ਹੋਏ ਵਰ੍ਹੇ ਤੇਈ ਦੋ ਹਜ਼ਾਰ ਪਿੱਛੋਂ, ਅੱਗੇ ਜ਼ਰਾ ਭੇਤ ਨ੍ਹੀ ਕੀ ਹੋਣਾ,
ਗੱਲ ਕਰਾਂ ਸੰਸਾਰ ਦੀ ਮੱਤ ਕੋ ਨ੍ਹੀ, ਪੀੜ੍ਹੀ ਸੋਟਾ ਮਾਰਨਾ ਹੀ ਸੋਹਣਾ,
ਝਲਕ ਦਿਖਾਉਣਾ ਪਿੰਡ ਦੀ ਖੌਰ੍ਹੇ ਪੰਜਾਬ ਹੀ ਦਿੱਖ ਜਾਵੇ,
ਸਭ ਨੂੰ ਦੇਸ਼ ਮੁਬਾਰਕ ਤੁਹਾਡੇ ਪਰ ਮੇਰੇ ਪਿੰਡ ਨਾ ਕੋਈ ਆਵੇ,
ਫ਼ਸਲਾਂ ਬਾਬਤ ਰੱਬ ਨੂੰ ਕੋਸਾਂ, ਨਸ਼ਿਆਂ ਲਈ ਮੱਕਾਰਾਂ ਨੂੰ,
ਸੋਚ ਤਾਂ ਗਈ ਪਤਾਲੋਂ ਥੱਲੇ, ਖੋਪੜ ਰਹਿਗਿਆ ਖਾਰਾਂ ਨੂੰ,
ਆਟੇ ‘ਚ ਲੂਣ ਸਮਾਨ ਮਖੌਲਾਂ ਕਰਨ ਉਸਨੂੰ ਜੋ ਸਾਹ ਪਾਵੇ,
ਸਭ ਨੂੰ ਪਿੰਡ ਮੁਬਾਰਕ ਤੁਹਾਡੇ ਪਰ ਮੇਰੇ ਪਿੰਡ ਨਾ ਕੋਈ ਆਵੇ
ਕਰਜ਼ਾ ਚੁੱਕ ਕੇ ਕਲਮ ਖਰੀਦਣ ਚੰਗੇ ਘੜਦੇ ਕਿਸਮਤ ਨੂੰ,
ਮਾੜੇ ਇਹਨੂੰ ਜੇਬੀਂ ਰੱਖਣ , ਅੱਗੇ ਕਰਦੇ ਰਿਸ਼ਵਤ ਨੂੰ,
ਗ਼ੁਰਬਤੀ ਰਹੇ ਗਰੀਬੀ ਵਿੱਚ, ਦੂਜਾ ਜੋਰਾਂ ਸੰਗ ਕਰਦਾ ਧਾਵੇ,
ਸਭ ਨੂੰ ਪਿੰਡ ਮੁਬਾਰਕ ਤੁਹਾਡੇ ਪਰ ਮੇਰੇ ਪਿੰਡ ਨਾ ਕੋਈ ਆਵੇ
ਚੋਬਰਾਂ ਨੂੰ ਲੁੱਟਣ ਨਸ਼ੇ, ਸੁਨੱਖੀਆਂ ਨਾਰਾਂ ਦੇ ਝਾਂਸੇ,
ਬੁੱਢੇ ਹੱਡ ਘੜੀਸਣ, ਬਹਿ ਮੋੜੀਂ ਤੱਕਣ ਰੰਗ ਤਮਾਸੇ,
ਮਾਤਾਵਾਂ ਨੂੰ ਸਿਜਦਾ ਹਰ ਸਾਹ ਜਿਨ੍ਹਾਂ ਪੰਜਾਬੀ ਪੁੱਤ ਆ ਸਾਂਭੇ,
ਸਭ ਨੂੰ ਪਿੰਡ ਮੁਬਾਰਕ ਤੁਹਾਡੇ ਪਰ ਮੇਰੇ ਪਿੰਡ ਨਾ ਕੋਈ ਆਵੇ