ਪਟਿਆਲਾ : ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਦੇ ਸਾਬਕਾ ਸਕੱਤਰ ਜਗਮੋਹਨ ਭਨੋਟ ਅੱਜ ਸਵੇਰੇ ਆਪਣੇ ਘਰ ਰਾਏਕੋਟ ਜਿਲ੍ਹਾ ਲੁਧਿਆਣਾ ਵਿੱਖੇ ਜ਼ਬਰਦਸਤ ਹਰਟ ਅਟੈਕ ਹੋਣ ਕਰਕੇ ਸਵਰਗਵਾਸ ਹੋ ਗਏ ਹਨ। ਉਹ ਆਪਣੇ ਦੋਸਤਾਂ ਮਿਤਰਾਂ ਨੂੰ ਮਿਲਣ ਲਈ ਗਏ ਸਨ। ਉਹ 68 ਸਾਲ ਦੇ ਸਨ। ਉਹ ਇੰਗਲੈਂਡ ਤੋਂ ਇਕ ਹਫਤੇ ਲਈ ਭਾਰਤ ਆਏ ਸਨ। ਉਹ ਭਾਰਤ ਦੇ ਗ੍ਰਹਿ ਮੰਤਰੀ, ਪੰਜਾਬ ਅਤੇ ਉਤਰ ਪ੍ਰਦੇਸ਼ ਦੇ ਰਾਜਪਾਲ ਸਾਹਿਬਾਨ, ਦਿੱਲੀ ਦੇ ਤਿੰਨ ਲੈਫ਼ਟੀਨੈਂਟ ਰਾਜਪਾਲ ਸਾਹਿਬਾਨ ਅਤੇ ਨਾਨ ਅਲਾਇੰਡ ਮੀਟ ਦੇ ਆਫੀਸਰ ਆਨ ਸ਼ਪੈਸ਼ਲ ਡਿਊਟੀ ਰਹੇ ਹਨ। ਏਸ਼ੀਅਨ ਗੇਮਜ਼ ਦੇ 1982 ਵਿੱਚ ਡਿਪਟੀ ਡਾਇਰੈਕਟਰ ਬਣਕੇ ਪੰਜਾਬ ਤੋਂ ਚਲੇ ਗਏ ਸਨ। 1976 ਵਿੱਚ ਉਹ ਲੋਕ ਸੰਪਰਕ ਵਿਭਾਗ ਵਿੱਚ ਸੂਚਨਾ ਅਧਿਕਾਰੀ ਚੁਣੇ ਗਏ ਸਨ। ਉਹ ਨੇਫਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਫੀਫੋ ਦੇ ਐਡਵਾਈਜ਼ਰ ਅਤੇ ਡੀ.ਡੀ.ਏ ਦੇ ਸੰਯੁਕਤ ਡਾਇਰੈਕਟਰ ਰਹੇ ਹਨ। ਉਹ ਬਹੁਤ ਹੀ ਉਤਸ਼ਾਹੀ ਅਧਿਕਾਰੀ ਸਨ। ਉਨ੍ਹਾਂ ਦੇ ਸਵਰਗਵਾਸ ਹੋਣ ‘ਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇਜ ਪ੍ਰਕਾਸ਼ ਸਿੰਘ, ਤਰਲੋਚਨ ਸਿੰਘ ਸਾਬਕਾ ਐਮ.ਪੀ ਅਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਗਹਿਰੇ ਦੁੱਖ ਦਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਇਕ ਬਿਹਤਰੀਨ ਕਰਮਯੋਗੀ ਸਨ, ਜਿਨ੍ਹਾਂ ਦੇ ਜਾਣ ਨਾਲ ਪੰਜਾਬ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਵੇਗਾ। ਉਨ੍ਹਾਂ ਦਾ ਅੰਤਮ ਸਸਕਾਰ ਐਤਵਾਰ 20 ਨਵੰਬਰ ਨੂੰ ਦਿੱਲੀ ਵਿਖੇ ਲੋਧੀ ਰੋਡ ਸ਼ਮਸ਼ਾਨ ਘਾਟ ਵਿੱਚ 2.00 ਵਜੇ ਕੀਤਾ ਜਾਵੇਗਾ।