ਤਿਰਪੋਲੀ- ਲੀਬੀਆ ਵਿੱਚ ਕਰਨਲ ਗਦਾਫ਼ੀ ਦੇ ਖਿਲਾਫ਼ ਵਿਦਰੋਹ ਦਾ ਤੂਫ਼ਾਨ ਵੱਧਦਾ ਹੀ ਜਾ ਰਿਹਾ ਹੈ। ਲੋਕਤੰਤਰ ਦੀ ਮੰਗ ਕਰ ਰਹੇ ਵਿਖਾਵਾਕਾਰੀਆਂ ਤੇ ਗਦਾਫ਼ੀ ਦੇ ਵਫਾਦਾਰ ਸੈਨਿਕਾਂ ਵਲੋਂ ਗੋਲੀਆਂ ਵਰ੍ਹਾਈਆਂ ਗਈਆਂ। ਮਸ਼ੀਨਗਨਾਂ ਅਤੇ ਗਰਨੇਡਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਗਈ। ਲੀਬੀਆ ਦੀ ਰਾਜਧਾਨੀ ਤਿਰਪੋਲੀ ਤੋਂ 50 ਕਿਲੋਮੀਟਰ ਦੂਰ ਜਾਵੀਆ ਵਿੱਚ ਇਸ ਸੰਘਰਸ਼ ਵਿੱਚ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਸੈਨਿਕ ਕਾਰਵਾਈ ਦੇ ਬਾਵਜੂਦ ਵਿਦਰੋਹੀਆਂ ਵਲੋਂ ਵਿਰੋਧ ਪਰਦਰਸ਼ਨ ਜਾਰੀ ਹਨ। ਕਈ ਸ਼ਹਿਰ ਵਿਦਰੋਹੀਆਂ ਦੇ ਕਬਜੇ ਵਿੱਚ ਆ ਗਏ ਹਨ। ਵਿਖਾਵਾਕਾਰੀ ਰਾਜਧਾਨੀ ਵੱਲ ਵੱਧ ਰਹੇ ਹਨ। ਗਦਾਫ਼ੀ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਅਗਿਆਤ ਥਾਂ ਤੇ ਛੁੱਪੇ ਹੋਏ ਹਨ। ਗਦਾਫੀ ਦਾ ਕਹਿਣਾ ਹੈ ਕਿ ਇਸ ਪਿੱਛੇ ਓਸਾਮਾ ਬਿਨ ਲਾਦਿਨ ਦਾ ਹੱਥ ਹੈ। ਇਹ ਲੋਕ ਅੰਦੋਲਨ ਨਹੀਂ ਹੈ। ਗਦਾਫੀ ਦੇ ਸੈਨਿਕਾਂ ਅਤੇ ਵਿਦਰੋਹਕਾਰੀਆਂ ਵਿੱਚ ਜਰਦਸਤ ਲੜਾਈ ਚਲ ਰਹੀ ਹੈ। ਫਰਾਂਸ ਦੇ ਇੱਕ ਮਾਨਵਅਧਿਕਾਰ ਸੰਗਠਨ ਦਾ ਕਹਿਣਾ ਹੈ ਕਿ ਵਿਦਰੋਹ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 2000 ਲੋਕਾਂ ਦੀ ਮੌਤ ਹੋ ਚੁੱਕੀ ਹੈ।