ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਧਾਉਣ ਲਈ ਮਜ਼ਬੂਰ ਹੋਣਾ ਪਿਆ ਹੈ । ਜਿਕਰਯੋਗ ਹੈ ਕਿ ਪ੍ਰੀਤ ਕੋਰ ਗਿੱਲ ਬਰਮਿੰਘਮ, ਐਜਬੈਸਟਨ ਤੋਂ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਹਨ। ਉਨ੍ਹਾਂ ਨੇ ਫੋਨ ਤੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਉਹ ਇੱਕ ਸੰਸਦ ਮੈਂਬਰ ਵਜੋਂ ਆਪਣੀਆਂ ਰੁਟੀਨ ਡਿਊਟੀਆਂ ਵਿੱਚ ਰੁੱਝੀ ਹੋਈ ਹੈ। “ਇਹ ਮੇਰੇ ਲਈ ਬਹੁਤ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਂ ਹਰ ਸਮੇਂ ਹਲਕੇ ਵਿੱਚ ਆਪਣੀਆਂ ਧੀਆਂ ਨਾਲ ਰਹਿੰਦੀ ਹਾਂ। ਮੇਰਾ ਪਰਿਵਾਰ ਉੱਥੇ ਰਹਿੰਦਾ ਹੈ ਇਸ ਲਈ ਇਸ ਧਮਕੀ ਨੇ ਮੈਨੂੰ ਚਿੰਤਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ, ਜਦੋਂ ਤੁਸੀਂ ਆਪਣੇ ਆਪ ਨੂੰ ਅੱਗੇ ਰੱਖਦੇ ਹੋ ਅਤੇ ਤੁਸੀਂ ਬੇਇਨਸਾਫ਼ੀ ਨਾਲ ਲੜਨਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਲੋਕਾਂ ਨੂੰ ਮਿਲਦੇ ਹੋ ਜੋ ਤੁਹਾਨੂੰ ਇਹ ਗੱਲਾਂ ਕਹਿਣ ਨੂੰ ਠੀਕ ਸਮਝਦੇ ਹਨ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਇਸ ਵਿਅਕਤੀ ਨੇ ਧਮਕੀ ਦੇਣ ਲਈ ਆਪਣੇ ਕੰਮ ਦੀ ਈਮੇਲ ਦੀ ਵਰਤੋਂ ਕੀਤੀ ਹੈ।” ਉਹ ਆਪਣੀ ਸੁਰੱਖਿਆ ਲਈ ਇੱਕ ਬਾਡੀਗਾਰਡ ਦੀ ਵਰਤੋਂ ਕਰਦੀ ਹੈ ਅਤੇ ਉਨ੍ਹਾਂ ਨੇ ਵੈਸਟ ਮਿਡਲੈਂਡਜ਼ ਪੁਲਿਸ ਨੂੰ ਧਮਕੀਆਂ ਬਾਰੇ ਸੂਚਿਤ ਕੀਤਾ ਹੈ ।
ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮਿਲੀ ਧਮਕੀ
This entry was posted in ਅੰਤਰਰਾਸ਼ਟਰੀ.