ਨਵਾਂ ਸਾਲ ਮੁਬਾਰਕ ਹੋੇ, ਸਭ ਧਰਤੀ ਦੇ ਜਾਇਆਂ ਨੂੰ,
ਰਹਿਮਤਾਂ ਦਾ ਮ੍ਹੀਨ ਰੱਜ ਰੱਜ ਵਰਸੇ, ਰਿਜਕ ਵੀ ਮਿਲੇ ਪਰਾਇਆਂ ਨੂੰ,
ਝੂਠ ਬੁਰਾਈ ਹਰ ਥਾਂ ਹਾਰੇ, ਇਨਸਾਫ਼ ਮਿਲੇ ਸਚਿਆਰਾਂ ਨੂੰ,
ਪਿਆਰ ਅਮਨ ਦੇ ਗੀਤ ਪਏ ਗਾਈਏ, ਸਨਮਾਨ ਮਿਲੇ ਮੇਰੇ ਯਾਰਾਂ ਨੂੰ,
ਅਪਰਾਧੀ, ਗੁੰਡੇ, ਜੇਲ੍ਹੀਂ ਜਾਵਣ, ਸੱਚੇ ਮਾਨਣ ਅਧਿਕਾਰਾਂ ਨੂੰ,
ਹੱਸਦੀਆਂ ਰਹਿਣ ਵਤਨ ਦੀਆਂ ਰੂਹਾਂ, ਸਜ਼ਾ ਮਿਲੇ ਖੂੰਖਾਂਰਾਂ ਨੂੰ,
ਕਿਸੇ ਦੇ ਘਰ ਨਾ ਪੈਣ ਕੀਰਨੇ, ਸੀਨੇ ਠੰਡ ਵਰਤਾਈਂ ਮਾਵਾਂ ਨੂੰ,
ਊਚ ਨੀਚ ਦੇ ਰੰਗ ਮਿਟ ਜਾਵਣ, ਮਿਲਾ ਦੇ ਅੱਜ ਪੰਜ ਦਰਿਆਵਾਂ ਨੂੰ।
ਫੁੱਟ ਈਰਖਾ ਜੜ੍ਹੋਂ ਮੁਕਾ ਦੇ, ਗਲਵਕੜੀ ਪਾ ਮਿਲੀਏ ਭਰਾਵਾਂ ਨੂੰ,
ਬਾਣੀ ਬਾਣੇ ਦਾ ਸਤਿਕਾਰ ਬਖ਼ਸ਼ੀਂ, ਖੁਸ਼ ਹੋਈਏ ਵੇਖ ਗੁਲਜ਼ਾਰਾਂ ਨੂੰ,
ਰੱਬਾ ਰਹਿਮਤ ਐਸੀ ਕਰ ਦੇ, ਸਿੱਖ ਬੰਨਣ ਸਿਰ ਦਸਤਾਰਾਂ ਨੂੰ,
ਗੁਰੂ ਗੋਬਿੰਦ ਸਿੰਘ ਦੇ ਬਣਕੇ ਪੁੱਤਰ, ਪਹਿਨੀਏ ਪੰਜ ਕਰਾਰਾਂ ਨੂੰ।
ਪੁੱਤਾਂ ਦਾ ਦੁੱਖ ਨਾ ਮਾਂ ਪਿਓ ਦੇਖਣ, ਪੂਰੇ ਕਰਹ ਉਹ ਆਪਣੇ ਚਾਵਾਂ ਨੂੰ,
ਰਿਸ਼ਤੇ ਨਾਤੇ ਦੀ ਪਛਾਣ ਜੋ ਜਾਣੇ, ਸਭ ਰਲ ਮਿਲ ਮਾਨਣ ਚਾਵਾਂ ਨੂੰ।
ਮੈਂ ਤਾਂ ਵਿਚ ਪ੍ਰਦੇਸੀਂ ਬੈਠਾ, ਚੇਤੇ ਕਰਦਾ ਹਾਂ ਪਿੰਡ ਦੀਆਂ ਰਾਹਾਂ ਨੂੰ,
ਨਵਾਂ ਸਾਲ ਮੁਬਾਰਕ ਸ਼ਾਹੀ, ਸਭ ਮਾਂ-ਪਿਓ, ਭੈਣ ਭਰਾਵਾਂ ਨੂੰ।
ਨਵਾਂ ਸਾਲ 2009
This entry was posted in ਕਵਿਤਾਵਾਂ.