ਪਲੰਘ ਤੇ ਨਾਲ ਲੰਮੇ ਪਏ ਸੇਠ ਦਿਨਾਕਰ ਨੇ ਗੌਰਵੀ ਦੇ ਹੱਥੋਂ ਜਲਦੀ ਸਿਗਰੇਟ ਫੜ ਕੇ ਪਰੇ ਰੱਖ ਦਿੱਤੀ।
‘ਕੀ ਐਵੇਂ ਸਿਗਰੇਟਾਂ ਫੂਕਦੀ ਰਹਿੰਦੀ ਤੂੰ?
”ਮੈਂ ਸਿਗਰੇਟ ਨੀ ਕਾਲ਼ਜਾ ਫੂਕਦੀ ਹੁੰਦੀ ਆਪਣਾ।
‘ਅੱਛਾ ਤੇਰਾ ਕਾਲ਼ਜਾ ਤਾਂ ਫਿਰ ਵੀ ਬੜਾ ਠੰਢਾ।
”ਛੱਡੋ ਤੁਸੀਂ ਜਾਓ ਹੁਣ ਦਿਨ ਚੜਿਆ ਪਿਆ।
ਫਿਰ ਕੀ ਹੋਇਆ ਮੈਂ ਚਾਹਵਾਂ ਤਾਂ ਐਥੇ ਈ ਰਵਾਂ ਸਦਾ ਤੇਰੇ ਕੋਲ।
‘ਆਹੋ ਐਥੇ ਰਹਿਣ ਦੀਆਂ ਸਲਾਹਾਂ ਬਣਾਈ ਜਾਇਓ ਮੈਨੂੰ ਨਾ ਇਸ ਨਰਕ ਵਿੱਚੋਂ ਕੱਢ ਕੇ ਕਿਤੇ ਹੋਰ ਲਿਜਾਇਓੁ।
”ਨਹੀਂ ਨਹੀਂ ਐਦਾਂ ਨਾ ਕਹਿ ਜਲਦੀ ਤੇਰੀ ਇਹ ਮੰਗ ਵੀ ਪੂਰੀ ਕਰ ਦਊਂ ਤੂੰ ਦਿਲ ਨਾ ਛੱਡ।
‘ਕੋਈ ਨਾ ਦੇਖਾਂਗੇ ਕਦੋਂ ਕਰਦੇ।
”ਤੈਨੂੰ ਯਕੀਨ ਨੀ ਮੇਰੇ ਤੇ? ਮਰਦ ਦੀ ਜੁਬਾਨ ਆ ਫਿਰ ਵੀ।
‘ਹੈਗਾ ਆ।
”ਕਿੰਨਾ ਕੁ?
‘ਕੋਈ ਨਾ ਫਿਰ ਕਦੇ ਦੱਸੂਗੀ।
ਫਿਰ ਸੇਠ ਦਿਨਾਕਰ ਉਥੋਂ ਚਲਾ ਗਿਆ ਤਾਂ ਗੌਰਵੀ ਮੁੜ ਫਿਰ ਸਿਗਰੇਟ ਦੇ ਲੰਬੇ-ਲੰਬੇ ਕਸ਼ ਖਿੱਚਣ ਲੱਗੀ। ਦਿਨ ਬੀਤਦੇ ਗਏ ਮੁੜ ਉਹ ਸੇਠ ਗੌਰਵੀ ਦੇ ਪਲੰਘ ਤੇ ਨਾ ਆਇਆ। ਇੱਕ ਵਾਰ ਨਾਲ ਦੀਆਂ ਕੁੜੀਆਂ ਵਿੱਚੋਂ ਕਿਸੇ ਨੇ ਗੌਰਵੀ ਨੂੰ ਦੱਸਿਆ ਕਿ ‘ਉਹ ਸੇਠ ਕਿਸੇ ਹੋਰ ਕੋਠੇ ਤੇ ਜਾਣ ਲੱਗਾ ਹੈ।’
ਸੁਣ ਕੇ ਗੌਰਵੀ ਦੇ ਦਿਲ ਨੂੰ ਇੱਕ ਚੀਸ ਪਈ ਤੇ ਉਸਨੇ ਝੱਟ ਅੰਦਰ ਜਾ ਕੇ ਸਿਗਰੇਟ ਸੁਲਗਾ ਲਈ।
ਮੋਈਆਂ
ਸ਼ਮਾ ਤੇ ਜੋਤੀਕਾ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿਸੇ-ਕਿਸੇ ਗੱਲ ਤੇ ਦੋਵਾਂ ਦੀਆਂ ਅੱਖਾਂ ਵਿੱਚ ਅੱਥਰੂ ਵੀ ਸਿੰਮ ਪੈਂਦੇ ਸੀ।
‘ਸ਼ਮਾ ਤੈਨੂੰ ਉਹ ਸਮਾਂ ਯਾਦ ਆ ਜਾਂ ਭੁੱਲ ਗਿਆ?
