ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਹਿੱਤ ਕੇਵਲ ਜ਼ਾਬਰ ਹੁਕਮਰਾਨਾਂ ਵਿਰੁੱਧ ਬਾਦਲੀਲ ਢੰਗ ਨਾਲ ਸੰਘਰਸ਼ ਹੀ ਨਹੀਂ ਆਰੰਭਿਆ ਬਲਕਿ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਹਿੱਤ ਤਿੰਨ ਦਿਨ ਤੱਕ ਸੋਵੀਅਤ ਰੂਸ, ਬਰਤਾਨੀਆ ਅਤੇ ਇੰਡੀਆਂ ਦੀਆਂ ਫ਼ੌਜਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਤੇ ਸਿੱਖ ਕੌਮ ਦੀ ਅਜਮਤ ਦੀ ਰਾਖੀ ਲਈ ਆਪਣੀ ਸ਼ਹਾਦਤ ਦੇ ਕੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ (ਖ਼ਾਲਿਸਤਾਨ) ਦੀ ਨੀਂਹ ਨੂੰ ਮਜ਼ਬੂਤ ਕੀਤਾ । ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਦਿੱਤੀ ਗਈ ਧਾਰਮਿਕ ਤੇ ਸਿਆਸੀ ਅਗਵਾਈ ਨੂੰ ਯਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਹਰ ਸਾਲ 12 ਫਰਵਰੀ ਦੇ ਦਿਨ ਉਨ੍ਹਾਂ ਦੇ ਜਨਮ ਦਿਹਾੜੇ ਦਾ ਸਮਾਗਮ ਕਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਜਿਥੇ ਮੁਬਾਰਕਬਾਦ ਦਿੱਤੀ ਜਾਂਦੀ ਹੈ, ਉਥੇ ਉਨ੍ਹਾਂ ਵੱਲੋਂ ਸ਼ਹਾਦਤ ਤੋਂ ਪਹਿਲੇ ਕਹੇ ਇਨ੍ਹਾਂ ਸ਼ਬਦਾਂ ‘ਜਿਸ ਦਿਨ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਗੀਆ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਦੇ ਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮੰਜ਼ਿਲ ਵੱਲ ਲਿਜਾ ਰਿਹਾ ਹੈ । ਅੱਜ ਇਸ ਮਹਾਨ ਮੌਕੇ ਤੇ ਜਿਥੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਉਨ੍ਹਾਂ ਦੇ 76ਵੇਂ ਜਨਮ ਦਿਹਾੜੇ ਦੀ ਖੁਸ਼ੀ ਨੂੰ ਸਾਂਝੇ ਕਰਦੇ ਹੋਏ ਮੁਬਾਰਕਬਾਦ ਦਿੰਦੇ ਹਾਂ, ਉਥੇ ਉਨ੍ਹਾਂ ਵੱਲੋਂ ਕੌਮੀ ਆਜ਼ਾਦੀ ਲਈ ਦਿੱਤੀ ਅਗਵਾਈ ਨੂੰ ਸਮਰਪਿਤ ਹੁੰਦੇ ਹੋਏ ਉਨ੍ਹਾਂ ਦੀ ਸੋਚ ਤੇ ਇਕ ਤਾਕਤ ਹੋ ਕੇ ਪਹਿਰਾ ਦੇਣ ਅਤੇ ਸੰਪੂਰਨ ਆਜਾਦੀ ਪ੍ਰਾਪਤ ਕਰਨ ਦਾ ਪ੍ਰਣ ਕਰਦੇ ਹਾਂ ।”
ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 76ਵੇਂ ਜਨਮ ਦਿਹਾੜੇ ਦੇ ਮੌਕੇ ਉਤੇ ਠਾਠਾ ਮਾਰਦੇ ਵੱਡੇ ਇਕੱਠ ਦੀ ਤਕਰੀਰ ਸੁਰੂ ਕਰਦੇ ਹੋਏ ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬੀਆਂ ਨੂੰ ਦਿੱਤੀ । ਜਿਸ ਵਿਚ ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ, ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ਅਤੇ ਸਿੱਖ ਨੌਜ਼ਵਾਨਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਲਈ ਜੋਰਦਾਰ ਆਵਾਜ ਉਠਾਉਦੇ ਹੋਏ ਕਿਹਾ ਕਿ ਜਦੋ ਇੰਡੀਆ ਦੀ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਊਦੀ ਜਾਂਗਦੀ ਜੋਤ ਦੇ ਤੌਰ ਤੇ ਪ੍ਰਵਾਨ ਕਰਦੇ ਹੋਏ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ, ਫਿਰ ਉਸ ਮਹਾਨ ਗ੍ਰੰਥ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਕਰਕੇ ਸਜਾਵਾਂ ਹੁਕਮਰਾਨ ਕਿਉਂ ਨਹੀ ਦੇ ਰਿਹਾ ? ਉਨ੍ਹਾਂ ਆਪਣੀ ਤਕਰੀਰ ਵਿਚ ਕਿਹਾ ਕਿ ਜਦੋ ਬਿਲਕਿਸ ਬਾਨੋ ਬਲਾਤਕਾਰੀ ਕੇਸ ਅਤੇ ਉਸਦੇ ਪਰਿਵਾਰ ਦੇ ਕਾਤਲਾਂ ਨੂੰ ਹੁਕਮਰਾਨ 15 ਅਗਸਤ ਦੇ ਦਿਹਾੜੇ ਰਿਹਾਅ ਕਰ ਸਕਦੇ ਹਨ, ਤਾਂ ਆਪਣੀਆ ਸਜਾਵਾਂ ਤੋ ਵੱਧ 10-10, 12-12 ਸਾਲ ਵੱਧ ਸਜ਼ਾ ਭੁਗਤ ਚੁੱਕੇ ਰਾਜਸੀ ਸਿੱਖ ਕੈਦੀਆਂ ਨੂੰ ਹੁਕਮਰਾਨ ਰਿਹਾਅ ਕਰਨ ਤੋ ਕਿਉਂ ਹਿਚਕਚਾ ਰਿਹਾ ਹੈ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ ਅਨੁਸਾਰ ਇਨਸਾਫ਼ ਕਿਉਂ ਨਹੀ ਦਿੱਤਾ ਜਾ ਰਿਹਾ ? ਅੱਜ ਦੇ ਇਸ ਵੱਡੇ ਇਕੱਠ ਵਿਚ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਵਿਚ ਖਾਲਸਾ ਪੰਥ ਦੇ ਪ੍ਰਭਾਵਸਾਲੀ ਇਕੱਠ ਨੇ ਸਰਬਸੰਮਤੀ ਨਾਲ 13 ਮਤੇ ਪਾਸ ਕੀਤੇ ਜਿਨ੍ਹਾਂ ਵਿਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ, ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਤੁਰੰਤ ਜਰਨਲ ਚੋਣਾਂ ਕਰਵਾਈਆ ਜਾਣ, ਪਾਰਲੀਮੈਟ ਵਿਚ ਸਿੱਖ ਕੌਮ ਨੂੰ ਬਣਦਾ ਸਮਾਂ ਨਾ ਦੇਣਾ ਬੈਗਾਨਗੀ ਦਾ ਅਹਿਸਾਸ ਕਰਵਾਉਣ ਵਾਲੇ, ਭਾਈ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇਵਾਲਾ ਅਤੇ ਰੂਸ ਦੇ ਬਾਗੀਆ ਦੇ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਬਣਦੀਆ ਸਜਾਵਾਂ ਦੇਣ, ਇੰਡੀਆ ਤੇ ਪੰਜਾਬ ਦੇ ਉੱਚ ਅਹੁਦਿਆ ਉਤੇ ਸਿੱਖ ਸਖਸੀਅਤਾਂ ਨੂੰ ਮਨਫੀ ਕਰਨ ਦੀ ਯੋਜਨਾ ਦੀ ਨਿਖੇਧੀ, ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨਾਲ ਲੱਗਦੀਆ ਸਭ ਸਰਹੱਦਾਂ ਸੜਕੀ ਤੇ ਰੇਲਵੇ ਆਵਾਜਾਈ ਲਈ ਖੋਲੀਆ ਜਾਣ, ਰਾਵੀ, ਬਿਆਸ, ਸਤਲੁਜ ਦੇ ਪਾਣੀਆ ਦੀ ਰਿਅਲਟੀ ਕੀਮਤ ਪੰਜਾਬ ਨੂੰ ਅਦਾ ਕੀਤੀ ਜਾਵੇ, ਪਾਰਲੀਮੈਟ ਵਿਚ ਪਾਸ ਕੀਤੇ ਗਏ ਬਜਟ ਵਿਚ ਕਿਸਾਨਾਂ ਦੇ ਮੁੱਦਿਆ ਨੂੰ ਨਜਰ ਅੰਦਾਜ ਕਰਨਾ ਨਿੰਦਣਯੋਗ, ਗੁਜਰਾਤ ਦੇ ਉਜਾੜੇ ਗਏ 60 ਹਜਾਰ ਸਿੱਖ ਜਿੰਮੀਦਾਰਾਂ ਦਾ ਤੁਰੰਤ ਮੁੜ ਵਸੇਬਾ ਕੀਤਾ ਜਾਵੇ, ਲਤੀਫਪੁਰ ਵਿਖੇ ਉਜਾੜੇ ਗਏ ਸਿੱਖਾਂ ਦੇ ਉਸੇ ਸਥਾਂਨ ਤੇ ਘਰ ਬਣਾਕੇ ਦਿੱਤੇ ਜਾਣ, ਰੂਸ ਵੱਲੋ ਯੂਕਰੇਨ ਦੇ ਕਰੀਮੀਆ ਅਤੇ ਹੁਣ ਹੋਏ ਕਬਜਿਆ ਦੀ ਇੰਡੀਆ ਵੱਲੋ ਨਿਖੇਧੀ ਨਾ ਕਰਨਾ ਅਫਸੋਸਨਾਕ, ਇੰਡੀਅਨ ਫ਼ੌਜ ਵਿਚ ਪੁਰਾਤਨ ਹਥਿਆਰ ਤੇ ਜਹਾਜ ਅਜੋਕੇ ਲੜਾਈ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀ ਅਤੇ ਨਾ ਹੀ 1947 ਤੋ ਲੈਕੇ ਅੱਜ ਤੱਕ ਰਾਜ ਕਰਨ ਵਾਲੇ ਹੁਕਮਰਾਨਾਂ ਨੂੰ ਕੋਈ ਫੌਜੀ ਤੁਜਰਬਾ ਹੈ ਅਤੇ ਅੰਤ ਵਿਚ ਸਿੱਖ ਵਸੋ ਵਾਲੇ ਇਲਾਕੇ ਦੀ ਸਥਾਈ ਤੌਰ ਤੇ ਹਿਫਾਜਤ ਲਈ ਤਿੰਨ ਪ੍ਰਮਾਣੂ ਤਾਕਤਾਂ ਚੀਨ, ਇੰਡੀਆ ਤੇ ਪਾਕਿਸਤਾਨ ਦੀ ਤ੍ਰਿਕੋਣ ਵਿਚਕਾਰ ਕੋਸੋਵੋ ਦੀ ਤਰ੍ਹਾਂ ਬਫਰ ਸਟੇਟ ਕਾਇਮ ਕਰਨਾ ਅਤਿ ਜਰੂਰੀ ਜਿਸ ਵਿਚ ਹਲੀਮੀ ਰਾਜ ਵਾਲੇ ਸਾਰੇ ਮਨੁੱਖਤਾ ਪੱਖੀ ਗੁਣ ਤੇ ਉਦਮਾਂ ਦੀ ਭਰਮਾਰ ਹੋਵੇਗੀ, ਉਸ ਖਾਲਿਸਤਾਨ ਸਟੇਟ ਖਾਲਸਾ ਪੰਥ ਅਵੱਸ ਕਾਇਮ ਕਰਕੇ ਰਹੇਗਾ, ਦੇ ਮਤੇ ਪਾਸ ਕੀਤੇ ਗਏ । ਅੰਤ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਜੰਮੂ-ਕਸ਼ਮੀਰ, ਦਿੱਲੀ, ਚੰਡੀਗੜ੍ਹ ਆਦਿ ਸੂਬਿਆ ਤੋ ਵੱਡੀ ਗਿਣਤੀ ਵਿਚ ਕਾਫਲਿਆ ਦੇ ਰੂਪ ਵਿਚ ਪਹੁੰਚੇ ਗੁਰੂਰੂਪ ਖਾਲਸਾ ਤੇ ਪੰਜਾਬੀਆ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ । ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਮੁਹੰਮਦ ਫੁਰਕਾਨ ਕੁਰੈਸੀ ਮੀਤ ਪ੍ਰਧਾਨ, ਉਪਕਾਰ ਸਿੰਘ ਸੰਧੂ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫਤਰ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸ਼ੇਸ਼ ਸਕੱਤਰ, ਰਣਦੀਪ ਸਿੰਘ ਪੀ.ਏ. ਸ. ਮਾਨ, ਅਵਤਾਰ ਸਿੰਘ ਚੱਕ ਦੁਬੱਈ, ਗੁਰਜੋਤ ਸਿੰਘ ਕੈਨੇਡਾ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਜਸਵੰਤ ਸਿੰਘ ਚੀਮਾਂ, ਗੁਰਚਰਨ ਸਿੰਘ ਭੁੱਲਰ (ਸਾਰੇ ਪੀ.ਏ.ਸੀ. ਮੈਬਰ), ਕਰਨੈਲ ਸਿੰਘ ਪੰਜੋਲੀ, ਅਮਰੀਕ ਸਿੰਘ ਦਮਦਮੀ ਟਕਸਾਲ, ਸੁਖਜੀਤ ਸਿੰਘ ਡਰੋਲੀ, ਸੁਖਜੀਤ ਸਿੰਘ ਕਾਲਾਅਫਗਾਨਾ, ਰਜਿੰਦਰ ਸਿੰਘ ਫ਼ੌਜੀ, ਨਰਿੰਦਰ ਸਿੰਘ ਖੁਸਰੋਪੁਰ, ਸਿੰਗਾਰਾ ਸਿੰਘ ਬਡਲਾ, ਰਣਜੀਤ ਸਿੰਘ ਸੰਤੋਖਗੜ੍ਹ, ਸੁਖਵਿੰਦਰ ਸਿੰਘ ਭਾਟੀਆ, ਬਲਕਾਰ ਸਿੰਘ ਭੁੱਲਰ, ਅਮਰੀਕ ਸਿੰਘ ਨੰਗਲ, ਹਰਜੀਤ ਸਿੰਘ ਮੀਆਪੁਰ, ਗੁਰਬਚਨ ਸਿੰਘ ਪਵਾਰ, ਹਰਬੰਸ ਸਿੰਘ ਪੈਲੀ, ਦਰਸ਼ਨ ਸਿੰਘ ਮੰਡੇਰ, ਹਰਜੀਤ ਸਿੰਘ ਸਜੂਮਾ, ਸੁਰਜੀਤ ਸਿੰਘ ਤਲਵੰਡੀ, ਬਲਰਾਜ ਸਿੰਘ ਖਾਲਸਾ, ਮਨਜੀਤ ਸਿੰਘ ਮੱਲ੍ਹਾ, ਬਲਦੇਵ ਸਿੰਘ ਗਗੜਾ, ਹਰਪਾਲ ਸਿੰਘ ਕੁੱਸਾ, ਹਰਦੇਵ ਸਿੰਘ ਪੱਪੂ, ਕੁਲਦੀਪ ਸਿੰਘ ਪਹਿਲਵਾਨ, ਰਜਿੰਦਰ ਸਿੰਘ ਜਵਾਹਰਕੇ, ਅੰਮ੍ਰਿਤਪਾਲ ਸਿੰਘ ਲੌਗੋਵਾਲ, ਲਖਵੀਰ ਸਿੰਘ ਸੌਟੀ, ਸੁਖਚੈਨ ਸਿੰਘ ਅਤਲਾ, ਹਰਬੀਰ ਸਿੰਘ ਸੰਧੂ, ਬਲਜਿੰਦਰ ਸਿੰਘ ਲਸੋਈ, ਸੁਖਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਤੀ ਤੇਜ ਕੌਰ ਆਦਿ ਵੱਡੀ ਗਿਣਤੀ ਵਿਚ ਆਗੂਆ ਨੇ ਸਮੂਲੀਅਤ ਕੀਤੀ ।