ਜਲੰਧਰ- ਪੰਜਾਬ ਦੇ ਕਿਸਾਨਾਂ ਨੂੰ ਅਫ਼ਰੀਕਾ ਅਤੇ ਯੌਰਪੀਨ ਦੇਸ਼ਾਂ ਵਿੱਚ ਖੇਤੀ ਕਰਨ ਲਈ ਸੱਦਾ ਪੱਤਰ ਮਿਲ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਗੋਰੇ ਖੇਤੀਬਾੜੀ ਸਬੰਧੀ ਜਿਆਦਾ ਵਿਕਾਸ ਨਹੀਂ ਕਰ ਸਕੇ। ਇਸ ਦਾ ਲਾਭ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਅਫ਼ਰੀਕੀ ਦੇਸ਼ਾਂ ਨੇ ਸੀਫੇਟ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦੇਸ਼ ਵਿੱਚ ਆ ਕੇ ਖੇਤੀ ਕਰਨ ਦਾ ਸੱਦਾਪੱਤਰ ਦਿੱਤਾ ਹੈ। ਵਿਦੇਸ਼ਾਂ ਦੇ ਕਿਸਾਨ ਵੀ ਇੱਥੇ ਖੇਤੀ ਦੀ ਨਵੀਂ ਤਕਨੀਕ ਸਿਖਣ ਲਈ ਆਂਉਦੇ ਹਨ।
ਅਫ਼ਰੀਕਾ ਦੇ ਦੇਸ਼ਾਂ ਵਿੱਚ ਖੇਤੀ ਲਈ ਜਮੀਨ ਤਾਂ ਹੈ ਪਰ ਉਨ੍ਹਾਂ ਕੋਲ ਸਾਧਨ ਅਤੇ ਤਕਨੀਕ ਅਜਿਹੀ ਨਹੀਂ ਹੈ ਕਿ ਕਿਸਾਨ ਹਰ ਮੌਸਮ ਵਿੱਚ ਹਰ ਫਸਲ ਦੀ ਖੇਤੀ ਕਰ ਸਕਣ। ਇਸ ਲਈ ਉਹ ਪੰਜਾਬ ਦੇ ਕਿਸਾਨਾਂ ਦੀ ਮਦਦ ਚਾਹੁੰਦੇ ਹਨ। ਇਹ ਦੇਸ਼ ਜਮੀਨ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਨੂੰ ਹੋਰ ਸਹੂਲਤਾਂ ਦੇਣ ਦੀ ਵੀ ਪੇਸ਼ਕਸ਼ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਖੇਤੀ ਉਦਯੋਗ ਦਾ ਵਿਸਤਾਰ ਕੀਤਾ ਜਾ ਸਕੇ। ਕਨੇਡਾ ਤੋਂ ਵੀ ਸੀਫੇਟ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਪੱਤਰ ਆਏ ਹਨ।