ਬਲਾਚੌਰ, (ਉਮੇਸ਼ ਜੋਸ਼ੀ) : ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਵਿਕਰਮਜੀਤ ਪਾਂਥੇ ਵਲੋਂ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹਿਕ ਤਹਿਤ ਅੱਜ ਆਮ ਲੋਕਾਂ ਦੀ ਹਾਈਵੇ ਤੇ ਸੁਰੱਖਿਆ ਨੂੰ ਯਕੀਨੀ ਬਣਾਏ ਜਾਣਲਈ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ । ਜਦ ਉਹਨਾਂ ਦੀ ਟੀਮ ਨੈਸ਼ਨਲ ਹਾਈਵੇ ਉਪਰ ਪੁੱਜੀ ਤਾਂ ਇੱਕਬਲਦ ਜਖਮੀ ਹਾਲਤ ਵਿੱਚ ਤਰਫ ਰਿਹਾ ਸੀ ਜਿਸ ਦੀਆਂ ਲੱਤਾਂ ਕਿਸੇ ਕਾਰਨ ਨਾਲ ਐਕਸੀਡੈਂਟ ਹੋਣ ਕਾਰਨਟੂੱਟ ਗਈਆਂ ਸਨ ਅਤੇ ਉਹ ਸੱਟ ਦੀ ਦਰਦ ਅਤੇ ਉਪਰ ਤੋਂ ਪੈ ਰਹੀ ਕੜਾਕੇ ਦੀ ਠੰਢ ਨਾਲ ਤੜਫ ਰਿਹਾ ਸੀ । ਜਿਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦਿਆ ਨਗਰ ਕੌਸਲ ਬਲਾਚੌਰ ਦੇ ਕਾਰਜ ਸਾਧਕ ਅਫਸਰ ਅਤੇਵੈਟਨਰੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਜ਼ਖਮੀ ਹਾਲਤ ਵਿੱਚ ਬਲਦ ਨੂ ਮੁੱਢਲੀਟਰੀਟਮੈਂਟ ਦਵਾਈ ਗਈ ਅਤੇ ਇਸ ਉਪਰੰਤ ਟਰੈਕਟਰ ਟਰਾਲੀ ਰਾਹੀਂ ਇਸ ਜ਼ਖਮੀ ਬਲਦ ਨੂੰ ਗਊਸ਼ਾਲਾਬਲਾਚੌਰ ਵਿਖੇ ਪਹੁੰਚਾਇਆ ਗਿਆ । ਇਸ ਉਪਰੰਤ ਉਹਨਾਂ ਵਲੋਂ ਟੋਲ ਪਲਜ਼ਾ ਬਛਵਾਂ ਦੀਟੀਮ ਵਲੋਂ ਇਸ ਰੈਸਕਿਊ ਵਿੱਚ ਦੇਰੀ ਨਾਲ ਪੁੱਜਣ ਅਤੇ ਸੜਕੀ ਸੁਰੱਖਿਆ ਵਿੱਚ ਕੋਈ ਠੋਸਉਪਰਾਲਾ ਨਾ ਕੀਤੇ ਜਾਣ ਤੇ ਸਖਤ ਤਾੜਨਾ ਕਰਦਿਆ ਆਖਿਆ ਕਿ ਆਮ ਲੋਕਾਂ ਦੀ ਸੜਕੀ ਸੁਰੱਖਿਆ ਨੂੰਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇਰੀ ਬਰਦਾਸ਼ਤ ਨਹੀ ਹੋਵੇਗੀ ।ਇਸ ਮੌਕੇਉਹਨਾਂ ਟੋਲ ਪਲਾਜਾ ਬਛਵਾਂ ਦੀ ਹਾਈਵੇ ਪੈਟਰੋਲ ਗੱਡੀ, ਐਨਐਚਏਆਈ ਦੀ ਰਿਕੱਵਰੀ ਵੈਨ ਦੀਲਾਗ ਬੁੱਕ ਵੀ ਚੈਂਕ ਕੀਤੀ ਜਦ ਕਿ ਰਿਕੱਵਰੀ ਵੈਨਦੀ ਲਾਗ ਬੁੱਕ ਮੌਕੇ ਤੇ ਉਪਲੱਬਧ ਨਹੀ ਨਾ ਹੋਣ ਅਤੇ ਰਿਕੱਵਰੀ ਵੈਨ ਦੇ ਡਰਾਇਵਰ ਅਤੇ ਸਟਾਫਨਿਰਧਾਰਤ ਵਰਦੀ ਵਿੱਚ ਨਾ ਪਾਏ ਜਾਣ ਤੇ ਉਹਨਾ ਵਲੋਂ ਪ੍ਰੋਜੈਕਟ ਇੰਚਾਰਜ ਨੈਸ਼ਨਲ ਹਾਈਵੇਅਥਾਰਟੀ ਆਫ ਇੰਡੀਆ, ਬਲਾਚੌਰ ਨੂੰ ਪੱਤਰ ਜਾਰੀ ਕਰਦਿਆ ਹਾਈਵੇ ਪੈਟਰੋਲੰਗ ਵਹੀਕਲ, ਰਿਕੱਵਰੀ ਵੈਨ ਅਤੇ ਐਬੂਲੈਂਸ ਦੇ ਇੰਚਾਰਜ ਨੂੰ ਵਿਸ਼ੇਸ ਹਦਾਇਤਾ ਜਾਰੀ ਕੀਤੇ ਜਾਣ ਵਾਰੇ ਕਿਹਾ ਗਿਆ ਤਾਂ ਜੋਹਾਈਵੇ ਤੇ ਵਾਪਰਦੇ ਹਾਦਸਿਆ ਵਿੱਚ ਤੁਰੰਤ ਕਾਰਵਾਈ ਕੀਤੀ ਜਾਇਆ ਕਰੇ ਤਾਂ ਜੋ ਜਾਨੀ ਮਾਲੀਨੁਕਸਾਨ ਨੂੰ ਰੋਕਿਆ ਜਾ ਸਕੇ ।
ਨੈਸ਼ਨਲ ਹਾਈਵੇ ਉਪਰ ਦੁਰਘਟਨਾ ਗ੍ਰਹਿਸਥ ਬਲਦ ਦਾ ਇਲਾਜ ਕਰਾਉਣ ਉਪਰੰਤ ਗਊਸ਼ਾਲਾ ਪਹੁੰਚਾਇਆ
This entry was posted in ਪੰਜਾਬ.