ਸੰਯੁਕਤ ਰਾਸ਼ਟਰ- ਦੇਸ਼ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਗਲਤੀ ਨਾਲ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ।ਇੱਕ ਭਾਰਤੀ ਅਧਿਕਾਰੀ ਦੁਆਰਾ ਧਿਆਨ ਦਿਵਾਏ ਜਾਣ ਤੇ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਰੱਖਿਆ ਅਤੇ ਵਿਕਾਸ ਤੇ ਆਯੋਜਿਤ ਬਹਿਸ ਵਿੱਚ ਦੇਸ਼ ਦੇ ਵਿਦੇਸ਼ ਮੰਤਰੀ ਕ੍ਰਿਸ਼ਨਾ ਤਿੰਨ ਮਿੰਟ ਦੇ ਕਰੀਬ ਪੁਰਤਗਾਲ ਦੇ ਵਿਦੇਸ਼ਮੰਤਰੀ ਲੂਈਸ ਅਮਾਂਡੋ ਦਾ ਬਿਆਨ ਪੜ੍ਹਦੇ ਰਹੇ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਦੂਤ ਹਰਦੀਪ ਸਿੰਘ ਪੁਰੀ ਨੇ ਉਨ੍ਹਾਂ ਦਾ ਧਿਆਨ ਇਸ ਬਿਆਨ ਵੱਲ ਦਿਵਾਇਆ ਤਾਂ ਉਨ੍ਹਾਂ ਨੇ ਆਪਣੀ ਭੁੱਲ ਨੂੰ ਸੁਧਾਰਿਆ। ਉਹ ਲਗਾਤਾਰ ਤਿੰਨ ਮਿੰਟ ਤੱਕ ਇਹ ਬਿਆਨ ਪੜ੍ਹਦੇ ਰਹੇ। ਉਨ੍ਹਾਂ ਨੂੰ ਜਰਾ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਕਿਉਕਿ ਬਿਆਨ ਦਾ ਸ਼ੂਰੂ ਵਾਲਾ ਹਿੱਸਾ ਸੰਯੁਕਤ ਰਾਸ਼ਟਰ, ਵਿਕਾਸ ਅਤੇ ਸੁਰੱਖਿਆ ਦੇ ਆਮ ਮੁੱਦਿਆਂ ਨਾਲ ਸਬੰਧਿਤ ਸੀ। ਪਰ ਕੁਝ ਸਤਰਾਂ ਵਖਰੀਆਂ ਸਨ। ਇਨ੍ਹਾਂ ਵਿਚੋਂ ਇੱਕ ਲਾਈਨ ਇਹ ਵੀ ਸੀ ਜੋ ਕ੍ਰਿਸ਼ਨਾ ਨੇ ਪੜ੍ਹੀ, “ ਪੁਰਤਗਾਲੀ ਭਾਸ਼ਾ ਬੋਲਣ ਵਾਲੇ ਦੋ ਦੇਸ਼ਾਂ, ਬਰਾਜੀਲ ਅਤੇ ਪੁਰਤਗਾਲ ਦੇ ਇੱਥੇ ਇੱਕ ਸਾਥ ਹੋਣ ਨਾਲ ਸੁਖਮਈ ਸੰਯੋਗ ਨੂੰ ਵੇਖਦੇ ਹੋਏ ਮੈਨੂੰ ਗਹਿਰਾ ਸੰਤੋਖ ਜਾਹਿਰ ਕਰਨ ਦੀ ਇਜ਼ਾਜਤ ਦਿੱਤੀ ਜਾਵੇ।” ਇੱਕ ਹੋਰ ਸੱਤਰ “ ਯੌਰਪੀ ਸੰਘ ਵੀ ਸੰਯੁਕਤ ਰਾਸ਼ਟਰ ਦੇ ਨਾਲ ਇਸੇ ਤਰੀਕੇ ਨਾਲ ਜਵਾਬ ਦੇ ਰਿਹਾ ਹੈ।” ਪੁਰੀ ਨੇ ਕ੍ਰਿਸ਼ਨਾ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਂਉਦੇ ਹੋਏ ਕਿਹਾ ਕਿ “ਆਪ ਫਿਰ ਤੋਂ ਸ਼ੁਰੂ ਕਰ ਸਕਦੇ ਹੋ।” ਇੱਥੇ ਇਹ ਵੀ ਵਰਨਣਯੋਗ ਹੈ ਕਿ ਪੁਰਤਗਾਲ ਦੇ ਵਿਦੇਸ਼ਮੰਤਰੀ ਆਪਣਾ ਭਾਸ਼ਣ ਪਹਿਲਾਂ ਦੇ ਚੁੱਕੇ ਸਨ।