ਭੁੱਖੀ ਰਹਿ ਕਿ ਓਲਾਦ ਰਜ਼ਾਉਦੀ।
ਦਰਦ ਛੁਪਾਕੇ ਪੀੜ੍ਹ ਹਢਾਂਉਦੀ।
ਪਿਉ ਵੀ ਬੱਚਿਆਂ ਲਈ ਕਮਾਉਂਦਾ।
ਮੋਢੇ ਚੁੱਕ ਚੁੱਕ ਰਹੇ ਖਿਡਾਉਂਦਾ।
ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀਂ।
ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀਂ।
ਜਿੰਦਗੀ ਦੋ ਪਹ੍ਹੀਆਂ ਨਾਲ ਚਲਦੀ,ਘਰ ਵੀ ਦੋਵੇਂ ਪਹ੍ਹੀਆਂ ਤੇ।
ਟੁੱਟ ਜੇ ਬਣੀ ਗ੍ਰਹਿਸਤੀ ਜੋੜੀ, ਬੱਚੇ ਰੁਲ ਗਏ ਕਈਆਂ ਦੇ।
ਜਿੰਦਗੀ ਬਣ ਜੇ ਘੁੱਪ ਹਨ੍ਹੇਰਾ, ਜਿਥੇ ਸੂਰਜ ਮੱਘਦਾ ਨਹੀ।
ਮਾਂ ਨੁੰ ਰੂਪ ਰੱਬ ਦਾ ਕਹਿੰਦੇ ਘੱਟ ਤਾਂ ਪਿਉ ਵੀ ਲਗਦਾ ਨਹੀ।
ਜਿਥੇ ਖਿੜ੍ਹ ਖਿੜ੍ਹ ਹਾਸੇ ਪੈਂਦੇ ,ਕਿਸਮਤਾਂ ਰਸਤੇ ਖੋਲਦੀਆਂ।
ਵਸਦਾ ਉਹ ਸੁਖੀ ਪ੍ਰਵਾਰ ਏ,ਘਰ ਦੀਆਂ ਕੰਧਾਂ ਬੋਲਦੀਆਂ।
ਪਿਉ ਦਾ ਵੇਖ ਘਰੇ ਪ੍ਰਛਾਵਾਂ ਬੂਹੇ ਕੋਲ ਕੋਈ ਖੜ੍ਹਦਾ ਨਹੀ।
ਮਾਂ ਨੂੰ ਰੂਪ ਰੱਬ ਦੇ ਕਹਿੰਦੇ,ਘੱਟ ਤਾਂ ਪਿਉ ਵੀ ਲਗਦਾ ਨਹੀ।
ਚੀਜ ਜੋ ਪਹਿਲੀ ਉਹ ਹੀ ਚੰਗੀ, ਗੱਲ ਸਿਆਣੇ ਕਹਿੰਦੇ ਨੇ।
ਹੋਵੇ ਕੁੱਲੀ ਲਗਦੀ ਕੋਠੀ,ਜੇ ਜੁੜ ਪਿਆਰ ਚ ਰਹਿੰਦੇ ਨੇ।
ਚਾਂਦਨੀ ਚੰਦ ਬਿਨ੍ਹਾਂ ਧੁੱਪ ਸੂਰਜ,”ਸੰਧੂ” ਉਹ ਵੀ ਚੜ੍ਹਦਾ ਨਹੀ।
ਦੋਵੇਂ ਆਪੋ ਆਪਣੀ ਥਾਂਈ, ਇੱਕਲਾ ਰੁੱਖ ਵੀ ਸਜ਼ਦਾ ਨਹੀ।
ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ।