ਪਟਿਆਲਾ : ਲੋਕ ਸੰਪਰਕ ਦਫ਼ਤਰ ਦੀ ਸੇਵਾ ਮੁਕਤ ਸੀਨੀਅਰ ਸਹਾਇਕ ਵੀਨਾ ਕੁਮਾਰੀ ਦਿਲ ਦੌਰਾ ਪੈਣ ਨਾਲ ਸਵਰਗ ਸਿਧਾਰ ਗਏ ਹਨ। ਉਹ ਪਿਛਲੇ ਕੁਝ ਦਿਨਾ ਤੋਂ ਦਿਲ ਦੀ ਬਿਮਾਰੀ ਦੇ ਮਰੀਜ ਸਨ। ਉਹ 66 ਸਾਲ ਦੇ ਸਨ। ਵੀਨਾ ਕੁਮਾਰੀ ਬਹੁਤ ਕਾਬਲ ਤੇ ਮਿਹਨਤੀ ਸਹਾਇਕ ਸਨ, ਜਿਹੜੇ ਚੰਡੀਗੜ੍ਹ ਅਤੇ ਪਟਿਆਲਾ ਵਿਖੇ ਨੌਕਰੀ ਕਰਦੇ ਰਹੇ । ਵੀਨਾ ਕੁਮਾਰੀ ਆਪਣੇ ਪਿਛੇ ਬਜ਼ੁਰਗ ਮਾਤਾ ਅਤੇ ਤਿੰਨ ਭਰਾਵਾਂ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸਸਕਾਰ ਪੂਰੀਆਂ ਧਾਰਮਿਕ ਰਵਾਇਤਾਂ ਅਨੁਸਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਉਸ ਦੇ ਭਰਾ ਨੇ ਅਗਨੀ ਵਿਖਾਈ। ਸਸਕਾਰ ਸਮੇਂ ਈਸ਼ਵਿੰਦਰ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ, ਉਜਾਗਰ ਸਿੰਘ ਤੇ ਕੁਲਜੀਤ ਸਿੰਘ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਸੋਢੀ ਅਤੇ ਦੀਪਕ ਕਪੂਰ ਸਹਾਇਕ ਲੋਕ ਸੰਪਰਕ ਅਧਿਕਾਰੀ, ਦਲਜੀਤ ਸਿੰਘ ਸੁਪਰਇਨਟੈਂਡ, ਅਮਰਜੀਤ ਸਿੰਘ, ਅਮਨਦੀਪ ਕੌਰ, ਸੁਚੇਤਾ ਜੋਸ਼ੀ ਅਤੇ ਸਰਬਜੀਤ ਕੌਰ ਸਾਰੇ ਸਹਾਇਕ, ਸਮਰਿਤੀ, ਗੁਰਪ੍ਰਤਾਪ ਸਿੰਘ ਜੀ.ਪੀ, ਬਲਜਿੰਦਰ ਸਿੰਘ, ਬਿਮਲ ਚਕੋਤਰਾ, ਜੀ.ਆਰ.ਕੁਮਰਾ ਆਦਿ ਮੌਜੂਦ ਸਨ, ਉਨ੍ਹਾਂ ਵੀਨਾ ਕੁਮਾਰੀ ਦੀ ਮੌਤ ‘ਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ। ਇਸ ਤੋਂ ਇਲਾਵਾ ਐਸ.ਪੀ.ਐਸ.ਵਰਮਾ ਐਡਵੋਕੇਟ, ਨਰਿੰਦਰ ਲਾਲੀ ਸਾਬਕਾ ਜਿਲ੍ਹਾ ਪ੍ਰਧਾਨ ਕਾਂਗਰਸ ਸ਼ਹਿਰੀ, ਅਨੁਜ ਤ੍ਰਿਵੇਦੀ ਐਮ.ਸੀ.ਵੀ ਸਸਕਾਰ ਤੇ ਮੌਜੂਦ ਸਨ। ਸਮਾਜ ਦੇ ਵੱਖ ਵੱਖ ਵਰਗਾਂ ਜਿਨ੍ਹਾਂ ਵਿੱਚ ਡਾਕਟਰ, ਵਕੀਲ, ਸਮਾਜ ਸੇਵਕ ਅਤੇ ਪਤਵੰਤੇ ਹਾਜ਼ਰ ਸਨ।