ਸਿਡਨੀ : ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਚੇਅਰਮੈਨ ਅਤੇ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ ਡਾ ਅਮਰਜੀਤ ਸਿੰਘ ਟਾਂਡਾ ਨੇ ਪਰੈਸ ਦੇ ਨਾਂ ਨੋਟ ਜਾਰੀ ਕਰਦਿਆਂ ਰੋਜਹਿੱਲ ਸਿਡਨੀ ( ਹੈੱਡ ਦਫਤਰ ਆਰਗੇਨਾਈਜੇਸ਼ਨ) ਆਸਟਰੇਲੀਆ ਵਿਖੇ ਇਹ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗੁਰੂ ਸਾਹਿਬ ਦੇ ਸਾਹਿਜ਼ਾਦਿਆਂ ਦੇ ਸ਼ਹੀਦੀ ਦਿਨ ਮੌਕੇ ਮਾਤਮੀ ਧੁੰਨਾਂ ਵਜਾਉਣ ਦੇ ਫੈਸਲੇ ਨੂੰ ਸਿੱਖ ਆਗੂਆਂ ਨੇ ਪੂਰੀ ਤਰ੍ਹਾਂ ਨਕਾਰਦਿਆਂ ਇਹ ਫੈਸਲਾ ਵਾਪਸ ਲੈਣ ਦੀ ਗੱਲ ਆਖੀ ਹੈ।
ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਬੈਠੀਆਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਲੇਵਾ ਸੰਗਤਾਂ ਨੇ ਜੋ ਕਿ ਚਮਕੌਰ ਤੇ ਸਰਹੰਦ ਦਾ ਸਾਕਾ ਸਫ਼ਰ- ਏ -ਸ਼ਹਾਦਤ ਮਨਾ ਰਹੀਆਂ ਹਨ। ਤੇ ਇਸ ਵੇਲੇ ਸਰਕਾਰ ਵਲੋਂ ਮਾਤਮੀ ਧੁਨਾਂ ਦੇ ਫੈਸਲੇ ਨੂੰ ਨਕਾਰਿਆ ਹੈ।
ਇਸ ਸਬੰਧੀ ਪ੍ਰੈੱਸ ਨਾਲ ਗੱਲ ਕਰਦਿਆਂ ਡਾ ਟਾਂਡਾ ਨੇ ਕਿਹਾ ਕਿ ਸਾਰੀਆਂ ਸਭਾਵਾਂ, ਸਿੱਖ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।
ਦਲੀਲ ਨਾਲ ਗੱਲ ਕਰਦਿਆਂ ਡਾ ਅਮਰਜੀਤ ਸਿੰਘ ਟਾਂਡਾ ਨੇ ਕਿਹਾ ਕਿ ਸ਼ਹੀਦ ਤਾਂ ਸਾਨੂੰ ਜਿਊਣ ਮਰਨ ਦਾ ਸੁਨੇਹਾ ਦਿੰਦੇ ਹਨ। ਜ਼ਿੰਦਗੀ ਬਖਸ਼ਦੇ ਹਨ। ਤੇ ਇਨ੍ਹਾਂ ਸ਼ਹੀਦਾਂ ਦੇ ਸਿਰ ਤੇ ਤਾਂ ਸਿੱਖ ਕੌਮ ਦੀ ਨੀਂਹ ਰੱਖੀ ਗਈ ਸੀ।
ਉਹਨਾਂ ਕਿਹਾ ਕਿ ਗੁਰਮਤਿ ਸਿਧਾਂਤ ਕਦੇ ਵੀ ਮਾਤਮ ਵਿਚ ਵਿਸ਼ਵਾਸ ਨਹੀਂ ਰੱਖਦਾ। ਤੇ ਨਾ ਹੀ ਮਾਤਮ ਅਵਸਥਾ ਵਿਚ ਰਹਿਣ ਦੀ ਆਗਿਆ ਦਿੰਦਾ ਹੈ।
ਇਸ ਕੌਮ ਨੇ ਤਾਂ ਸਦਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਿਆ ਤੇ ਸਿਖਾਇਆ ਹੈ। ਇਹੀ ਬਾਬੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸਿੱਖੀ ਫ਼ਲਸਫ਼ਾ ਤੇ ਸਿਧਾਂਤ ਹੈ।
