26 ਜਨਵਰੀ ਨੂੰ ਅਸੀਂ ਗਣਤੰਤਰ ਆਖ ਲਓ, ਪਰਜਾਤੰਤਰ ਆਖ ਲਓ ਦਿਹਾੜਾ ਮਨਾ ਰਹੇ ਹਾਂ । ਆਜ਼ਾਦੀ ਬਾਅਦ ਅਸਾਂ ਬਾਕਾਇਦਾ ਚੋਣਾ ਕਰਕੇ ਆਪਣੀ ਸਰਕਾਰ ਬਣਾ ਲਈ ਸੀ ਅਤੇ ਸਾਡੇ ਮੁਲਕ ਦੀ ਆਬਾਦੀ ਦੇ ਲਿਹਾਜਂ ਨਾਲ ਅਸੀਂ ਦੁਨੀਆਂ ਦਾ ਸਭਤੋਂਵਡਾ ਪਣਤੰਤਰ ਦੇਸ਼ ਵੀ ਬਣ ਗਏ ਸਾਂ। ਅਸੀਂ ਉਦੋਂ ਤੋਂ ਲੈਕੇ ਅਜ ਇਸ ਤਰ੍ਹਾਂ ਦੀਆਂ ਸਰਕਾਰਾ ਬਣਾਈ ਆ ਰਹੇ ਹਾਂ ਅਤੇ ਪੂਰੇ ਸਤ ਦਹਾਕਿਆਂ ਦਾ ਸਮਾਂ ਵੀ ਹੋ ਗਿਆ ਹੈ।
ਸਾਡੇ ਸੰਵਿਧਾਨ ਵਿੱਚ ਪਹਿਲੀ ਗਲ ਇਹ ਆਖੀ ਗਈ ਸੀ ਕਿ ਅਸੀਂ ਮੁਲਕ ਵਿੱਚ ਬਰਾਬਰਤਾ ਲਿਆਵਾਂਗੇ। ਦੂਜੀ ਵਡੀ ਗੱਲ ਅਸਾਂ ਇਹ ਸੋਚੀ ਸੀ ਕਿ ਇਸ ਮੁਲਕ ਵਿੱਚ ਧਰਮਾਂ, ਜਾਤੀਆਂ, ਨਸਲਾਂ, ਅਮੀਰਾਂ ਅਤੇ ਗ਼ਰੀਬਾਂ ਨੂੰ ਬਰਾਬਰ ਦੇ ਹਕ ਦੇਵਾਂਗੇ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਅਸਾਂ ਇਹ ਵੀ ਵਕਤ ਦੀ ਸਰਕਾਰ ਦੀਆਂ ਡਿਊਟੀਆਂ ਲਗਾ ਦਿਤੀਆਂ ਸਨ ਕਿ ਹਰੇਕ ਆਦਮੀ ਪੜਿ੍ਹਆ ਲਿਖfੀਆ ਬਣਾ ਦਿਤਾ ਜਾਵੇਗਾ ਅਤੇ ਹਰੇਕ ਨੂੰ ਵਾਜਬ ਜਿਹਾ ਕੰਮ ਵੀ ਦਿਤਾ ਜਾਵੇਗਾ ਅਤੇ ਆਮਦਨ ਐਸੀ ਬਣਾ ਦਿੱਤੀ ਜਾਵੇਗੀ ਕਿ ਹਰੇਕ ਨਾਗਰਿਕ ਬਾਕਾਇਦਾ ਵਾਜਬ ਜਿਹਾ ਜੀਵਨ ਜੀਵੇਗਾ। ਅਸਾਂ ਇਹ ਵੀ ਆਖ ਦਿਤਾ ਸੀ ਕਿ 14 ਸਾਲ ਦੀ ਉਮਰ ਤੋਂ ਹੇਠਾਂ ਦਾ ਹਰ ਬੱਚਾ ਸਕੂਲ ਜਾਵੇਗਾ। ਅਸਾਂ ਇਹ ਵੀ ਆਖ ਦਿਤਾ ਸੀ ਕਿ ਹਰੇਕ ਪਾਸ ਰਹਿਣ ਲਈ ਮਕਾਨ ਹੋਵੇਗਾ।
