ਲੁਧਿਆਣਾ :- ਲੁਧਿਆਣਾ ਵਿਖੇ ਮਾਰਚ ’ਚ ਕਰਵਾਏ ਜਾ ਰਹੇ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਟੂਰਨਾਮੈਂਟ ਨੂੰ ਕਰਵਾਉਣ ਲਈ ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ ਕੀਤਾ ਗਿਆ। ਅੱਜ ਸਪੋਰਟਸ ਕੌਂਸਲ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਸਰਵ ਸੰਮਤੀ ਨਾਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜਸਭਾ ਨੂੰ ਚੀਫ ਪੈਟਰਨ ਅਤੇ ਠਾਕੁਰ ਉਦੈ ਸਿੰਘ, ਪ੍ਰੋ: ਗੁਰਭਜਨ ਗਿੱਲ, ਰਣਜੀਤ ਸਿੰਘ ਤਲਵੰਡੀ, ਸਾਬਕਾ ਡੀ ਜੀ ਪੀ ਚੰਦਰ ਸ਼ੇਖਰ, ਹਰਦੀਪ ਸਿੰਘ ਢਿਲੋਂ ਆਈ ਜੀ, ਡੀ ਆਈ ਜੀ ਸੁਖਵਿੰਦਰ ਸਿੰਘ ਸੋਢੀ ਅਤੇ ਉਲੰਪੀਅਨ ਸੁਖਵੀਰ ਸਿੰਘ ਗਰੇਵਾਲ ਨੂੰ ਪੈਟਰਨ ਅਤੇ ਇਸ ਤੋਂ ਇਲਾਵਾ ਇਸ ਸੰਸਥਾ ਚੇਅਰਮੈਨ ਉਲੰਪੀਅਨ ਰਜਿੰਦਰ ਸਿੰਘ ਅਤੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਨੂੰ ਬਣਾਇਆ ਗਿਆ ਹੈ, ਜਦਕਿ ਵਾਇਸ ਚੇਅਰਮੈਨ ਵਜੋਂ ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਉਲੰਪੀਅਨ ਰਮਨਦੀਪ ਸਿੰਘ ਅਤੇ ਪੀ ਪੀ ਐਸ ਗੁਰਨਾਮ ਸਿੰਘ ਨੂੰ ਚੁਣਿਆ ਗਿਆ ਹੈ। ਸੀ: ਮੀਤ ਪ੍ਰਧਾਨ ਜਸਬੀਰ ਸਿੰਘ ਗਰੇਵਾਲ, ਇੰਦਰ ਮੋਹਨ ਸਿੰਘ ਕਾਦੀਆਂ ਚੇਅਰਮੈਨ ਮਾਰਕੀਟ ਕਮੇਟੀ, ਨਰਿੰਦਰ ਸਿੰਘ ਹੈਬੋਵਾਲ, ਪਵਿੱਤਰ ਸਿੰਘ ਗਰੇਵਾਲ, ਹਰਿੰਦਰ ਸਿੰਘ ਗੋਲਡੀ ਅਤੇ ਮੈਡਮ ਨਿਧੀ ਸ਼ਰਮਾ ਨੂੰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਹੀ ਮੀਤ ਪ੍ਰਧਾਨਾਂ ’ਚ ਭੁਪਿੰਦਰ ਸਿੰਘ ਡਿੰਪਲ, ਭੁਪਿੰਦਰ ਸਿੰਘ ਹੈਬੋਵਾਲ, ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਸੰਧੂ ਹੀਰੋ ਹਾਂਡਾ ਕੰਪਨੀ ਨੂੰ ਸ਼ਾਮਲ ਕੀਤਾ ਗਿਆ ਹੈ। ਕੌਂਸਲ ਦੇ ਜਨਰਲ ਸੈਕਟਰੀ ਅਜੇਪਾਲ ਸਿੰਘ ਪੂੰਨੀਆ, ਬਿੱਕਰ ਸਿੰਘ ਨੱਤ ਨੂੰ ਅਤੇ ਕੈਸ਼ੀਅਰ ਸੁਖਵਿੰਦਰ ਸਿੰਘ ਰੇਲਵੇ ਨੂੰ ਤੇ ਇਨ੍ਹਾਂ ਦੇ ਨਾਲ ਹੀ ਪਵਿੱਤਰ ਸਿੰਘ ਗਰੇਵਾਲ ਨੂੰ ਅਕਾਊਂਟ ਦੀ ਦੇਖਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੌਂਸਲ ਦੇ ਪ੍ਰਬੰਧਕੀ ਸਕੱਤਰ ਮਨਮੋਹਨ ਸਿੰਘ ਮਿਸ਼ਰਾ, ਲਖਵਿੰਦਰ ਸਿੰਘ, ਤੇਜ਼ਦੀਪ ਸਿੰਘ ਭੱਲਾ ਅਤੇ ਮਨਿੰਦਰ ਸਿੰਘ ਗਰੇਵਾਲ ਨੂੰ ਬਣਾਇਆ ਹੈ। ਕੌਂਸਲ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਐਡਵੋਕੇਟ ਕੁਲਵੰਤ ਸਿੰਘ ਬੋਪਾਰਾਏ, ਇਸੇ ਤਰ੍ਹਾਂ ਮੁੱਖ ਪ੍ਰਬੰਧਕ ਡਾ. ਕੁਲਵੰਤ ਸਿੰਘ ਸੋਹਲ ਅਤੇ ਸਲਾਹਕਾਰ ਬੋਰਡ ’ਚ ਉਲੰਪੀਅਨ ਬਲਬੀਰ ਸਿੰਘ ਗਰੇਵਾਲ, ਉਲੰਪੀਅਨ ਜਸਵੰਤ ਸਿੰਘ, ਜਗਦੀਪ ਸਿੰਘ ਗਿੱਲ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਉਲੰਪੀਅਨ ਗਗਨਅਜੀਤ ਸਿੰਘ, ਉਲੰਪੀਅਨ ਪ੍ਰਭਜੋਤ ਸਿੰਘ, ਡਾ. ਬਲਦੇਵ ਸਿੰਘ ਔਲਖ ਅਤੇ ਪ੍ਰਿੰ: ਗੁਰਮੁੱਖ ਸਿੰਘ ਮਾਣੂਕੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਡੀਆ ਸਕੱਤਰ ਪ੍ਰਮਿੰਦਰ ਸਿੰਘ ਜੱਟਪੁਰੀ ਅਤੇ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਨਵਦੀਪ ਸਿੰਘ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ। ਸਪੋਰਟਸ ਕੌਂਸਲ ਆਫ ਲੁਧਿਆਣਾ ਦੀ ਹੋਈ ਮੀਟਿੰਗ ’ਚ ਜਿਥੇ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਲਈ ਟਾਈਟਲ ਸਪਾਂਸਰ ਕਰਨ ਵਾਲੇ ਜਸਵੰਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ ਉਥੇ ਕੌਂਸਲ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਇੰਦਰਮੋਹਨ ਸਿੰਘ ਕਾਦੀਆਂ ਨੂੰ ਮਾਰਕੀਟ ਕਮੇਟੀ ਲੁਧਿਆਣਾ ਦਾ ਚੇਅਰਮੈਨ ਬਣਨ ਤੇ ਕੌਂਸਲ ਵਲੋਂ ਵਧਾਈ ਮਤਾ ਪਾਸ ਕੀਤਾ ਗਿਆ। ਕੌਂਸਲ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਮਾਰਚ ਦੇ ਪਹਿਲੇ ਹਫਤੇ ਜਿਥੇ ਚੈਂਪੀਅਨ ਟਰਾਫੀ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ, ਉਥੇ ਇਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਭਾਰਤ ਦੀਆਂ ਵੱਖ ਵੱਖ ਹਾਕੀ ਟੀਮਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ।
ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ
This entry was posted in ਪੰਜਾਬ.