”ਕਿਹੜਾ ਸਮਾਂ ਜੋਤੀਕਾ?
‘ਉਹੀ ਸਮਾਂ ਜਦੋਂ ਤੇਰਾ ਇਸ ਕੋਠੇ ਤੇ ਪਹਿਲਾਂ ਦਿਨ ਸੀ?
”ਦਿਨ ਜਾਂ ਰਾਤ?
‘ਚੱਲ ਜੋ ਵੀ ਸਮਝਲਾ ਮੈਂ ਤਾਂ ਜਦੋਂ ਦੀ ਐਥੇ ਆ ਮੈਨੂੰ ਤਾਂ ਦਿਨ-ਰਾਤ ਦਾ ਪਤਾ ਈ ਨੀ ਲੱਗਦਾ ਮੈਂ ਤਾਂ ਕੋਠੇ ਤੇ ਕਿਸੇ ਮਰਦ ਦੇ ਪੈਰਾਂ ਦੀ ਆਵਾਜ਼ ਸੁਣਾ ਤਾਂ ਮੈਨੂੰ ਲੱਗਦਾ ਰਾਤ ਹੋ ਗਈ ਆ।
‘ਮੇਰਾ ਵੀ ਇਹੋ ਈ ਹਾਲ ਆ ਸ਼ਮਾ ਪਰ ਦੱਸੀਏ ਕਿਹਨੂੰ? ਖੈਰ ਤੂੰ ਪਹਿਲੇ ਦਿਨ ਦਾ ਪੁੱਛਿਆ ਸੀ ਉਹ ਤਾਂ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਮੈਂ ਉਦੋਂ ਮਸਾਂ 14 ਸਾਲਾਂ ਦੀ ਸੀ ਜਦੋਂ ਐਥੇ ਲਿਆਂਦੀ ਗਈ ਸੀ ਪਹਿਲੀ ਰਾਤ ਹੀ ਮੈਨੂੰ ਖਾਲਾ ਨੇ ਇੱਕ ਬੁੱਢੜ ਨਾਲ ਪਾ ਦਿੱਤਾ ਸੀ।
”ਫਿਰ ਤੂੰ ਬਚ ਗਈ ਹੁਣੀ ਆ ਉਸ ਬੁੱਢੇ ਨੇ ਭਲਾ ਤੇਰਾ ਕੀ ਵਿਗਾੜ ਲੈਣਾ ਸੀ?
”ਤੂੰ ਪੁੱਛ ਨਾ ਸ਼ਮਾ ਉਸਨੇ ਸਾਰੀ ਰਾਤ ਮੈਨੂੰ ਹਿੱਲਣ ਨੀ ਸੀ ਦਿੱਤਾ ਦੰਦੀਆਂ ਨਾਲ ਮੇਰਾ ਸਰੀਰ ਨੋਚ ਮਾਰਿਆ ਸੀ ਉਸਨੇ ਜਦੋਂ ਮੈਂ ਸਵੇਰੇ ਉੱਠੀ ਤਾਂ ਉਹ ਹੈ ਨਹੀਂ ਸੀ।
”ਫਿਰ ਤੂੰ ਖਾਲਾ ਨੂੰ ਉਸਦੀ ਸ਼ਿਕਾਇਤ ਕਰਨੀ ਸੀ।
‘ਕੀਤੀ ਸੀ ਸ਼ਿਕਾਇਤ ਤਾਂ ਪਰ ਖਾਲਾ ਕਹਿੰਦੀ ਸੀ ਕੀ ਉਹ ਕੋਠੇ ਤੇ ਆਉਣ ਵਾਲਾ ਖਾਸ ਬੰਦਾ ਆ ਉਹਨੂੰ ਮੈਂ ਕੁਛ ਨੀ ਕਹਿਣਾ
”ਤੇ ਤੂੰ ਭਲਾ ਮਰ ਜਾਂਦੀ?
‘ਹਾ-ਹਾ-ਹਾ ਹੁਣ ਕਿਹੜਾ ਮੈਂ ਜਿਉਂਦਿਆਂ ਵਿੱਚ ਆ ਨਾਲੇ ਤੂੰ? ਆਪਾਂ ਤਾਂ ਮੋਈਆਂ ਆਂ।