ਗਲਾਂ ਤਾਂ ਅਸੀਂ ਹੋਰ ਵੀ ਕੀਤੀਆਂ ਸਨ, ਪਰ ਅਸਾਂ ਇਹ ਪਹਿਲੇ ਨੁਕਤਿਆਂ ਉਤੇ ਹੀ ਇਸ ਵਾਰੀਂ ਵਿਚਾਰ ਕਰ ਦਖੇੀਏ ਅਤੇ ਅਗਰ ਕੁਝ ਕਮੀਆਂ ਰਹਿ ਗਈਆਂ ਹਨ ਤਾਂ ਜਿਹੜੇ ਵੀ ਸਰਕਾਰੀ ਕੁਰਸੀਆਂ ਉਤੇ ਜਾਵੇ ਬੈੈਠਦੇ ਹਨ ਪਏ, ਇਸ ਵਾਰੀ ਦੀਆਂ ਚੋਣਾਂ ਵਿੱਚ ਇਹ ਕਸਮ ਖਾਕੇ ਜਾਣ ਕਿ ਉਹ ਜਿਹੜੀਆਂ ਕਮੀਆਂ ਰਹਿ ਗਈਆਂ ਹਨ ਉਨ੍ਹਾਂ ਉਤੇ ਹੀ ਵਿਚਾਰ ਕਰਨਗੇ। ਇਹ ਵੀ ਲਾਜ਼ਮੀ ਹੈ ਕਿ ਇਸ ਵਾਰੀਂ ਚੋਣਾ ਉਹੀ ਆਦਮੀ ਲੜੇ ਜਿਹੜਾ ਲੋਕਾਂ ਦਾ ਸੇਵਕ ਬਣਕੇ ਜਾਵੇ ਅਤੇ ਸੇਵਕਾਂ ਦੀ ਤਰ੍ਹਾਂ ਬਾਕਾਇਦਾ ਸਦਨ ਵਿੱਚ ਕੰਮ ਕਰੇ ਅਤੇ ਨਿਰਾ ਪ੍ਰਧਾਨ ਮੰਤਰੀ ਜੀ ਦਾ ਸਪੋਰਟਰ ਬਣਕੇ ਹੀ ਚੁਪ ਕਰਕੇ ਬੈਠਾ ਨਾ ਰਵੇ। ਪ੍ਰਧਾਨ ਮੰਤਰੀ ਜੀ ਦਾ ਸਪੋਰਟਰ ਬਣਨਾਂ ਉਸਦੀ ਮਜਬੂਰੀ ਹੈ, ਪਰ ਇਹ ਵੀ ਕਸਮ ਖਾ ਲਵੇ ਕਿ ਸਿਰਫ ਪ੍ਰਧਾਨ ਮੰਤਰੀ ਜੀ ਵਲੋਂ ਪੇਸ਼ ਕੀਤੇ ਨੁਕਤਿਆਂ ਉਤੇ ਹੀ ਸਪੋਰਟਰ ਹੈ ਅਤੇ ਬਾਕੀ ਉਹ ਆਜ਼ਾਦੀ ਨਾਲ ਆਪ ਵੀ ਨੁਕਤਾ ਪੇਸ਼ ਕਰ ਸਕਦਾ ਹੈ ਅਤੇ ਬਾਕੀ ਦੇ ਸਾਥੀਆਂ ਵਲੋਂ ਪੇਸ਼ ਕੀਤੇ ਨੁਕਤਿਆਂ ਉਤੇ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਅਤੇ ਮੁਦੇ ਉਤੇ ਵੋਟ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਪਾ ਸਕਦਾ ਹੈ। ਪਰਜਾਤੰਤਰ ਦਾ ਇਹ ਪਹਿਲਾਂ ਨੁਕਤਾ ਹੈ ਜਿਹੜਾ ਕਿਸੇ ਵੀ ਵਿਧਾਇਕ ਨੇ ਅੱਜ ਤਕ ਵਿਚਾਰਿਆ ਹੀ ਨਹੀਂ ਹੈ।
