ਕਾਇਰਾ- ਮਿਸਰ ਦੇ ਲੋਕਾਂ ਦੀ ਆਖਿਰਕਾਰ ਜਿੱਤ ਹੋਈ। 30 ਸਾਲ ਤੋਂ ਚਲੇ ਆ ਰਹੇ ਹੋਸਨੀ ਮੁਬਾਰਕ ਦੇ ਰਾਜ ਤੋਂ ਲੋਕਾਂ ਨੂੰ ਅਜ਼ਾਦੀ ਮਿਲ ਗਈ। ਮੁਬਾਰਕ ਬੜੇ ਨਾਟਕੀ ਢੰਗ ਨਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪਰੀਵਾਰ ਸਮੇਤ ਸ਼ਰਮ-ਅਲ-ਸ਼ੇਖ ਭੱਜ ਗਏ ਹਨ।
ਮਿਸਰ ਦੇ ਉਪ ਰਾਸ਼ਟਰਪਤੀ ਉਮਰ ਸੁਲੇਮਾਨ ਨੇ ਸਰਕਾਰੀ ਟੈਲੀਵੀਯਨ ਤੇ ਇਹ ਐਲਾਨ ਕੀਤਾ ਹੈ ਕਿ ਹੋਸਨੀ ਮੁਬਾਰਕ ਨੇ ਅਸਤੀਫ਼ਾ ਦੇ ਦਿੱਤਾ ਹੈ। ਅਜੇ ਰਾਸ਼ਟਰਪਤੀ ਦਾ ਕਮੰਕਾਰ ਸੈਨਾ ਸੰਭਾਲੇਗੀ। ਹੋਸਾਮ ਬਦਰਾਵੀ ਨੇ ਵੀ ਇੱਕ ਨਿਜ਼ੀ ਚੈਨਲ ਦੁਆਰਾ ਹੋਸਨੀ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ । ਉਨ੍ਹਾਂ ਨੇ ਕਿਹਾ ਕਿ ਹੁਣ ਰਾਜਭਾਗ ਚਲਾਉਣ ਲਈ ਨਵੀਂ ਪਾਰਟੀ ਦਾ ਗਠਨ ਕੀਤਾ ਜਾਵੇਗਾ ਤਾਂ ਹੀ ਨਵੀਂ ਸੋਚ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇਗਾ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋਸਨੀ ਆਪਣੇ ਪਰੀਵਾਕ ਮੈਂਬਰਾਂ ਸਮੇਤ ਕਿਸੇ ਅਗਿਆਤ ਸਥਾਨ ਲਈ ਰਵਾਨਾ ਹੋ ਚੁਕੇ ਹਨ। ਉਨ੍ਹਾਂ ਨੇ ਇਸ ਕੰਮ ਲਈ ਸੈਨਾ ਦੇ ਜਹਾਜ਼ ਦੀ ਵਰਤੋਂ ਕੀਤੀ। ਪਰ ਸੈਨਾ ਨੇ ਇਸ ਨੂੰ ਕੋਰੀ ਅਫਵਾਹ ਦਸਿਆ।
ਮਿਸਰ ਵਿੱਚ ਅਸਤੀਫੇ ਦੀ ਖ਼ਬਰ ਸੁਣਦੇ ਸਾਰ ਹੀ ਲੋਕਾਂ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਆਤਿਸ਼ਬਾਜ਼ੀ ਚਲਾਈ। ਪੂਰੇ ਮਿਸਰ ਵਿੱਚ ਜਸ਼ਨ ਦਾ ਮਹੌਲ ਹੈ। ਵਿਰੋਧੀ ਧਿਰ ਦ ੇਨੇਤਾ ਬਾਰਾਦੇਈ ਅਤੇ ਯੌਰਪੀ ਸੰਘ ਨੇ ਅਸਤੀਫ਼ੇ ਤੇ ਖੁਸ਼ੀ ਜਾਹਿਰ ਕੀਤੀ।