ਮੁੰਬਈ – ਇਹ ਕਹਾਣੀ ਇੱਕ ਐਸੀ ਲੜਕੀ ਦੀ ਹੈ ਜੋ ਐਚਆਈਵੀ ਪਾਜਿਟਵ ਹੈ। ਉਹ ਬਦਲੇ ਦੀ ਅੱਗ ਵਿੱਚ ਸੜ ਰਹੀ ਹੈ। ਉਹ ਅਜਿਹੇ ਮਰਦਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਨੇ ਉਸ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ। ਉਸ ਨੇ ਇਹ ਸੋਚ ਲਿਆ ਹੈ ਕਿ ਮਰਨ ਤੋਂ ਪਹਿਲਾਂ ਉਹ ਜਿਆਦਾ ਤੋਂ ਜਿਆਦਾ ਆਦਮੀਆਂ ਨੂੰ ਇਹ ਬਿਮਾਰੀ ਵੰਡੇਗੀ। ਪਿੱਛਲੇ ਡੇਢ ਸਾਲ ਤੋਂ ਉਸ ਨੇ 27 ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਮੁੰਬਈ ਦਾ ਇੱਕ ਮਸ਼ਹੂਰ ਡਾ. ਇਸ ਲੜਕੀ ਦਾ ਇਲਾਜ ਕਰ ਰਿਹਾ ਹੈ।
ਮੁੰਬਈ ਰਹਿਣ ਵਾਲੀ ਇਸ ਲੜਕੀ ਦੀ ਉਮਰ 29 ਸਾਲ ਹੈ। ਉਹ ਬਹੁਤ ਹੀ ਸੁੰਦਰ ਹੈ। ਉਸ ਦੀ ਸੁੰਦਰਤਾ ਕਰਕੇ ਜਲਦੀ ਹੀ ਸਿ਼ਕਾਰ ਉਸ ਦੇ ਜਾਲ ਵਿੱਚ ਫਸ ਜਾਂਦੇ ਹਨ। ਇਹ ਲੜਕੀ ਮੱਧਵਰਗੀ ਪਰੀਵਾਰ ਨਾਲ ਸਬੰਧਤ ਹੈ। ਉਹ ਆਪਣਾ ਮਕਸਦ ਪੂਰਾ ਕਰਨ ਲਈ ਹਾਊਸ ਮੇਡ ਦਾ ਕੰਮ ਕਰਦੀ ਹੈ। ਜਿਸ ਘਰ ਵਿੱਚ ਉਸ ਨੂੰ ਨੌਕਰੀ ਮਿਲਦੀ ਹੈ ਉਹ ਉਸ ਘਰ ਦੇ ਮਾਲਿਕ ਜਾਂ ਜਵਾਨ ਲੜਕਿਆਂ ਨੂੰ ਆਪਣਾ ਸਿਕਾਰ ਬਣਾਉਦੀ ਹੈ।
ਆਖਿਰ ਉਹ ਅਜਿਹਾ ਕਿਸ ਕਰਕੇ ਕਰਦੀ ਹੈ। ਸਿਰਫ ਬਦਲਾ ਲੈਣ ਲਈ। 2005 ਵਿੱਚ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਸੀ। ਬਾਅਦ ਵਿੱਚ ਉਸ ਨੂੰ ਪਤਾ ਚਲਿਆ ਕਿ ਉਹ ਐਚਆਈਵੀ ਪਾਜਿਟਵ ਨਾਲ ਗ੍ਰਸੱਤ ਹੈ।ਉਸ ਸਮੇਂ ਤੋਂ ਉਸ ਨੇ ਫੈਸਲਾ ਕਰ ਲਿਆ ਕਿ ਉਹ ਜਿਆਦਾ ਤੋਂ ਜਿਆਦਾ ਲੋਕਾਂ ਵਿੱਚ ਇਹ ਬਿਮਾਰੀ ਫੈਲਾਏਗੀ।