ਮੁਲਕ ਵਿੱਚ ਹਾਲਾਂ ਤਕ ਧਰਮਾਂ ਅਤੇ ਜਾਤੀਆਂ ਦਾ ਘੋਲ ਪਿਆ ਚਲਦਾ ਹੈ। ਕੋਈ ਇਹ ਆਖ ਰਿਚਹਾ ਹੈ ਕਿ ਇਹ ਮੁਲਕ ਹਿੰਦੂ ਰਾਸ਼ਟਰ ਹੈ। ਕੋਈ ਇਹ ਆਖ ਰਿਹਾ ਹੈ ਖ਼ਾਲਿਸਤਾਨ ਵਖਰਾ ਕਰ ਦਿੱਤਾ ਜਾਵੇ। ਕੋਈ ਇਹ ਆਖਦਾ ਹੈ ਪਿਆ ਕਿ ਅਸੀਂ ਘਟ ਗਿਣਤੀਆਂ ਬਾਰੇ ਵੀ ਫ਼ੈਸਲਾ ਕੀਤਾ ਜਾਵੇ। ਕੋਈ ਇਹ ਪਿਆ ਆਖਦਾ ਹੈ ਕਿ ਅਸੀਂ ਕਦ ਤਕ ਨੀਵੀਆਂ ਜਾਤੀਆਂ ਹੀ ਬਣੇ ਰਵਾਂਗੇ। ਕੋਈ ਇਹ ਪਿਆ ਆਖਦਾ ਹੈ ਕਿ ਮੁਲਕ ਦੀ ਤਿੰਨ ਚੋਥਾਈ ਜੰਤਾ ਇਤਨੀ ਗ਼ਰੀਬ ਕਿਉਂ ਹੋ ਗਈ ਹੈ ਅਤੇ ਅੱਜ ਮੁਫ਼ਤ ਦਾ ਰਾਸ਼ਨ ਲੈਕੇ ਜਿਉ ਰਹੀ ਹੈ। ਲੋਕਾਂ ਪਾਸ ਵਾਜਬ ਜਿਹੇ ਹਾਲਾਂ ਤਕ ਮਕਾਨ ਹੀ ਨਹੀਂ ਹਨ ਅਤੇ ਅੱਜ ਪੋਣੀ ਸਦੀ ਬਾਅਦ ਵੀ ਮੁਲਕ ਵਿੱਚ ਝੁਗੀਆਂ, ਝੋਂਪੜfੀਆਂ, ਕੱਚੇ ਮਕਾਨ ਕਿਉਂ ਹਨ, ਅਜ ਵੀ ਇਕ ਹੀ ਛਤ ਹੇਠਾਂ ਇਕ ਹੀ ਕਮਰੇ ਵਿੱਚ ਕਈ ਕਈ ਜੋੜੀਆਂ ਸੋਂਦੀਆ ਕਿਉਂ ਹਨ ਅਤੇ ਇਤਨੀ ਬੇਸ਼ਰਮੀ ਦਾ ਜੀਵਨ ਕਿਉਂ ਬਿਤਾ ਰਹੀਆਂ ਹਨ। ਅਸਾਂ ਇਹ ਵੀ ਵਿਚਾਰ ਕਰਨਾ ਹੈ ਕਿ ਜਦ ਸਾਡੇ ਮੁਲਕ ਦੀ ਅਰਥਿਕਤਾ ਹਰ ਸਾਲ ਵਾਧੇ ਵਿੱਚ ਜਾ ਰਹੀ ਹੈ ਤਾਂ ਫਿ਼ਰ ਉਹ ਕੀ ਨੁਕਸ ਹੈ ਜਿਸ ਨਾਲ ਇਤਨੀ ਵਡੀ ਗਿਣਤੀ ਗ਼ਰੀਬਾਂ ਦੀ ਆ ਬਣੀ ਹੈ।
