ਰੋਹਿਤ ਦੇ ਨਾਲ ਮਾਲੇਗਾਂਵ ਵਿਚ ਧਮਾਕੇ ਕਰਨ ਦੀ ਸਾਜਿ਼ਸ਼ ਘੜੀ ਸੀ।
ਮਾਲੇਗਾਂਵ ਬਲਾਸਟ ਬਾਰੇ ਪਾਂਡੇ ਨੇ ਜੁ਼ਰਮ ਕਬੂਲਿਆ
This entry was posted in ਭਾਰਤ.