ਚੰਡੀਗੜ੍ਹ ( ਉਮੇਸ਼ ਜੋਸ਼ੀ ) -: ਪੰਜਾਬ ਸੀਟੂ ਦੇ ਸੱਦੇ ’ਤੇ ਚੰਡੀਗੜ੍ਹ ਦੀਆਂ ਮੁੱਖ ਦੋ ਯੂਨੀਅਨਾਂ ਦੇ ਵਰਕਰਾਂ ਦੀਆਂ ਮੰਗਾਂ ਮਨਵਾਉਣ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਜਮਾਤ ਵਿਰੋਧੀ ਨੀਤੀਆਂ ਵਿਰੁੱਧ ਮੁਜ਼ਾਹਰਾ ਕਰਕੇ ਸਹਾਇਕ ਕਮਿਸ਼ਨਰ ਚੰਡੀਗੜ੍ਹ ਨੂੰ ਮੰਗ ਪੱਤਰ ਦਿੱਤਾ। ਸੀਟੂ ਦੇ ਜਿਲ੍ਹਾ ਜਨਰਲ ਸਕੱਤਰ ਸਾਥੀ ਦਿਨੇਸ਼ ਪ੍ਰਸਾਦ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਰਪੋਰੇਟ–ਫਿਰਕਾਪ੍ਰ੍ਰਾਸਤ ਗਠਜੋੜ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੁਰਾਂ ਦੀ ਘੱਟੋ ਘੱਟ ਤਨਖਾਹ 26000/- ਰੁਪਏ ਕੀਤੀ ਜਾਵੇ। 4 ਕੋਡ ਖਤਮ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਪ੍ਰਵਾਸੀ ਐਕਟ ਨੂੰ ਲਾਗੂ ਕੀਤਾ ਜਾਵੇ। ਪਬਲਿਕ ਸੈਕਟਰ ਨੂੰ ਵੇਚਣਾ ਬੰਦ ਕੀਤਾ ਜਾਵੇ। ਸ਼ਹਿਰਾਂ ਵਿੱਚ ਮਨਰੇਗਾ ਕਾਨੂੰਨ ਲਾਗੂ ਕੀਤਾ ਜਾਵੇ। ਰੇਹੜੀ-ਫੜੀ ਵਾਲੇ ਮਜ਼ਦੂਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ। ਉਸਾਰੀ ਮਜ਼ਦੂਰਾਂ ਦੀ ਰਜਿਸਟਰੇਸ਼ਨ ਕਿਰਤ ਮਹਿਕਮਾ ਹਰ ਮਹਿਨੇ ਕੈਂਪ ਲਗਾ ਕੇ ਮਜ਼ਦੂਰਾਂ ਨੂੰ ਕਵਰ ਕੀਤਾ ਜਾਵੇ। ਲੋਕ ਭਲਾਈ ਸਕੀਮਾਂ ਨੂੰ ਨੇਪਰੇ ਚਾੜਨ ਲਈ ਕਾਰਪੋਰੇਟਾਂ ਤੋਂ ਮਾਫ ਕੀਤੇ ਟੈਕਸ ਸਖਤੀ ਨਾਲ ਉਗਰਾਹੇ ਜਾਣ। ਸਾਥੀ ਦਿਨੇਸ ਪ੍ਰਸਾਦ ਨੇ ਵਰਕਰਾਂ ਨੂੰ ਚੇਤੰਨ ਕੀਤਾ ਕਿ ਭਾਜਪਾ ਦੀ ਮੋਦੀ ਸਰਕਾਰ ਵਿਰੁੱਧ ਕਿਸਾਨਾਂ-ਮਜ਼ਦੂਰਾਂ ਵਲੋਂ 5 ਅਪਰੈਲ ਨੂੰ ਕੀਤੇ ਜਾ ਰਹੇ ਵਿਸ਼ਾਲ ਮੁਜਾਰਹੇ ਵਿੱਚ ਸ਼ਮੂਲੀਅਤ ਕਰਨ। ਉਪਰੋਕਤ ਤੋਂ ਇਲਾਵਾ ਰਾਮ ਅਧਾਰ ਐਜੂਕੇਸ਼ਨ ਵਰਕਰਜ਼ ਯੂਨੀਅਨ ਪ੍ਰਧਾਨ, ਸਾਥੀ ਕਮਿੰਦਰ ਵਾਲੀਆ ਸੀ.ਪੀ.ਐਮ.ਐਸ ਆਰ.ਯੂ. ਅਤੇ ਕਨਵੀਨਰ ਨਗਿੰਦਰ ਕੁਮਾਰ, ਰਘੁਰਾਜ ਯਾਦਵ, ਚੰਡੀਗੜ੍ਹ ਬਾਟÇਲੰਗ ਵਰਕਰਜ਼ ਯੂਨੀਅਨ, ਰਾਮੇਸ਼ਵਰ ਸਿੰਘ ਸਕੱਤਰ ਈ.ਐਸ.ਆਈ.ਸੀ., ਅਤੇ ਰੋਜਦੀਨ ਲੀਡਰ, ਟਰੈਕ ਇਨੋਵੇਸ਼ਨ ਨੇ ਸੰਬੋਧਨ ਕੀਤਾ।
ਪੰਜਾਬ ਸੀਟੂ ਦੇ ਸੱਦੇ ’ਤੇ ਚੰਡੀਗੜ੍ਹ ਦੀਆਂ ਮੁੱਖ ਦੋ ਯੂਨੀਅਨਾਂ ਵਲੋਂ ਸਹਾਇਕ ਕਮਿਸ਼ਨਰ ਚੰਡੀਗੜ੍ਹ ਨੂੰ ਮੰਗ ਪੱਤਰ ਦਿੱਤਾ : ਦਿਨੇਸ਼ ਪ੍ਰਸਾਦ
This entry was posted in ਪੰਜਾਬ.