ਵਸਿੰਗਟਨ- ਇਰਾਕ ਵਿੱਚੋਂ ਅਮਰੀਕੀ ਸੈਨਾ ਦੇ 2012 ਤੱਕ ਵਾਪਿਸ ਆਉਣ ਨਾਲ ਦੇਸ਼ ਦੇ ਰੱਖਿਆ ਬਜਟ ਵਿੱਚ ਕੁਝ ਕਟੌਤੀ ਹੋਵੇਗੀ। ਅਫਗਾਨਿਸਤਾਨ ਵਿੱਚ ਅੱਤਵਾਦ ਵਿਰੁਧ ਚਲ ਰਹੇ ਸੰਘਰਸ਼ ਵਿੱਚ ਅਮਰੀਕਾ ਨੂੰ ਆਪਣੀ ਸੈਨਾ ਤੇ ਹਰ ਰੋਜ 30 ਕਰੋੜ ਡਾਲਰ ਖਰਚ ਕਰਨੇ ਪੈ ਰਹੇ ਹਨ।
ਅਮਰੀਕਾ ਦੇ 2012 ਦੇ ਪ੍ਰਸਤਾਵਿਤ ਬਜਟ ਵਿੱਚ ਇਰਾਕ ਅਤੇ ਅਫ਼ਗਾਨਿਸਤਾਨ ਯੁਧ ਲਈ ਪੈਨਟਾਗਨ ਨੇ 117.8 ਅਰਬ ਡਾਲਰ ਦਾ ਪ੍ਰਸਤਾਵ ਰੱਖਿਆ ਹੈ, ਜੋ ਪਿੱਛਲੇ ਸਾਲ ਦੇ ਮੁਕਾਬਲੇ 41.5 ਅਰਬ ਡਾਲਰ ਘੱਟ ਹੈ। ਇਰਾਕ ਲਈ ਬਜਟ ਵਿੱਚ “ਅਪਰੇਸ਼ਨ ਨਿਊ ਡਾਨ” ਦੇ ਲਈ 10.6 ਅਰਬ ਡਾਲਰ ਦੀ ਰਕਮ ਨਿਰਧਾਰਿਤ ਕੀਤੀ ਗਈ ਹੈ। 2011 ਦੇ ਅੰਤ ਤੱਕ ਇਰਾਕ ਵਿੱਚ ਬਾਕੀ ਬਚੇ 50 ਹਜ਼ਾਰ ਅਮਰੀਕੀ ਸੈਨਿਕਾਂ ਨੇ ਵਾਪਿਸ ਦੇਸ਼ ਪਰਤ ਆਉਣਾ ਹੈ। ਅਫ਼ਗਾਨ ਮਿਸ਼ਨ ਲਈ 2011 ਦੇ ਬਜਟ ਵਿੱਚ 107.3 ਅਰਬ ਡਾਲਰ ਦਾ ਪ੍ਰਸਤਾਵ ਰੱਖਿਆ ਗਿਆ ਹੈ ਜੋ ਪਿੱਛਲੇ ਸਾਲ ਨਾਲੋਂ 113.5 ਅਰਬ ਡਾਲਰ ਦੇ ਬਜਟ ਨਾਲੋਂ ਕੁਝ ਘੱਟ ਹੈ। ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਜੁਲਾਈ ਵਿੱਚ ਅਫ਼ਗਾਨਿਸਤਾਨ ਤੋਂ ਆਪਣੇ 97,000 ਸੈਨਿਕਾਂ ਦੀ ਵਾਪਸੀ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਹਨ।