ਅੰਮ੍ਰਿਤਸਰ – ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਨੂੰ ਟੂਰਿਸਟ ਪਲੇਸ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਇੱਥੇ ਫਾਈਵ ਸਟਾਰ ਹੋਟਲ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਦੇ ਅੰਦਰ ਅਤੇ ਬਾਹਰ ਇਤਿਹਾਸਿਕ ਅਤੇ ਵਿਰਾਸਤੀ ਪਹਿਲੂਆਂ ਨੂੰ ਉਕੇਰਿਆ ਜਾਵੇਗਾ, ਤਾਂ ਜੋ ਟੂਰਿਸਟ ਗੁਰੂ ਨਗਰੀ ਦੀ ਮਹਿਮਾ ਨੂੰ ਜਾਣ ਸਕਣ। ਕਿਲ੍ਹੇ ਵਿੱਚ ਚਲ ਰਹੇ ਸੁਰੱਖਿਅਤ ਕੰਮ ਦੇ ਤਹਿਤ ਉਸ ਦੀਆਂ ਚਾਰਾਂ ਬੁਰਜੀਆਂ ਨੂੰ ਵੀ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਇਸ ਉਪਰ 22 ਕਰੋੜ ਦੀ ਰਕਮ ਖਰਚ ਕੀਤੀ ਜਾਵੇਗੀ। ਇੱਥੇ ਤੋਸ਼ਾਖਾਨਾ ਅਤੇ ਜਨਰਲ ਡਾਇਰ ਦੇ ਬੰਗਲੇ ਦਾ ਕੰਮ ਤਕਰੀਬਨ ਮੁਕੰਮਲ ਹੋ ਚੁਕਾ ਹੈ।
ਅੰਮ੍ਰਿਤਸਰ ਦੇ ਡੀਸੀ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਰਾਜ ਸਰਕਾਰ ਟੂਰਿਜਮ ਨੂੰ ਵਧਾਉਣ ਲਈ ਦ੍ਰਿੜਸੰਕਲਪ ਹੈ। ਉਸ ਦੇ ਤਹਿਤ ਹੀ ਸੁਰੱਖਿਅਤ ਕੀਤਾ ਜਾ ਰਿਹਾ ਹੈ। ਹੋਟਲ ਦਾ ਨਿਰਮਾਣ ਵੀ ਉਸ ਦਾ ਹੀ ਹਿੱਸਾ ਹੈ। ਇਸ ਤੋਂ ਹੋਣ ਵਾਲੀ ਆਮਦਨ ਨੂੰ ਕਿਲ੍ਹੇ ਦੀ ਦੇਖਭਾਲ ਤੇ ਹੀ ਖਰਚ ਕੀਤਾ ਜਾਵੇਗਾ।