ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਘਰੋਂ ਘਰ ਪਹੁੰਚਾਉਣ ਸੰਬੰਧੀ ਚਲਾਏ ਜਾ ਰਹੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਦਸੰਬਰ 2010 ਵਿੱਚ ਦੂਜੇ ਸਾਲ ਦੀ ਪੂਰੇ ਭਾਰਤ ਵਿੱਚ ਪ੍ਰੀਖਿਆ ਦਿੱਤੀ ਸੀ ਉਸ ਦਾ ਅੱਜ ਦਫ਼ਤਰ ਪੱਤਰ ਵਿਹਾਰ ਕੋਰਸ ਵਿਖੇ ਸ. ਹਰਜੀਤ ਸਿੰਘ ਐਡੀ. ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਸ. ਮਨਜੀਤ ਸਿੰਘ ਪੀ.ਏ ਪ੍ਰਧਾਨ ਸਾਹਿਬ ਵੱਲੋਂ ਡਾ. ਜਸਬੀਰ ਸਿੰਘ ਸਾਬਰ ਡਾਇਰੈਕਟਰ ਦੀ ਦੇਖ ਰੇਖ ਹੇਠਾਂ ਐਲਾਨੇ ਗਏ ਨਤੀਜੇ ਵਿੱਚੋਂ ਬੀਬੀ ਕਰਮਜੀਤ ਕੌਰ, ਰੋਲ ਨੰਬਰ 11056, ਸ੍ਰੀ ਗੰਗਾ ਨਗਰ (ਰਾਜਸਥਾਨ) ਨੇ 400 ਵਿਚੋਂ 343 ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ. ਸੱਜਣ ਸਿੰਘ, ਰੋਲ ਨੰਬਰ 7216, ਰਾਜਪੁਰਾ (ਪਟਿਆਲਾ) ਨੇ 341 ਨੰਬਰ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸ. ਰਾਮਪ੍ਰੀਤ ਸਿੰਘ, ਰੋਲ ਨੰਬਰ 7214, ਪਟਿਆਲਾ ਨੇ 339 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਾ. ਸਾਬਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਮੂੰਹ ਮੈਂਬਰ ਸਾਹਿਬਾਨਾਂ ਨੇ ਇਸ ਕੋਰਸ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਰੂਪ ਵਿੱਚ ਜਿਹੜਾ ਵਿਦਿਆਰਥੀ ਪਹਿਲੇ ਦੂਜੇ ਅਤੇ ਤੀਜੇ ਦਰਜ਼ੇ ਤੇ ਆਏ ਹਨ ਉਨ੍ਹਾਂ ਨੂੰ ਹਮੇਸ਼ਾ ਵਾਂਗ ਕਰਮਵਾਰ 7100, 5100, 3100 ਰੁਪੈ ਨਗਦ ਇਨਾਮ ਅਤੇ ਮੈਰਿਟ ਵਿਚ 80% ਤੋਂ ਵੱਧ ਨੰਬਰ ਲੈਣ ਵਾਲੇ 51 ਵਿਦਿਆਰਥੀਆਂ ਨੂੰ 1100-1100 ਰੁਪੈ ਦੇ ਕੇ ਇਕ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਅਤੇ ਐਡੀ. ਸਕੱਤਰ ਸ. ਹਰਜੀਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜੇ ਸਥਾਨ ਤੇ ਹੋਰ ਮੈਰਿਟ ਵਿੱਚ ਤੇ ਹੋਰ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਇਸ ਕੋਰਸ ਨਾਲ ਜੁੜੇ ਵਿਦਿਆਰਥੀ ਸਿੱਖ ਧਰਮ ਦੀ ਸਰਬ ਪੱਖੀ ਮੁੱਢਲੀ ਜਾਣਕਾਰੀ ਹਾਸਲ ਕਰਕੇ ਸਿੱਖ ਧਰਮ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਨੂੰ ਵਿਸ਼ਵ ਪੱਧਰ ਤੇ ਪ੍ਰਚਾਰਨ ਤੇ ਸੰਚਾਰਨ ਵਿੱਚ ਸਹਾਇਤਾ ਕਰਨਗੇ। ਇਸ ਮੌਕੇ ਤੇ ਸ. ਹਰਭਜਨ ਸਿੰਘ ਮਨਾਵਾਂ ਮੀਤ ਸਕੱਤਰ, ਦਿਲਬਾਗ ਸਿੰਘ ਮੀਤ ਸਕੱਤਰ, ਸ. ਬਿਜੈ ਸਿੰਘ ਮੀਤ ਸਕੱਤਰ, ਸ. ਹਰਦੀਪ ਸਿੰਘ ਸੁਪ੍ਰਿੰਟੈਂਡੈਂਟ, ਡਾ. ਜੋਗੇਸ਼ਵਰ ਸਿੰਘ, ਸ. ਦਲਜੀਤ ਸਿੰਘ ਗੁਲਾਲੀਪੁਰ, ਸ. ਰਣਜੀਤ ਸਿੰਘ ਭੋਮਾ, ਸ. ਹਰਜੀਤ ਸਿੰਘ ਵਡਾਲਾ, ਸ. ਕੁਲਵਿੰਦਰ ਸਿੰਘ ਰਮਦਾਸ ਅਤੇ ਸ. ਜਗਜੀਤ ਸਿੰਘ ਜੱਗੀ ਆਦਿ ਹਾਜ਼ਰ ਸਨ।