ਪੈਰਿਸ,(ਸੰਧੂ) – ਪ੍ਰਦੇਸ ਵਿੱਚ ਪੈਦਾ ਹੋਇਆਂ ਭਾਵੇਂ ਇਕੱਤੀ ਸਾਲ ਹੋ ਗਏ ਹਨ।ਪਰ ਆਪਣੇ ਪੁਰਖਿਆਂ ਦੀ ਭੂਮੀ ਨਾਲ ਜੁੜੇ੍ਹ ਰਹਿਣਾ ਹਰ ਇੱਕ ਦੇ ਵੱਸ ਦੀ ਗੱਲ ਨਹੀ ਹੁੰਦੀ।ਇਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ।ਜਿਥੇ ਸੁਖਵੀਰ ਸਿੰਘ ਸੰਧੂ ਦੇ ਲੜਕੇ ਸਤਿੰਦਰ ਸਿੰਘ ਸੰਧੂ (ਬੰਟੀ) ਪਿਛਲੇ ਦਿੱਨੀ ਆਪਣੇ ਮਾਪਿਆਂ ਦੀ ਜਨਮ ਭੂਮੀ ਵਾਲੇ ਪਿੰਡ ਗਿਆ। ਉਥੇ ਦੇ ਸਰਕਾਰੀ ਪ੍ਰਇਮਰੀ ਸਕੂਲ ਤੇ ਮਿਡਲ ਸਕੂਲ ਜਾਕੇ ਸਟਾਫ ਨਾਲ ਵਿਦਿਆਰਥੀਆਂ ਨੂੰ ਸਕੂਲ ਵਿੱਚ ਆ ਰਹੀਆਂ ਮੁਸ਼ਕਲਾ ਵਾਰੇ ਪੁੱਛਿਆ ਤਾਂ ਇਹ ਸੁਣ ਕੇ ਹੈਰਾਨੀ ਹੋਈ ਕਿ ਜਦੋਂ ਮਾਸਟਰਾਂ ਨੇ ਕਿਹਾ, ਕਿ ਸਾਰੇ ਵਿਦਿਆਰਥੀਆਂ ਕੋਲ ਇੱਕੋ ਜਿਹੇ ਬੈਗ ਨਹੀ ਕਈ ਬੱਚੇ ਤਾਂ ਬੋਰੀ ਵਿੱਚ ਕਿਤਾਬਾਂ ਲੈਕੇ ਆਉਦੇ ਹਨ।ਜੋ ਹੀਣ ਭਾਵਨਾਂ ਪੈਦਾ ਕਰਦੇ ਹਨ।ਸਤਿੰਦਰ ਸਿੰਘ ਨੇ ਅਗਲੇ ਦਿੱਨ ਹੀ ਜਾਕੇ 150 ਦੇ ਕਰੀਬ ਬੈਗਾਂ ਦਾ ਆਰਡਰ ਦੇ ਦਿੱਤਾ।ਜਿਹੜਾ ਕੱਲ ਸਰਕਾਰੀ ਸਕੂਲ ਅਲਕੜਾ (ਬਰਨਾਲਾ) ਵਿਖੇ ਸਟਾਫ ਤੇ ਪਿੰਡ ਦੇ ਪਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਨੂੰ ਵੰਡੇ ਦਿੱਤੇ ਗਏ।ਜਿਸਦਾ ਸਕੂਲ ਤੇ ਪਿੰਡ ਵਾਸੀਆਂ ਨੇ ਸੰਧੂ ਪ੍ਰਵਾਰ ਦਾ ਧੰਨਵਾਦ ਕੀਤਾ।
ਵਿਦੇਸ਼ ਵਿੱਚ ਪੈਦਾ ਹੋਏ ਲੜਕੇ ਨੇ ਆਪਣੇ ਪੁਰਖਿਆਂ ਦੇ ਪਿੰਡ ਜਾਕੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬੈਗ ਵੰਡੇ
This entry was posted in ਅੰਤਰਰਾਸ਼ਟਰੀ.