ਨਵੀਂ ਦਿੱਲੀ – ਮਮਤਾ ਬੈਨਰਜੀ ਦੇ ਰਾਜ ਵਿੱਚ ਰੇਲਵੇ ਨੇ ਪਿੱਛਲੇ ਸਾਲ ਅਪਰੈਲ ਤੋਂ ਦਿਸੰਬਰ ਦੇ ਵਿਚਕਾਰ ਕਮਾਈ ਘੱਟ ਤੇ ਖਰਚ ਜਿਆਦਾ ਕੀਤਾ ਹੈ। ਰੇਲਵੇ ਦੇ 16 ਜੋਨਾਂ ਵਿਚੋਂ 10 ਜੋਨਾਂ ਵਿੱਚ ਇਨ੍ਹਾਂ 9 ਮਹੀਨਿਆਂ ਵਿੱਚ ਬੇਹਿਸਾਬਾ ਘਾਟਾ ਹੋਇਆ ਹੈ। ਇਸ ਸਮੇ ਦੌਰਾਨ ਰੇਲਵੇ ਨੇ ਹਰ 100 ਰੁਪੈ ਦੀ ਕਮਾਈ ਤੇ 115 ਰੁਪੈ ਖਰਚ ਕੀਤੇ ਹਨ ਜੋ ਕਿ ਇੱਕ ਰਿਕਾਰਡ ਹਨ।
ਭਾਰਤੀ ਰੇਲ ਦੀ ਇਸ ਖਸਤਾਹਾਲ ਕਰਕੇ ਰੇਲ ਬਜਟ ਪੇਸ਼ ਕਰਨ ਜਾ ਰਹੀ ਰੇਲਮੰਤਰੀ ਮਮਤਾ ਬੈਨਰਜੀ ਨੂੰ ਜਵਾਬਦੇਹ ਹੋਣਾ ਪਵੇਗਾ। ਲਾਲੂ ਯਾਦਵ ਨੇ ਬਾਰਤੀ ਰੇਲ ਨੂੰ ਉਚਾਈਆਂ ਤੇ ਪਹੁੰਚਾਇਆ ਸੀ। ਮਮਤਾ ਨੇ ਦੋ ਸਾਲ ਵਿੱਚ ਹੀ ਰੇਲ ਨੂੰ ਘਾਟੇ ਵਿੱਚ ਲਿਆ ਦਿੱਤਾ ਹੈ। ਮਮਤਾ ਰੇਲਵੇ ਵੱਲ ਘੱਟ ਧਿਆਨ ਦੇ ਰਹੀ ਹੈ ਅਤੇ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਚੋਣਾਂ ਤੇ ਵੱਧ ਧਿਆਨ ਦੇ ਰਹੀ ਹੈ।