ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਪਹਾੜਗੰਜ ਇਲਾਕੇ ‘ਚ ਆਪਣੇ ਘਰ ਦੇ ਬਾਹਰ ਗਲੀ ਵਿਚ ਖੜ੍ਹ ਕੇ ਕੇਸ਼ ਨੂੰ ਧੁੱਪ ਲਵਾ ਰਹੇ ਸਿੱਖ ਪਰਿਵਾਰ ਉਤੇ ਕੁਝ ਲੋਕਾਂ ਵੱਲੋਂ ਕੇਸਾ਼ ਉਤੇ ਟਿੱਪਣੀ ਕਰਨ ਉਪਰੰਤ ਅੱਜ ਦੁਪਹਿਰ ਵੇਲੇ ਹਮਲਾ ਹੋਣ ਦੀ ਦੁਖਦਾਈ ਖ਼ਬਰ ਆਈ ਹੈ। ਪਰਿਵਾਰਿਕ ਮੈਂਬਰ ਨਾਲ ਹੋਈ ਗੱਲਬਾਤ ਮੁਤਾਬਿਕ ਪਰਿਵਾਰ ਦੇ ਮੁਖੀ ਦੀ ਪਤਨੀ ਨੂੰ ਨੱਕ ਅਤੇ ਪਸਲੀਆਂ ਉਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਬੱਚਿਆਂ ਸਮੇਤ ਇਲਾਜ ਲੇਡੀ ਹਾਰਡਿੰਗ ਹਸਪਤਾਲ ਵਿਚ ਚਲ ਰਿਹਾ ਹੈ।”
ਉਨ੍ਹਾਂ ਦਸਿਆ ਕਿ ਉੱਥੇ ਰਹਿੰਦੇ ਬੱਚਿਆਂ ਦੀ ਕੁਝ ਆਪਸੀ ਗੱਲਬਾਤ ਹੋਣ ਉਪਰੰਤ ਜਦੋ ਬੀਬੀ ਨਵਨੀਤ ਕੋਰ ਆ ਰਹੇ ਸਨ ਤਦ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ ਗਿਆ ਜਿਸ ਨੂੰ ਘਰ ਦੇ ਬਾਹਰ ਖੜੇ ਪਰਿਵਾਰਿਕ ਮੈਂਬਰਾਂ ਨੇ ਦੇਖਿਆ ਤੇ ਉਨ੍ਹਾਂ ਨੂੰ ਬਚਾਣ ਲਈ ਗਏ ਜਿਥੇ ਉਨ੍ਹਾਂ ਲੋਕਾਂ ਨੇ ਇਨ੍ਹਾਂ ਦੀ ਕੇਸਾਂ ਤੋਂ ਫੜ ਕੇ ਖਿੱਚ ਧੂਹ ਕੀਤੀ ਤੇ ਨਾਲ ਹੀ ਮਾਰਕੁਟਾਈ ਸ਼ੁਰੂ ਕਰ ਦਿੱਤੀ । ਉਨ੍ਹਾਂ ਦਸਿਆ ਕਿ ਓਹ ਬਾਰ ਬਾਰ ਧਮਕੀਆਂ ਦੇ ਰਹੇ ਸਨ ਜਿਸ ਕਰਕੇ ਪਰਿਵਾਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਦਿੱਲੀ ਦੇ ਸਿੱਖ ਨੇਤਾਵਾਂ ਨੇ ਮਾਮਲੇ ਦੀ ਸਖ਼ਤ ਨਿੰਦਿਆਂ ਕਰਦਿਆਂ ਪ੍ਰਸ਼ਾਸ਼ਨ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ ।