ਚੰਡੀਗੜ – 1984 ਦੇ ਦੰਗਿਆਂ ਦਾ ਦੁੱਖ ਝੱਲ ਰਹੇ ਸਿੱਖ ਦੰਗਾ ਪੀੜਤਾਂ ਨਾਲ ਇਕ ਹੋਰ ਨਾਂਇਨਸਾਫੀ ਉਜਾਗਰ ਹੋਣ ਨਾਲ ਪੂਰੇ ਦੇਸ਼ ਦੇ ਸਿੱਖਾਂ ਵਿਚ ਗੁੱਸੇ ਦੀ ਅੱਗ ਹੈ ਉਕਤ ਵਿਚਾਰ ਪ੍ਰੈਸ ਨੋਟ ਰਾਹੀ ਜਾਰੀ ਕਰਦੇ ਹੋਏ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਇੰਦਰਜੀਤ ਸਿੰਘ ਚੁੱਗ ਨੇ ਦਸਿਆ ਕਿ ਹਰਿਆਣਾ ਦੇ ਜਿਲਾ ਰਿਵਾੜੀ ਦੇ ਪਿੰਡ ਹੌਂਦ ਵਿਚ 2 ਨਵੰਬਰ 1984 ਨੂੰ ਜਵਾਨ ਸਿੰਘ ਬਜੁਰਗ ਅਤੇ ਬੱਚੇ ਤੇ ਸਿੱਖ ਬੀਬੀਆਂ ਨੂੰ ਕੋਹ ਕੋਹ ਕੇ ਮਾਰ ਮੁਕਾ ਦਿੱਤਾ ਗਿਆ ਜਿੰਦਾ ਸਾੜ ਦਿੱਤਾ ਗਿਆ ਜਿਨ੍ਹਾਂ ਦੀ ਗਿਣਤੀ 32 ਦੱਸੀ ਗਈ ਹੈ ਇਸ ਹਿਰਦੇ ਵਿਦਾਰਕ ਘਟਨਾ ਦੇ ਉਜਾਗਰ ਹੋਣ ਕਰਕੇ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਦੀਸ਼ ਸਿੰਘ ਝੀਡਾਂ ਦੀ ਅਗਵਾਈ ਹੇਠ ਪਿੰਡ ਹੌਦ ਜਾ ਕੇ ਜਾਂਚ ਕੀਤੀ ਹੈ ਜਿਸ ਵਿਚ ਪਤਾ ਲੱਗਾ ਹੈ ਕਿ ਇਕ ਐਫ.ਆਈ.ਆਰ. 3 ਨਵੰਬਰ 1984 ਨੂੰ ਦਰਜ ਕੀਤੀ ਗਈ ਸੀ ਪਰ ਬਦਨਿਅਤੀ ਨਾਲ ਇਸ ਤੇ ਕਾਰਵਾਈ ਨਾ ਕਰਕੇ ਖੁਰਦ-ਬੁਰਦ ਕਰ ਦਿੱਤਾ ਗਿਆ ਪਰ ਉਸ ਰਿਪ੍ਰੋਟ ਦੀ ਕਾਪੀ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਿਲ ਚੁੱਕੀ ਹੈ ਸ. ਝੀਡਾਂ ਨੇ ਦਸਿਆ ਹੈ ਕਿ 32 ਸਿੰਘ ਸਿੰਘਣੀਆ ਨੂੰ ਕੋਹ ਕੋਹ ਕੇ ਮਾਰੇ ਜਾਣਾ ਤੇ ਉਸਤੋਂ ਬਾਦ 26 ਸਾਲ ਤੱਕ ਇਹ ਹੌਲਨਾਕ ਹਾਦਸਾ ਦਬਿਆ ਰਹ ਜਾਣਾ ਬਹੁਤ ਹੀ ਸ਼ਰਮ ਨਾਕ ਘਟਨਾ ਹੈ ਜਿਨ੍ਹਾਂ ਨਾਲ ਇਹ ਕਾਰਾ ਵਾਪਰਿਆ ਹੈ ਉਹਨਾਂ ਨੂੰ ਇਨਸਾਫ ਮਿਲ ਸਕੇ ਇਸ ਪ੍ਰਯੋਜਨ ਨਾਲ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਜਾਂਚ ਰਿਪ੍ਰੋਟ ਅਤੇ ਐਫ.ਆਈ.ਆਰ. ਦੀ ਕਾਪੀ ਹਰਿਆਣਾ ਦੇ ਮੁੱਖ ਮੰਤ੍ਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਦੇ ਦਿੱਤੀ ਗਈ ਹੈ ਨਾਲ ਹੀ ਮੰਗ ਪਤ੍ਰ ਰਾਹੀ ਇਹ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਸਜਾ ਦੇਣ ਹੇਤੂ ਉੱਚ ਪਧਰੀ ਜਾਂਚ ਕਮੇਟੀ ਗਠਿਤ ਕੀਤੀ ਜਾਵੇ ਅਤੇ 32 ਸਿੱਖ ਪਰਿਵਾਰਾਂ ਨੂੰ 100 ਕਰੋੜ ਰੁਪਿਆ ਮੁਆਵਜਾ ਦਿੱਤਾ ਜਾਵੇ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਇੰਦਰਜੀਤ ਸਿੰਘ ਚੁੱਗ ਨੇ ਦਸਿਆ ਹੈ ਕਿ ਮੁੱਖ ਮੰਤ੍ਰੀ ਭੁਪਿੰਦਰ ਸਿੰਘ ਹੁੱਡਾ ਜੀ ਨੇ ਸੁਣ ਕੇ ਭਰੋਸਾ ਦਿੱਤਾ ਹੈ ਕਿ ਤਿਨ ਦਿਨਾਂ ਦੇ ਵਿਚ ਇਸ ਉਪਰ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਸ. ਚੁੱਗ ਨੇ ਕਿਹਾ ਹੈ ਕਿ ਸ਼੍ਰੀ ਹੁੱਡਾ ਇੰਸਾਫ ਲਈ ਜਰੂਰੀ ਕਦਮ ਚੁਕਦਿਆਂ ਮੁਵਾਵਜਾ ਰਾਸ਼ੀ ਵੀ ਦੇਣ ਦੀ ਘੋਸ਼ਨਾ ਕਰਨ ਚੁੱਗ ਅਨੁਸਾਰ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਸ਼੍ਰੌਮਣੀ ਅਕਾਲੀ ਦਲ 1920 ,ਸ਼੍ਰੌਮਣੀ ਅਕਾਲੀ ਦਲ ਸਰਨਾਂ,ਆਲ ਇੰਡਿਆ ਸਿੱਖ ਸਟੂਡੈਂਟ ਫੈਡਰੇਸ਼ਨ ,ਪੰਥਕ ਸਿੱਖ ਕੌਂਸਲ ,ਹਰਿਆਨਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ,ਉਤੱਰ ਪਰਦੇਸ਼ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ,ਖਾਲਸਾ ਐਕਸ਼ਨ ਕਮੇਟੀ ,ਅਕਾਲੀ ਦਲ ਪੰਚ ਪ੍ਰਧਾਨੀ ਸਹਿਤ ਪੈਤੀ ਸਿੱਖ ਆਗੂ ਮੋਜੂਦ ਸਨ ਸ. ਚੁੱਗ ਨੇ ਐਲਾਨ ਕੀਤਾ ਹੈ ਕਿ ਹੌਂਦ ਕਾਂਡ ਦੇ ਪੀੜੀਤਾਂ ਦੇ ਇਨਸਾਫ ਲਈ ਸਾਰੀਆ ਜੱਥੇਬੰਦੀਆਂ ਦੇ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ ਅਤੇ ਪਿੰਡ ਹੌਂਦ ਵਿਚ 4 ਮਾਰਚ ਨੂੰ ਰੱਖੇ ਜਾਣ ਵਾਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਸਮੇਂ 6 ਮਾਰਚ ਨੂੰ ਸੰਗਤਾਂ ਹਜਾਰਾਂ ਦੀ ਗਿਣਤੀ ਵਿਚ ਪਿੰਡ ਹੌਂਦ ਵਿਚ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਨੂ ਸ਼ਰਧਾਂਜਲੀ ਦਾ ਅਕੀਦਾ ਭੇਟ ਕਰਨਗੇ
ਹੌਂਦ ਵਿੱਚ ਹੋਏ ਦੰਗਿਆਂ ਸਬੰਧੀ ਕਾਰਵਾਈ ਤਿੰਨ ਦਿਨ ਵਿੱਚ ਅਰੰਭ ਕਰ ਦਿੱਤੀ ਜਾਵੇਗੀ -ਹੁੱਡਾ
This entry was posted in ਪੰਜਾਬ.