ਡਾ ਟਾਂਡਾ ਨੇ ਕਿਹਾ ਜੈਕਾਰੇ ਤੇ ਨਗਾਰੇ ਸਾਡੀ ਰਿਵਾਇਤ ਹੈ ਨਾ ਕਿ ਮਾਤਮੀ ਧੁਨਾਂ।
ਡਾ ਟਾਂਡਾ ਨੇ ਕਿਹਾ ਕਿ ਸ਼ਹਾਦਤਾਂ ਸਾਨੂੰ ਜੁਲਮ ਦੇ ਖਿਲਾਫ ਲੜਨ ਦੀ ਪੇ੍ਰਨਾ ਦਿੰਦੀਆਂ ਹਨ। ਸਾਡੀ ਰਿਵਾਇਤ ਤਾਂ ਜੈਕਾਰਿਆਂ ਤੇ ਨਗਾਰਿਆਂ ਦੀ ਹੈ ਨਾ ਕਿ ਮਾਤਮੀ ਧੁਨਾਂ ਦੀ।
ਸਾਡੀ ਕੌਮ ਸਦਾ ਜੈਕਾਰਿਆਂ ਦੇ ਨਾਲ ਅੱਗੇ ਵਧੀ ਹੈ ਤੇ ਇਸੇ ਸਿਧਾਂਤ ‘ਤੇ ਚਲਦਿਆਂ ਕੌਮ ਦੀ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਤੇ ਅਸੀਂ ਹਰ ਰਣ ਜਿੱਤਦੇ ਆ ਰਹੇ ਹਾਂ।
ਡਾ ਟਾਂਡਾ ਨੇ ਕਿਹਾ ਕਿ ਇਹ ਫੈਸਲਾ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਜਦੋਂ ਸ੍ਰੀ ਅਕਾਲ ਤਖਤ ਤੋਂ ਇਹ ਅਪੀਲ ਹੋ ਚੁੱਕੀ ਹੈ ਕਿ ਸੰਗਤਾਂ ਇਸ ਸਮੇਂ ਦੌਰਾਨ ਵਾਹਿਗੁਰੂ ਦਾ ਜਾਪ ਕਰਨਗੀਆਂ ਤਾਂ ਮੁੱਖ ਮੰਤਰੀ ਵਲੋਂ ਇਹ ਫੈਸਲਾ ਕਰਨਾ ਬਿਲਕੁਲ ਗਲਤ ਹੈ।
ਡਾ ਟਾਂਡਾ ਨੇ ਕਿਹਾ ਕਿ ਸਰਕਾਰ ਆਪਣਾ ਵੱਖਰਾ ਪੋ੍ਗਰਾਮ ਦੇ ਕੇ ਅਕਾਲ ਤਖ਼ਤ ਦੀ ਹਸਤੀ ਨੂੰ ਚੁਣੌਤੀ ਦੇ ਰਹੀ ਹੈ, ਜੋ ਕਿ ਅਤਿ ਮੰਦਭਾਗਾ ਹੈੇ।
ਡਾ ਟਾਂਡਾ ਨੇ ਕਿਹਾ ਇਹ ਸਰਕਾਰ ਦੀ ਬੇਸਮਝੀ ਹੈ ਤੇ ਇਸ ਫੈਸਲੇ ਨੂੰ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰਨਗੇ।
ਡਾ ਟਾਂਡਾ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਸਾਡੇ ਸ਼ਹੀਦ ਸਾਡਾ ਸਰਮਾਇਆ ਹਨ। ਤੇ ਸਮੁੱਚੀ ਕੌਮ ਇਨ੍ਹਾਂ ਸ਼ਹਾਦਤਾਂ ਤੋਂ ਪੇ੍ਰਨਾ ਲੈ ਅੱਗੇ ਵਧਦੀ ਆਈ ਹੈ।
ਅਜਿਹਾ ਕਦੇ ਨਹੀਂ ਹੋਇਆ ਕਿ ਸ਼ਹੀਦਾਂ ਦੇ ਪਾਵਨ ਦਿਨਾਂ ਮੌਕੇ ਮਾਤਮੀ ਧੁਨਾਂ ਵਜਾ ਕੇ ਮਾਤਮ ਮਨਾਇਆ ਜਾਵੇ।
ਡਾ ਟਾਂਡਾ ਨੇ ਕਿਹਾ ਕਿ ਸਾਡੀ ਕੌਮ ਸ਼ੇਰਾਂ ਦੀ ਕੌਮ ਹੈ। ਤੇ ਸਾਡੇ ‘ਚ ਮਾਤਮ ਨਹੀਂ ਸਗੋਂ ਚੜ੍ਹਦੀ ਕਲਾ ਮਨਾਈ ਜਾਂਦੀ ਹੈ। ਨਗਾਰੇ ਵਜਾ ਹਰ ਮੈਦਾਨ ਫਤਿਹ ਪਾਈ ਜਾਂਦੀ ਹੈ।