ਇਹ ਜਿਹੜੀਆਂ ਵੀ ਕਮੀਆਂ ਆ ਗਈਆਂ ਹਨ ਇੰਨ੍ਹਾਂ ਦਾ ਜਵਾਬ ਤਾ ਉਹ ਦੇਣ ਜਿਹੜੇ ਅਜ ਤਕ ਵਿਧਾਇਕ ਅਤੇ ਮੰਤਰੀ ਬਣਦੇ ਰਹੇ ਹਨ, ਜਦ ਮੁਲਕ ਦਾ ਅਰਬਾਂ ਖਰਬਾਂ ਰੁਪਿਆ ਉਨ੍ਹਾਂ ਦੀਆਂ ਚੋਣਾਂ, ਸਦਨਾ ਦੇ ਰਖ ਰਖਾ ਉਤੇ, ਭਤਿਆਂ ਉਤੇ ਤਨਖਾਹਾਂ ਉਤੇ ਅਤੇ ਪੈਨਸ਼ਨਾ ਉਤੇ ਖਰਚ ਕੀਤਾ ਗਿਆ ਹੈ ਅਤੇ ਉਹ ਲੋਕਾਂ ਦੇ ਸੇਵਕ ਬਣਨ ਦੀਆਂ ਕਸਮਾਂ ਤਾਂ ਖਾਂਦੇ ਰਹੇ ਹਨ, ਪਰ ਇਤਨੀਆਂ ਵਡੀਆਂ ਲਾਅਨਤਾ ਲੋਕਾ ਗਲ ਪੈ ਗਈਆਂ ਹਨ , ਇੱਕ ਕਮਿਸ਼ਨ ਬਿਠਾਕੇ ਇਹ ਤਰੑਟੀਆਂ ਵੀ ਲਭੀਆਂ ਜਾਣ ਅਤੇ ਇਹ ਵੀ ਦਸ ਦਿਤਾ ਜਾਵੇ ਕਿ ਅਗੋਂ ਲਈ ਵਿਧਾਇਕਾਂ ਨੇ ਸਦਨ ਵਿੱਜ ਜਕੇ ਬੈਠਣਾ ਹੀ ਨਹੀਂ ਹੈ ਬਲਕਿ ਕੰਮ ਕਰਨਾ ਹੈ। ਅਤੇ ਕੋਮਿਸ਼ ਇਹ ਵੀ ਦਸੇ ਕਿ ਹਰੇਕ ਵਿਧਾਇਕ ਦੀ ਡਿਊਟੀ ਕੀ ਕੀ ਹੈ।
ਅਗਰ ਅਸੀਂ ਅਜ ਤਕ ਹੋਈਆਂ ਗ਼ਲਤੀਆਂ ਉਤੇ ਵਿਚਾਰ ਨਹੀਂ ਕਰਦੇ ਅਤੇ ਸੁਧਾਈ ਨਹੀਂ ਕਰਦੇ ਤਾਂ ਇਹ ਵਾਲਾ ਸੰਵਿਧਾਨ ਕਦੀ ਵੀ ਲਾਗੂ ਨਹੀਂ ਹੋਣਾ ਅਤੇ ਸਾਡਾ ਮੁਲਕ ਹਮੇਸ਼ਾਂ ਹੀ ਗ਼ਰੀਬਾਂ ਦਾ ਦੇਸ਼ ਬਣਿਆ ਰਵੇਗਾ।ਪਰਜਾਤੰਤਰ ਸਥਾਪਿਤ ਕਰਨ ਦੀਆਂ ਖ਼ਸ਼ੀਆਂ ਮਨਾਉਣਾ ਸਾਡਾ ਹਕ ਹੈ ਪਰ ਇਹ ਵਾਲੇ ਨੁਕਤਿਆਂ ਉਤੇ ਹਰ ਸਾਲ ਵਿਚਾਰ ਕਰਨਾ ਵੀ ਸਾਡੀ ਡਿਊਟੀ ਹੈ।