ਅੱਜ ਫਿਰ ਕੁਰਾਹੇ ਤੁਰ ਪਏ ਨੇ
ਦਿਲਾਂ ਦੇ ਦੰਗੇ ਛਿੜ ਪਏ ਨੇ
‘ਜੁ਼ਲਮਾਂ’ ਦੇ ਦਰਿਆ ਵਿੱਚ ਰੁੜ੍ਹ ਪਏ ਨੇ
ਨਾਨਕ ਤੇਰੇ ਬੰਦੇ।
ਤੇਰੀ ਬਖਸ਼ੀ ਮਾਸੂਮ ਜਿ਼ੰਦਗ਼ੀ ਨੂੰ
ਨਫ਼ਰਤ ਦੇ ਘੁਣ ਨੇ ਚਬਾ ਲਿਆ
ਅੱਜ ਵਕਤ ਪਟਾਰੀ ਖੋਲ੍ਹਣ ਦਾ
ਜਿਹੜੇ ਬੇਰਹਿਮੀ ਦੀ ਹੱਦ ਟੱਪ ਗਏ ਨੇ
ਨਾਨਕ ਤੇਰੇ ਬੰਦੇ
ਇਕ ਨਿਕਲੀ ਬੰਦੂਕ ਚੋਂ ਗੋਲੀ ਨੇ
ਮੁੰਬਈ ਨਗਰ ‘ਚ ਨਗਾਰਾ ਵਜਾ ਦਿੱਤਾ
ਬੇਕਸੂਰਾਂ ਦੀਆਂ ਕੁਰਲਾਹਟਾਂ ਨੇ
ਮੋਮ ਨੂੰ ਵੀ ਪਿਘਲਾ ਦਿੱਤਾ,
ਜਦ ਵੇਖਾਂ ਉਸ ਮਾਸੂਮ ਅੱਖੀਆਂ ਨੂੰ
ਜੋ ਦੁੱਖ ਵਿਚ ਨੀਰ ਵਹਾਉਂਦੀਆਂ ਨੇ
ਕੀ ਸੋਚਿਆ ਸੀ ਉਸ ਬੇਰਹਿਮ ਨੇ
ਜਿਸਨੇ ਹਸਦਿਆਂ ਨੂੰ ਰੁਲਾ ਦਿੱਤਾ।
ਫਿਰ ਸੰਨ 84 ਆਇਆ ਲਗਦਾ ਏ
ਜਿਹਨੇ ਅੱਥਰੂ ਖੂਨ ਦੇ ਵਹਾਏ ਸਨ
ਮਜਬੂਰ ਪਿਉ ਦਿਆਂ ਹੱਥਾਂ ਨੇ
ਆਪਣੀਆਂ ਧੀਆਂ ਦੇ ਕਤਲ ਕਰਾਏ ਸਨ
ਅੱਜ ਰਮਨ ਨਹੀਂ,
ਪੁਰੀ ਦੁਨੀਆਂ ਹੈ ਪਈ ਤੈਨੂੰ ਪੁਕਾਰਦੀ
ਬੰਜਰ ਮਨਾਂ ਨੂੰ ਲੋੜ ਪਿਆਰ ਦੀ,
ਆਪਣਾ ਕੰਮ ਭੁਲਾ ਕੇ ਦੁਨੀਆਂ ‘ਚ
ਵਾਂਗ ਭੂੰਡਾਂ ਦੇ ਛਿੜ੍ਹ ਪਏ ਨੇ
ਇਹ ਭੁੱਲੇ ਹੋਏ
ਬਾਬਾ ਨਾਨਕ ਦੇ ਬੰਦੇ।